ਆਸਟਰੇਲੀਆਈ ਤੈਰਾਕ ਸ਼ਾਇਨਾ ਜੈਕ ਨੂੰ ਪ੍ਰਤੀਯੋਗਿਤਾਵਾਂ ''ਚ ਹਿੱਸਾ ਲੈਣ ਦੀ ਮਿਲੀ ਇਜਾਜ਼ਤ

09/17/2021 5:31:57 PM

ਲੁਸਾਨੇ- ਆਸਟੇਰੀਆਈ ਤੈਰਾਕ ਸ਼ਾਇਨਾ ਜੈਕ ਨੂੰ ਆਪਣਾ ਮੁਕਾਬਲੇਬਾਜ਼ੀ ਕਰੀਅਰ ਫਿਰ ਤੋਂ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਡੋਪਿੰਗ ਮਾਮਲੇ ਦੇ ਕਾਰਨ ਉਹ ਇਸ ਟੋਕੀਓ ਓਲੰਪਿਕ 'ਚ ਹਿੱਸਾ ਨਹੀਂ ਲੈ ਸਕਦੀ ਸੀ। ਖੇਡ ਪੰਚਾਟ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਤੇ ਆਸਟਰੇਲੀਆਈ ਸੰਸਥਾ ਦੀ ਜੈਕ 'ਤੇ ਦੋ ਦੀ ਬਜਾਏ ਚਾਰ ਸਾਲ ਦੀ ਪਾਬੰਦੀ ਲਗਾਉਣ ਦੀ ਅਪੀਲ ਨਾਮਨਜ਼ੂਰ ਕਰ ਦਿੱਤੀ ਹੈ। ਜੈਕ ਨੇ ਦੋ ਸਾਲ ਦੀ ਪਾਬੰਦੀ ਦਾ ਸਮਾਂ ਜੁਲਾਈ 'ਚ ਪੂਰਾ ਕਰ ਦਿੱਤਾ ਸੀ।

ਪੰਚਾਟ ਨੇ ਬਿਆਨ 'ਚ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਨੇ ਜਾਣਬੁੱਝ ਕੇ ਜਾਂ ਲਾਪਰਵਾਹੀ ਨਾਲ ਪਾਬੰਦੀਸ਼ੁਦਾ ਪਦਾਰਥ ਦਾ ਸੇਵਨ ਨਹੀਂ ਕੀਤਾ ਸੀ। ਜੈਕ ਨੂੰ 2019 'ਚ ਵਿਸ਼ਵ ਚੈਂਪੀਅਨਸ਼ਿਪ ਤੋਂ ਪਹਿਲਾਂ ਐਨਾਬੋਲਿਕ ਪਦਾਰਥ ਲਿੰਗੇਡ੍ਰੋਨ ਦੇ ਸੇਵਨ ਦਾ ਦੋਸ਼ੀ ਪਾਇਆ ਗਿਆ ਸੀ। ਵਿਸ਼ਵ ਚੈਂਪੀਅਨਸ਼ਿਪ 2017 'ਚ ਚਾਰ ਤਮਗ਼ੇ ਜਿੱਤਣ ਵਾਲੀ ਇਹ 22 ਸਾਲਾ ਤੈਰਾਕ ਨੇ ਡੋਪਿੰਗ ਤੋਂ ਇਨਕਾਰ ਕੀਤਾ ਸੀ ਤੇ ਮਿਲਾਵਟ ਵਾਲੇ ਪਦਾਰਥ ਨੂੰ ਇਸ ਦੇ ਲਈ ਦੋਸ਼ੀ ਠਹਿਰਾਇਆ ਸੀ। ਆਸਟਰੇਲੀਆਈ ਖੇਡ ਪੰਚਾਟ ਤੇ ਵਾਡਾ ਨੇ ਉਨ੍ਹਾਂ 'ਤੇ ਚਾਰ ਸਾਲ ਦੀ ਪਾਬੰਦੀ ਲਗਾਉਣ ਦੀ ਸਿਫ਼ਾਰਸ਼ ਕੀਤੀ ਸੀ। 


Tarsem Singh

Content Editor

Related News