ਜਿੱਤ ਦੇ ਜਸ਼ਨ ’ਚ ਡੁੱਬੇ 'ਕੰਗਾਰੂ', ਬੂਟ ’ਚ ਬੀਅਰ ਪਾ ਕੇ ਪੀਂਦੇ ਨਜ਼ਰ ਆਏ ਆਸਟ੍ਰੇਲੀਆਈ ਖਿਡਾਰੀ (ਵੀਡੀਓ)

Monday, Nov 15, 2021 - 02:17 PM (IST)

ਜਿੱਤ ਦੇ ਜਸ਼ਨ ’ਚ ਡੁੱਬੇ 'ਕੰਗਾਰੂ', ਬੂਟ ’ਚ ਬੀਅਰ ਪਾ ਕੇ ਪੀਂਦੇ ਨਜ਼ਰ ਆਏ ਆਸਟ੍ਰੇਲੀਆਈ ਖਿਡਾਰੀ (ਵੀਡੀਓ)

ਦੁਬਈ : ਮਿਸ਼ੇਲ ਮਾਰਸ਼ ਦੀਆਂ 50 ਗੇਂਦਾਂ ਵਿਚ ਅਜੇਤੂ 77 ਦੌੜਾਂ ਅਤੇ ਡੇਵਿਡ ਵਰਨਰ ਦੇ ਅਰਧ ਸੈਂਕੜੇ ਦੀ ਮਦਦ ਨਾਲ ਵਨਡੇ ਕ੍ਰਿਕਟ ਵਿਚ 5 ਵਾਰ ਦੀ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨੇ ਐਤਵਾਰ ਨੂੰ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਟੀ-20 ਵਿਸ਼ਵ ਕੱਪ ਦਾ ਖ਼ਿਤਾਬ ਜਿੱਤ ਲਿਆ। ਇਸ ਧਮਾਕੇਦਾਰ ਖ਼ਿਤਾਬੀ ਜਿੱਤ ਦੇ ਬਾਅਦ ਆਸਟ੍ਰੇਲੀਆਈ ਟੀਮ ਦੇ ਖਿਡਾਰੀ ਜਿੱਤ ਦੇ ਜਸ਼ਨ ਵਿਚ ਡੁੱਬੇ ਨਜ਼ਰ ਆਏ।

ਇਹ ਵੀ ਪੜ੍ਹੋ : ਭਾਰਤੀ ਮੂਲ ਦੇ ਪਾਦਰੀ ਨੂੰ ਇੰਗਲੈਂਡ ’ਚ ਕੀਤਾ ਗਿਆ ਬਿਸ਼ਪ ਨਿਯੁਕਤ

ਆਈ.ਸੀ.ਸੀ. ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਆਸਟ੍ਰੇਲੀਆਈ ਟੀਮ ਦੇ ਖਿਡਾਰੀ ਮੈਕਿਊ ਵੇਡ ਅਤੇ ਮਾਰਕਸ ਸਟਾਯਨਿਸ ਬੂਟ ਵਿਚ ਬੀਅਰ ਪਾ ਕੇ ਪੀਂਦੇ ਨਜ਼ਰ ਆ ਰਹੇ ਹਨ। ਆਸਟ੍ਰੇਲੀਆਈ ਟੀਮ ਦੇ ਖਿਡਾਰੀਆਂ ਦਾ ਅਜਿਹਾ ਜਸ਼ਨ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। 

 

ਪਹਿਲਾਂ ਬੱਲੇਬਾਜ਼ੀ ਲਈ ਭੇਜੀ ਗਈ ਨਿਊਜ਼ੀਲੈਂਡ ਟੀਮ ਨੇ ਕਪਤਾਨ ਕੇਨ ਵਿਲੀਅਮਸਨ ਦੀ 48 ਗੇਂਦਾਂ ਵਿਚ 85 ਦੋੜਾਂ ਦੀ ਪਾਰੀ ਦੀ ਮਦਦ ਨਾਲ 4 ਵਿਕਟਾਂ ’ਤੇ 172 ਦੌੜਾਂ ਬਣਾਈਆਂ। ਜਵਾਬ ਵਿਚ ‘ਵੱਡੇ ਮੈਚਾਂ ਦੇ ਖਿਡਾਰੀ’ ਡੇਵਿਡ ਵਾਰਨਰ (38 ਗੇਂਦਾਂ ’ਤੇ 53 ਦੌੜਾਂ) ਅਤੇ ਮਾਰਸ਼ ਨੇ 7 ਗੇਂਦਾਂ ਬਾਕੀ ਰਹਿੰਦਿਆਂ ਸਿਰਫ਼ 2 ਵਿਕਟਾਂ ਗੁਆ ਕੇ ਟੀਮ ਨੂੰ ਜਿੱਤ ਦਿਵਾ ਦਿੱਤੀ। 

ਇਹ ਵੀ ਪੜ੍ਹੋ : ਇਜ਼ਰਾਇਲ ਦਾ ਵੱਡਾ ਫ਼ੈਸਲਾ, 5 ਤੋਂ 11 ਸਾਲ ਉਮਰ ਵਰਗ ਦੇ ਬੱਚਿਆਂ ਨੂੰ ਲੱਗੇਗੀ ਕੋਰੋਨਾ ਵੈਕਸੀਨ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 

 


 


author

cherry

Content Editor

Related News