ਆਸਟਰੇਲੀਅਨ ਓਪਨ : ਨਡਾਲ ਦੀ ਜੇਤੂ ਮੁਹਿੰਮ ਜਾਰੀ

Friday, Jan 24, 2020 - 02:41 AM (IST)

ਆਸਟਰੇਲੀਅਨ ਓਪਨ : ਨਡਾਲ ਦੀ ਜੇਤੂ ਮੁਹਿੰਮ ਜਾਰੀ

ਮੈਲਬੋਰਨ— ਵਿਸ਼ਵ ਦੇ ਨੰਬਰ ਇਕ ਖਿਡਾਰੀ ਤੇ ਚੋਟੀ ਦਰਜਾ ਪ੍ਰਾਪਤ ਸਪੇਨ ਦੇ ਰਾਫੇਲ ਨਡਾਲ ਨੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ ਨੂੰ ਆਪਣੇ ਕਰੀਅਰ ਵਿਚ ਦੂਜੀ ਵਾਰ ਜਿੱਤਣ ਦੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਵੀਰਵਾਰ ਨੂੰ ਆਸਾਨ ਜਿੱਤ ਦੇ ਨਾਲ ਤੀਜੇ ਦੌਰ ਵਿਚ ਜਗ੍ਹਾ ਬਣਾ ਲਈ। ਨਡਾਲ ਨੇ 76ਵੀਂ  ਰੈਂਕਿੰਗ ਦੇ ਅਰਜਨਟੀਨਾ ਦੇ ਖਿਡਾਰੀ ਫੇਡੇਰਿਕੋ ਡੇਲਬੋਨਿਸ ਨੂੰ ਇਕਪਾਸੜ ਅੰਦਾਜ਼ ਵਿਚ 6-3, 7-6 ਨਾਲ ਢਾਈ ਘੰਟੇ ਵਿਚ ਹਰਾ ਦਿੱਤਾ।
ਆਪਣੇ ਕਰੀਅਰ ਵਿਚ 19 ਗ੍ਰੈਂਡ ਸਲੈਮ ਖਿਤਾਬ ਜਿੱਤ ਚੁੱਕੇ ਨਡਾਲ ਨੇ ਸਿਰਫ ਇਕ ਸਾਲ 2009 ਵਿਚ ਆਸਟਰੇਲੀਅਨ ਓਪਨ ਖਿਤਾਬ ਜਿੱਤਿਆ ਸੀ, ਜਦੋਂ ਉਸ ਨੇ ਰੋਜਰ ਫੈਡਰਰ ਨੂੰ ਹਰਾਇਆ ਸੀ। ਉਸ ਤੋਂ ਬਾਅਦ ਤੋਂ ਨਡਾਲ ਨੂੰ ਚਾਰ ਵਾਰ ਮੈਲਬੋਰਨ ਦੇ ਖਿਤਾਬੀ ਮੁਕਾਬਲੇ ਵਿਚ ਹਾਰ ਦਾ ਮੂੰਹ ਦੇਖਣਾ ਪਿਆ। ਨਡਾਲ ਦਾ ਤੀਜੇ ਦੌਰ ਵਿਚ ਆਪਣੇ ਹੀ ਦੇਸ਼ ਦੇ 27ਵੀਂ ਸੀਡ ਖਿਡਾਰੀ ਪਾਬਲੋ ਕਾਰੇਨੋ ਬੁਸਤਾ ਨਾਲ ਮੁਕਾਬਲਾ ਹੋਵੇਗਾ। ਪੁਰਸ਼ਾਂ ਦੇ ਹੋਰਨਾਂ ਮੁਕਾਬਲਿਆਂ ਵਿਚ ਚੌਥੀ ਸੀਡ ਰੂਸ ਦੇ ਡੇਨਿਲ ਮੇਦਵੇਦੇਵ, ਪੰਜਵੀਂ ਸੀਡ ਆਸਟਰੀਆ ਦੇ ਡੋਮਿਨਿਕ ਥਿਏਮ, ਸੱਤਵੀਂ ਸੀਡ ਜਰਮਨੀ ਦੀ ਅਲੈਗਜ਼ੈਂਡਰ ਜਵੇਰੇਵ ਤੇ ਮਹਿਲਾਵਾਂ ਵਿਚ ਦੂਜੀ ਸੀਡ ਚੈੱਕ ਗਣਰਾਜ ਦੀ ਕੈਰੋਲਿਨਾ ਪਿਲਸਕੋਵਾ, ਚੌਥੀ ਸੀਡ ਰੋਮਾਨੀਆ ਦੀ ਸਿਮੋਨਾ ਹਾਲੇਪ ਤੇ ਛੇਵੀਂ ਸੀਡ ਸਵਿਟਜ਼ਰਲੈਂਡ ਦੀ ਬੇਲਿੰਡਾ ਬੇਨਸਿਚ ਨੇ ਤੀਜੇ ਦੌਰ ਵਿਚ ਜਗ੍ਹਾ ਬਣਾ ਲਈ ਹੈ।


author

Gurdeep Singh

Content Editor

Related News