ਭਾਰਤ ਤੋਂ ਆਸਟ੍ਰੇਲੀਆਈ ਕ੍ਰਿਕਟਰਾਂ ਦੀ ਵਾਪਸੀ ਲਈ ਜਹਾਜ਼ ਦੀ ਵਿਵਸਥਾ ਦੀ ਅਜੇ ਕੋਈ ਯੋਜਨਾ ਨਹੀਂ: CA

Monday, May 03, 2021 - 05:47 PM (IST)

ਭਾਰਤ ਤੋਂ ਆਸਟ੍ਰੇਲੀਆਈ ਕ੍ਰਿਕਟਰਾਂ ਦੀ ਵਾਪਸੀ ਲਈ ਜਹਾਜ਼ ਦੀ ਵਿਵਸਥਾ ਦੀ ਅਜੇ ਕੋਈ ਯੋਜਨਾ ਨਹੀਂ: CA

ਮੈਲਬੌਰਨ (ਭਾਸ਼ਾ) : ਕ੍ਰਿਕਟ ਆਸਟ੍ਰੇਲੀਆ (ਸੀ.ਏ.) ਦੇ ਪ੍ਰਮੁੱਖ ਹੋਕਲੇ ਨੇ ਸੋਮਵਾਰ ਨੂੰ ਕਿਹਾ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਸਮਾਪਤ ਹੋਣ ਦੇ ਬਾਅਦ ਕੋਵਿਡ-19 ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਭਾਰਤ ਤੋਂ ਆਸਟ੍ਰੇਲੀਆਈ ਕ੍ਰਿਕਟਰਾਂ ਨੂੰ ਸਵਦੇਸ਼ ਲਿਆਉਣ ਲਈ ਚਾਰਟਡ ਜਹਾਜ਼ ਦੀ ਵਿਵਸਥਾ ਕਰਨ ਦੀ ਅਜੇ ਉਨ੍ਹਾਂ ਦੀ ਕੋਈ ਯੋਜਨਾ ਨਹੀਂ ਹੈ। ਹੋਕਲੇ ਨੇ ਕਿਹਾ ਕਿ ਆਸਟ੍ਰੇਲੀਆਈ ਖਿਡਾਰੀ ਆਈ.ਪੀ.ਐਲ. ਬਾਇਓ ਬਬਲ (ਜੈਵ ਸੁਰੱਖਿਅਤ ਵਾਤਾਵਰਣ) ਵਿਚ ਸੁਰੱਖਿਅਤ ਮਹਿਸੂਸ ਕਰ ਰਹੇ ਹਨ ਪਰ ਉਨ੍ਹਾਂ ਦੀ ਇਹ ਟਿੱਪਣੀ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਦੇ 2 ਖਿਡਾਰੀਆਂ ਦੇ ਇਸ ਖ਼ਤਰਨਾਕ ਵਾਇਰਸ ਲਈ ਪਾਜ਼ੇਟਿਵ ਪਾਏ ਜਾਣ ਦੀ ਖ਼ਬਰ ਤੋਂ ਪਹਿਲਾਂ ਆਈ ਸੀ।

ਇਹ ਵੀ ਪੜ੍ਹੋ : IPL 2021: KKR ਦੇ 2 ਖਿਡਾਰੀ ਕੋਰੋਨਾ ਪਾਜ਼ੇਟਿਵ ਆਉਣ ਮਗਰੋਂ ਅੱਜ ਹੋਣ ਵਾਲਾ ਮੈਚ ਟਲਿਆ

ਇਸ ਕਾਰਨ ਕੇ.ਕੇ.ਆਰ. ਅਤੇ ਰਾਇਲ ਚੈਲੇਂਜਰਸ ਬੈਂਗਲੁਰੂ ਵਿਚਾਲੇ ਸੋਮਵਾਰ ਨੂੰ ਹੋਣ ਵਾਲਾ ਮੈਚ ਮੁਲਤਵੀ ਕਰ ਦਿੱਤਾ ਗਿਆ। ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਪੈਟ ਕਮਿੰਸ ਦੇ ਕੇ.ਕੇ.ਆਰ. ਦੇ ਸਾਥੀਆਂ ਵਰੁਣ ਚਕਰਵਰਤੀ ਅਤੇ ਸੰਦੀਪ ਵਾਰੀਅਰ ਦਾ ਟੈਸਟ ਪਾਜ਼ੇਟਿਵ ਆਇਆ ਹੈ। ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ ਕ੍ਰਿਸ ਲਿਨ ਨੇ ਹਾਲ ਹੀ ਵਿਚ ਕ੍ਰਿਕਟ ਆਸਟ੍ਰੇਲੀਆ ਤੋਂ 30 ਮਈ ਨੂੰ ਸਮਾਪਤ ਹੋਣ ਵਾਲੇ ਆਈ.ਪੀ.ਐਲ. ਦੇ ਬਾਅਦ ਆਸਟ੍ਰੇਲੀਆਈ ਕ੍ਰਿਕਟਰਾਂ ਲਈ ਚਾਰਟਡ ਜਹਾਜ਼ ਦੀ ਵਿਵਸਥਾ ਕਰਨ ਦੀ ਅਪੀਲ ਕੀਤੀ ਸੀ।

ਇਹ ਵੀ ਪੜ੍ਹੋ : ਕ੍ਰਿਕਟ ਤੋਂ ਬਾਅਦ ਰਾਜਨੀਤੀ ’ਚ ਵੀ ਚਮਕੇ ਮਨੋਜ ਤਿਵਾਰੀ, TMC ਦੀ ਟਿਕਟ ’ਤੇ ਜਿੱਤ ਕੀਤੀ ਦਰਜ

ਹੋਕਲੇ ਨੇ ਮੈਲਬੌਰਨ ਰੇਡਿਓ ਐਸ.ਈ.ਐਨ. ਨੂੰ ਕਿਹਾ, ‘ਅਜੇ ਚਾਰਟਡ ਜਹਾਜ਼ ਦੀ ਵਿਵਸਥਾ ਕਰਨ ਨੂੰ ਲੈ ਕੇ ਕੋਈ ਚਰਚਾ ਨਹੀਂ ਹੋਈ ਹੈ। ਅਸੀਂ ਆਸਟ੍ਰੇਲੀਆਈ ਕ੍ਰਿਕਟਰਸ ਸੰਘ, ਖਿਡਾਰੀਆਂ ਅਤੇ ਬੀ.ਸੀ.ਸੀ.ਆਈ. (ਭਾਰਤੀ ਕ੍ਰਿਕਟ ਬੋਰਡ) ਨਾਲ ਸੰਪਰਕ ਵਿਚ ਹਾਂ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਸਭ ਕੁੱਝ ਠੀਕ ਹੈ ਅਤੇ ਲੋਕਾਂ ਨੂੰ ਪੂਰੀ ਜਾਣਕਾਰੀ ਮਿਲ ਸਕੇ।’ ਉਨ੍ਹਾਂ ਕਿਹਾ, ‘ਅਸੀਂ ਖਿਡਾਰੀਆਂ ਦੇ ਸੰਪਰਕ ਵਿਚ ਹਾਂ ਅਤੇ ਉਹ ਚੰਗਾ ਮਹਿਸੂਸ ਕਰ ਰਹੇ ਹਨ। ਉਹ ਬੀ.ਸੀ.ਸੀ.ਆਈ. ਦੇ ਬਾਇਓ ਬਬਲ ਵਿਚ ਸੁਰੱਖਿਅਤ ਮਹਿਸੂਸ ਕਰ ਰਹੇ ਹਨ।

ਇਹ ਵੀ ਪੜ੍ਹੋ : ਭਾਰਤ ਦੀ ਮਦਦ ਲਈ ਹੁਣ ਕ੍ਰਿਕਟ ਆਸਟ੍ਰੇਲੀਆ ਨੇ ਵਧਾਇਆ ਹੱਥ, ਦਾਨ ਕਰੇਗਾ ਇੰਨੀ ਰਾਸ਼ੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News