AUSW v INDW : ਆਸਟਰੇਲੀਅਨ ਗੇਂਦਬਾਜ਼ਾਂ ਸਾਹਮਣੇ ਹੋਵੇਗੀ ਭਾਰਤੀ ਮੱਧਕ੍ਰਮ ਦੀ ਸਮੀਖਿਆ

Tuesday, Sep 21, 2021 - 02:22 AM (IST)

ਮੈਕੋ- ਭਾਰਤੀ ਮਹਿਲਾ ਕ੍ਰਿਕਟ ਟੀਮ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਆਸਟਰੇਲੀਆ ਵਿਰੁੱਧ ਮੰਗਲਵਾਰ ਨੂੰ ਇੱਥੇ 3 ਵਨ ਡੇ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੁਕਾਬਲੇ ਵਿਚ ਉਤਰੇਗੀ ਤਾਂ ਉਸਦੇ ਸਾਹਮਣੇ ਸਹੀ ਟੀਮ ਸੰਯੋਜਨ ਬਣਾਉਣ ਦੀ ਚੁਣੌਤੀ ਦੇ ਨਾਲ-ਨਾਲ ਵਿਸ਼ਵ ਪੱਧਰੀ ਗੇਂਦਬਾਜ਼ਾਂ ਵਿਰੁੱਧ ਮੱਧਕ੍ਰਮ ਦੀ ਬੱਲੇਬਾਜ਼ੀ ਨੂੰ ਪਰਖਣ ਦਾ ਮੌਕਾ ਹੋਵੇਗਾ। ਭਾਰਤੀ ਟੀਮ ਦੱਖਣੀ ਅਫਰੀਕਾ ਤੇ ਇੰਗਲੈਂਡ ਵਿਰੁੱਧ ਘਰੇਲੂ ਸੀਰੀਜ਼ ਗੁਆ ਕੇ ਇੱਥੇ ਪਹੁੰਚੀ ਸੀ। ਇਨ੍ਹਾਂ ਦੋਵਾਂ ਸੀਰੀਜ਼ ਵਿਚ ਸਲਾਮੀ ਬੱਲੇਬਾਜ਼ਾਂ ਕਪਤਾਨ ਮਿਤਾਲੀ ਰਾਜ ਤੋਂ ਇਲਾਵਾ ਕਿਸੇ ਦੇ ਪ੍ਰਦਰਸ਼ਨ ਵਿਚ ਨਿਰੰਤਰਤਾ ਨਹੀਂ ਰਹੀ। ਇੰਨ੍ਹਾਂ ਬੱਲੇਬਾਜ਼ਾਂ ਦੀ ਸਟ੍ਰਾਈਕ ਰੇਟ ਵੀ ਚਿੰਤਾ ਦਾ ਸਬੱਬ ਹੈ। ਆਸਟਰੇਲੀਆ ਵਿਰੁੱਧ ਟੀਮ ਨੂੰ ਹੋਰ ਸਖਤ ਚੁਣੌਤੀ ਮਿਲੇਗੀ ਕਿਉਂਕਿ ਉਹ (ਆਸਟਰੇਲੀਆ ਦੀ ਟੀਮ) ਰਿਕਾਰਡ ਲਗਾਤਾਰ 22 ਜਿੱਤਾਂ ਦੇ ਨਾਲ ਇਸ ਸੀਰੀਜ਼ ਵਿਚ ਉਤਰੇਗੀ।

PunjabKesari

ਇਹ ਖ਼ਬਰ ਪੜ੍ਹੋ- ਮੈਦਾਨ ਤੋਂ ਬਾਹਰ ਸੱਦੇ ਜਾਣ 'ਤੇ ਨਿਰਾਸ਼ ਦਿਖੇ ਮੇਸੀ

ਬੱਲੇਬਾਜ਼ੀ ਵਿਚ ਹਮਲਾਵਰਤਾ ਦੀ ਘਾਟ ਭਾਰਤੀ ਟੀਮ ਦੀ ਸਮੱਸਿਆ ਰਹੀ ਹੈ ਅਤੇ ਭਾਰਤੀ ਕੋਚ ਰਮੇਸ਼ ਪਵਾਰ ਨੇ ਬੱਲੇਬਾਜ਼ਾਂ ਨਾਲ ਸਟ੍ਰਾਈਕ ਰੇਟ ਨੂੰ ਲੈ ਕੇ ਗੱਲ ਕੀਤੀ ਹੈ। ਬੱਲੇਬਾਜ਼ੀ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਕਪਤਾਨ ਮਿਤਾਲੀ ਰਾਜ ਤੈਅ ਕਰੇਗੀ ਕਿ ਉਸ ਨੂੰ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨੀ ਹੈ ਜਾਂ ਚੌਥੇ ਨੰਬਰ 'ਤੇ। ਹਰਮਨਪ੍ਰੀਤ ਕੌਰ ਦੇ ਜ਼ਖਮੀ ਹੋਣ ਤਾਕਨ ਮਿਤਾਲੀ ਮੰਗਲਵਾਰ ਦੇ ਮੈਚ ਵਿਚ ਬੱਲੇਬਾਜ਼ੀ ਵਿਚ ਗਹਿਰਾਈ ਤੇ ਮਜ਼ਬੂਤੀ ਦੇਣ ਲਈ ਚੌਥੇ ਸਥਾਨ 'ਤੇ ਉਤਰ ਸਕਦੀ ਹੈ। ਟੀਮ ਨੇ ਮਹਿਸੂਸ ਕੀਤਾ ਹੈ ਕਿ ਸ਼ੇਫਾਲੀ ਵਰਮਾ ਤੇ ਸ੍ਰਮਿਤੀ ਮੰਧਾਨਾ ਦੀ ਹਮਲਾਵਰ ਬੱਲੇਬਾਜ਼ੀ ਤੋਂ ਬਾਅਦ ਪੂਨਮ ਰਾਊਤ ਨੂੰ ਰਨ ਰੇਟ ਨੂੰ ਬਰਕਰਾਰ ਰੱਖਣ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਅਜਿਹੇ ਵਿਚ 'ਦਿ ਹੰਡ੍ਰੇਡ' ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਜੇਮਿਮਾ ਰੋਡ੍ਰਿਗੇਜ਼ ਟੀਮ ਵਿਚ ਵਾਪਸੀ ਕਰ ਸਕਦੀ ਹੈ। ਉਹ ਤੀਜੇ ਸਥਾਨ 'ਤੇ ਬੱਲੇਬਾਜ਼ੀ ਕਰ ਸਕਦੀ ਹੈ। ਮੱਧਕ੍ਰਮ ਵਿਚ ਦੀਪਤੀ ਸ਼ਰਮਾ ਦੀ ਹੌਲੀ ਬੱਲੇਬਾਜ਼ੀ ਵੀ ਭਾਰਤ ਦੇ ਲਈ ਪ੍ਰੇਸ਼ਾਨੀ ਦਾ ਸਬੱਬ ਰਿਹਾ ਹੈ।

ਇਹ ਖ਼ਬਰ ਪੜ੍ਹੋ-ਇਹ ਵਨ ਡੇ ਵਿਸ਼ਵ ਕੱਪ ਦੇ ਲਈ ਸਰਵਸ੍ਰੇਸ਼ਠ ਤਿਆਰੀ ਹੋਵੇਗੀ : ਮਿਤਾਲੀ

PunjabKesari
ਭਾਰਤੀ ਟੀਮ ਇਸ ਤਰ੍ਹਾਂ ਹੈ--
ਮਿਤਾਲੀ ਰਾਜ (ਕਪਤਾਨ), ਹਰਮਨਪ੍ਰੀਤ ਕੌਰ (ਉਪ ਕਪਤਾਨ), ਮ੍ਰਮਿਤੀ ਮੰਧਾਨਾ, ਸ਼ੇਫਾਲੀ ਵਰਮਾ, ਪੂਨਮ ਰਾਊਤ, ਜੇਮਿਮਾ ਰੋਡ੍ਰਿਗੇਜ਼, ਦੀਪਤੀ ਸ਼ਰਮਾ, ਸਨੇਹ ਰਾਣਾ, ਯਾਸਤਿਕਾ ਭਾਟੀਆ, ਤਾਨੀਆ ਭਾਟੀਆ (ਵਿਕਟਕੀਪਰ), ਸ਼ਿਖਾ ਪਾਂਡੇ, ਝੂਲਨ ਗੋਸਵਾਮੀ, ਮੇਘਨਾ ਸਿੰਘ, ਪੂਜਾ ਵਸਤਰਕਰ, ਰਾਜੇਸ਼ਵਰੀ ਗਾਇਕਵਾੜ, ਪੂਨਮ ਯਾਦਵ, ਰਿਚਾ ਘੋਸ਼ (ਵਿਕਟਕੀਪਰ), ਏਕਤਾ ਬਿਸ਼ਟ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News