51 ਸਾਲ ਦੀ ਉਮਰ ’ਚ ਸ਼ੇਨ ਵਾਰਨ ਵਧਾ ਰਹੇ ਹਨ ਇਸ ਅਦਾਕਾਰਾ ਨਾਲ ਨਜ਼ਦੀਕੀਆਂ, ਦੇ ਰਹੇ ਹਨ ਇਹ ਵੱਡਾ ਆਫ਼ਰ

Tuesday, May 11, 2021 - 05:05 PM (IST)

51 ਸਾਲ ਦੀ ਉਮਰ ’ਚ ਸ਼ੇਨ ਵਾਰਨ ਵਧਾ ਰਹੇ ਹਨ ਇਸ ਅਦਾਕਾਰਾ ਨਾਲ ਨਜ਼ਦੀਕੀਆਂ, ਦੇ ਰਹੇ ਹਨ ਇਹ ਵੱਡਾ ਆਫ਼ਰ

ਸਪੋਰਟਸ ਡੈਸਕ— ਆਸਟਰੇਲੀਆਈ ਅਦਾਕਾਰਾ ਮਾਰਗੋਟ ਰੋਬੀ ’ਤੇ ਆਸਟਰੇਲੀਆਈ ਕ੍ਰਿਕਟਰ ਸ਼ੇਨ ਵਾਰਨ ਫ਼ਿਦਾ ਹੋ ਕੇ ਨਜ਼ਦੀਕੀਆਂ ਵਧਾਉਂਦੇ ਨਜ਼ਰ ਨਜ਼ਰ ਆ ਰਹੇ ਹਨ। ਮਾਰਗੋਟ ਰੋਬੀ ਨੇ ਮਸ਼ਹੂਰ ਹਾਲੀਵੁੱਡ ਫ਼ਿਲਮ ਸੁਸਾਈਡ ਸਕਵਾਇਡ ’ਚ ਹਰਲੇ ਕਵੀਨ ਦੀ ਭੂਮਿਕਾ ਅਦਾ ਕੀਤੀ ਸੀ। ਪਰ ਦੋ ਅਕੈਡਮੀ ਪੁਰਸਕਰ, ਚਾਰ ਗੋਲਡਨ ਗਲੋਬ ਪੁਰਸਕਾਰ ਤੇ ਪੰਜ ਬਾਫ਼ਟਾ ਪੁਰਸਕਾਰ ਲਈ ਨਾਮਜ਼ਦ ਹੋ ਚੁੱਕੀ ਮਾਰਗੋਟ ਨੂੰ ਸ਼ੇਨ ਵਾਰਨ ਪ੍ਰਭਾਵਿਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਸਾਬਕਾ ਆਸਟਰੇਲੀਆਈ ਗੇਂਦਬਾਜ਼ ਸ਼ੇਨ ਵਾਰਨ ਸੋਸ਼ਲ ਮੀਡੀਆ ’ਤੇ ਇਸ ਅਦਾਕਾਰਾ ਲਈ ਆਪਣਾ ਪਿਆਰ ਤੇ ਸ਼ਲਾਘਾ ਪ੍ਰਗਟਾਉਣ ’ਚ ਕੋਈ ਕਮੀ ਨਹੀਂ ਦਿਖਾ ਰਹੇ।

PunjabKesariਪਤਾ ਲੱਗਾ ਹੈ ਕਿ ਵਾਰਨ ਹਾਲ ਹੀ ’ਚ ਅਦਾਕਾਰਾ ਮਾਰਗੋਟ ਰੋਬੀ ਵੱਲੋਂ ਕੀਤੀਆਂ ਗਈਆਂ ਸਾਰੀਆਂ ਸੋਸ਼ਲ ਪੋਸਟਾਂ ਨੂੰ ਪਸੰਦ ਕਰ ਰਹੇ ਹਨ। ਨਾਲ ਹੀ ਉਨ੍ਹਾਂ ’ਤੇ ਕੁਮੈਂਟ ਵੀ ਕਰ ਰਹੇ ਹਨ। 51 ਸਾਲਾ ਕ੍ਰਿਕਟਰ ਨੇ ਹਾਲ ਹੀ ’ਚ ਸੋਸ਼ਲ ਮੀਡੀਆ ’ਤੇ 30 ਸਾਲਾ ਅਦਾਕਾਰਾ ਲਈ ਸ਼ਲਾਘਾ ਭਰੇ ਸ਼ਬਦ ਲਿਖੇ ਹਨ। ਮਹਿਲਾ ਦਿਵਸ ’ਤੇ ਪ੍ਰਕਾਸ਼ਿਤ ਇਕ ਰਿਪੋਰਟ ਦੇ ਮੁਤਾਬਕ ਵਾਰਨ ਨੇ ਇਸ ਹਾਲੀਵੁੱਡ ਹਸਤੀ ਵੱਲੋਂ ਕੀਤੀ ਗਈ ਇੰਸਟਾਗ੍ਰਾਮ ਪੋਸਟ ’ਤੇ ਤਾੜੀ ਵਜਾਉਣ ਵਾਲੇ ਹੱਥ ਦੀ ਇਮੋਜੀ ਦੀ ਇਕ ਲੜੀ ਦੇ ਨਾਲ ‘ਆਸਟਰੇਲੀਆਈ’ ਟਿੱਪਣੀ ਲਿਖੀ ਸੀ।

PunjabKesariਸੂਤਰ ਦਸਦੇ ਹਨ ਕਿ ਸ਼ੇਨ ਵਾਰਨ ਲੰਬੇ ਸਮੇਂ ਤੋਂ ਮਾਰਗੋਟ ਨੂੰ ਪ੍ਰਭਾਵਿਤ ਕਰਨ ’ਚ ਸਮਾਂ ਬਿਤਾ ਰਹੇ ਹਨ। ਉਨ੍ਹਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਕਿਸੇ ਤਰ੍ਹਾਂ ਮਾਰਗੋਟ ਨੂੰ ਰਿਪਲਾਈ ਕਰਨ। ਫੈਨਜ਼ ਨੂੰ ਲਗਦਾ ਹੈ ਕਿ ਵਾਰਨ ਮਾਰਗੋਟ ’ਤੇ ਫ਼ਿਦਾ ਹਨ ਤੇ ਉਸ ਨਾਲ ਨਜ਼ਦੀਕੀਆਂ ਵਧਾਉਣ ਲਈ ਉਸ ਦੀ ਹਰ ਪੋਸਟ ਨੂੰ ਲਾਈਕ ਕਰ ਰਹੇ ਹਨ।

PunjabKesariਸ਼ੇਨ ਵਾਰਨ ਨੇ ਮਾਰਗੋਟ ਨੂੰ ਆਫ਼ਰ ਕੀਤੀ ਹੈ ਫ਼ਿਲਮ
ਸੂਤਰ ਦਸਦੇ ਹਨ ਕਿ ਸ਼ੇਨ ਵਾਰਨ ਨੇ ਆਪਣੀ ਜ਼ਿੰਦਗੀ ’ਤੇ ਬਣਨ ਵਾਲੀ ਫ਼ਿਲਮ ਲਈ ਮਾਰਗੋਟ ਰੋਬੀ ਦਾ ਨਾਂ ਸੁਝਾਇਆ ਹੈ। ਮਾਰਗੇਟ ਇਸ ਬਾਇਓਪਿਕ ’ਚ ਸ਼ੇਨ ਵਾਰਨ ਦੀ ਪਹਿਲੀ ਪਤਨੀ ਸਿਮੋਨ ਕਲਾਹਨ ਦਾ ਰੋਲ ਨਿਭਾਵੇਗੀ। ਇਸ ਦੌਰਾਨ ਦੋਹਾਂ ਨੂੰ ਇਕੱਠਿਆਂ ਸਮਾਂ ਬਿਤਾਉਣ ਦਾ ਮੌਕਾ ਵੀ ਮਿਲੇਗਾ। 

PunjabKesariਮਾਰਗੋਟ ’ਚ ਦਿਸਦੀ ਹੈ ਪਤਨੀ ਦੀ ਝਲਕ

PunjabKesariਸ਼ੇਨ ਨੇ ਪਹਿਲਾਂ ਇਕ ਇੰਟਰਵਿਊ ’ਚ ਕਿਹਾ ਸੀ ਕਿ ਮਾਰਗੋਟ ’ਚ ਉਨ੍ਹਾਂ ਨੂੰ ਆਪਣੀ ਪਹਿਲੀ ਪਤਨੀ ਸਿਮੋਨ ਦੀ ਝਲਕ ਦਿਸਦੀ ਹੈ। ਮਾਰਗੋਟ ਵੈਸੇ ਵੀ ਆਸਟਰੇਲੀਆ ਤੇ ਇੰਗਲੈਂਡ ’ਚ ਕਾਫ਼ੀ ਮਸ਼ਹੂਰ ਹੈ। ਜੇਕਰ ਉਹ ਫ਼ਿਲਮ ’ਚ ਆਈ ਤਾਂ ਇਹ ਵੱਡੀ ਹਿੱਟ ਹੋ ਸਕਦੀ ਹੈ। ਫ਼ਿਲਮ ਪੰਡਿਤ ਮੰਨਦੇ ਹਨ ਕਿ ਸ਼ੇਨ ਵਾਰਨ ਦੀ ਇੰਗਲੈਂਡ, ਆਸਟਰੇੇੇਲੀਆ ਤੇ ਭਾਰਤ ’ਚ ਚੰਗੀ ਫੈਨ ਫ਼ਾਲੋਇੰਗ ਹੈ। ਉਨ੍ਹਾਂ ਦੀ ਫ਼ਿਲਮ ਵੱਡੀ ਹਿੱਟ ਹੋ ਸਕਦੀ ਹੈ ਬਸ਼ਰਤੇ ਅਦਾਕਾਰਾ ਇਸ ਨੂੰ ਠੁਕਰਾਉਣ ਦੀ ਗ਼ਲਤੀ ਨਾ ਕਰੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News