ਆਸਟ੍ਰੇਲੀਆਈ ਕਪਤਾਨ ਹੀਲੀ ਸੱਟ ਕਾਰਨ WBBL ਤੋਂ ਬਾਹਰ

Sunday, Nov 17, 2024 - 05:48 PM (IST)

ਆਸਟ੍ਰੇਲੀਆਈ ਕਪਤਾਨ ਹੀਲੀ ਸੱਟ ਕਾਰਨ WBBL ਤੋਂ ਬਾਹਰ

ਸਿਡਨੀ- ਆਸਟ੍ਰੇਲੀਆਈ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਐਲੀਸਾ ਹੀਲੀ ਖੱਬੇ ਗੋਡੇ ਦੀ ਸੱਟ ਕਾਰਨ ਮਹਿਲਾ ਬਿਗ ਬੈਸ਼ ਲੀਗ (WBBL) ਦੇ ਬਾਕੀ ਮੈਚਾਂ ਤੋਂ ਬਾਹਰ ਹੋ ਗਈ ਹੈ ਅਤੇ ਉਸ ਦੀ ਭਾਰਤੀ ਟੀਮ ਭਾਰਤ ਦੇ ਖਿਲਾਫ ਵਨਡੇ ਸੀਰੀਜ਼ 'ਚ ਖੇਡਣ 'ਤੇ ਸ਼ੰਕੇ ਹਨ। ਕ੍ਰਿਕਟ ਆਸਟ੍ਰੇਲੀਆ ਮੁਤਾਬਕ ਸਿਡਨੀ ਸਿਕਸਰਸ ਨੇ ਪੁਸ਼ਟੀ ਕੀਤੀ ਹੈ ਕਿ ਐਲੀਸਾ ਹੀਲੀ ਸੱਟ ਕਾਰਨ ਡਬਲਯੂਬੀਬੀਐੱਲ ਤੋਂ ਬਾਹਰ ਹੈ। ਹੀਲੀ ਦੀ ਸੱਟ ਕਾਰਨ 5 ਦਸੰਬਰ ਤੋਂ ਭਾਰਤ ਵਿਰੁੱਧ ਆਸਟਰੇਲੀਆ ਦੀ ਆਗਾਮੀ ਘਰੇਲੂ ਵਨਡੇ ਸੀਰੀਜ਼ ਲਈ ਉਸ ਦੀ ਉਪਲਬਧਤਾ 'ਤੇ ਸ਼ੱਕ ਹੈ। ਹੀਲੀ ਨੂੰ ਇਸ ਸਾਲ ਦੂਜੀ ਵਾਰ ਵੱਡੀ ਸੱਟ ਲੱਗੀ ਹੈ। 

ਉਹ ਇਸ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਵਿਰੁੱਧ ਮਹਿਲਾ ਟੀ-20 ਵਿਸ਼ਵ ਕੱਪ ਸੈਮੀਫਾਈਨਲ ਤੋਂ ਬਾਹਰ ਹੋ ਗਈ ਸੀ, ਜਿੱਥੇ ਉਸ ਦੀ ਗੈਰ-ਮੌਜੂਦਗੀ ਵਿੱਚ ਟਾਹਲੀਆ ਮੈਕਗ੍ਰਾ ਨੇ ਟੀਮ ਦੀ ਕਪਤਾਨੀ ਕੀਤੀ ਸੀ। ਹੀਲੀ ਨੇ ਕਪਤਾਨ ਅਤੇ ਖਿਡਾਰੀ ਦੇ ਤੌਰ 'ਤੇ ਆਪਣੀਆਂ ਦੋਹਰੀ ਭੂਮਿਕਾਵਾਂ ਦਾ ਹਵਾਲਾ ਦਿੰਦੇ ਹੋਏ ਮੌਜੂਦਾ ਕ੍ਰਿਕਟ ਸੀਜ਼ਨ ਲਈ ਆਪਣੀ ਪੂਰੀ ਉਪਲਬਧਤਾ 'ਤੇ ਸ਼ੰਕਾ ਜ਼ਾਹਰ ਕਰਦੇ ਹੋਏ ਕਿਹਾ, “ਮੇਰੇ ਲਈ ਕਪਤਾਨ ਬਣਨਾ ਵੀ ਵੱਡੀ ਭੂਮਿਕਾ ਹੈ। ਮੈਂ ਗਰਮੀਆਂ ਵਿੱਚ ਵੱਧ ਤੋਂ ਵੱਧ ਉਪਲਬਧ ਹੋਣਾ ਚਾਹੁੰਦੀ ਹਾਂ।'' ਉਸ ਨੇ ਕਿਹਾ, ''ਮੈਂ ਹਰ ਸੰਭਵ ਖੇਡ ਲਈ ਉਪਲਬਧ ਹੋਣਾ ਚਾਹੁੰਦੀ ਹਾਂ, ਪਰ ਅਸਲੀਅਤ ਇਹ ਹੈ ਕਿ ਅਜਿਹਾ ਸੰਭਵ ਨਹੀਂ ਹੈ।'' ਮੰਨਿਆ ਜਾ ਰਿਹਾ ਹੈ ਕਿ ਜੇਕਰ ਹੀਲੀ ਅਜਿਹਾ ਨਹੀਂ ਕਰਦੀ ਜਾਂ ਠੀਕ ਨਹੀਂ ਹੰਦੀ ਤਾ ਤਾਹਲੀਆ ਮੈਕਗ੍ਰਾ ਭਾਰਤ ਸੀਰੀਜ਼ ਦੌਰਾਨ ਟੀਮ ਦੀ ਕਪਤਾਨੀ ਕਰਦੀ ਨਜ਼ਰ ਆਵੇਗੀ। 


author

Tarsem Singh

Content Editor

Related News