ਆਸਟਰੇਲੀਆ ਦੀ ਜਿੱਤ ਨਾਲ ਭਾਰਤ ਫਾਈਨਲ ''ਚ, ਇੰਗਲੈਂਡ ਬਾਹਰ

02/09/2020 6:08:48 PM

ਮੈਲਬੋਰਨ : ਆਸਟਰੇਲੀਆ ਮਹਿਲਾ ਟੀਮ ਨੇ ਇੰਗਲੈਂਡ ਨੂੰ 3 ਦੇਸ਼ਾਂ ਦੇ ਟੀ-20 ਮਹਿਲਾ ਕ੍ਰਿਕਟ ਟੂਰਨਾਮੈਂਟ ਦੇ ਆਖਰੀ ਮੁਕਾਬਲੇ ਵਿਚ ਐਤਵਾਰ ਨੂੰ 16 ਦੌੜਾਂ ਨਾਲ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾ ਲਈ। ਆਸਟਰੇਲੀਆ ਦੀ ਇਸ ਜਿੱਤ ਨਾਲ ਭਾਰਤੀ ਟੀਮ ਨੇ ਵੀ ਖਿਤਾਬੀ ਮੁਕਾਬਲੇ ਵਿਚ ਪ੍ਰਵੇਸ਼ ਕਰ ਲਿਆ ਜਦਕਿ ਇੰਗਲੈਂਡ ਬਾਹਰ ਹੋ ਗਿਆ। ਆਸਟਰੇਲੀਆ, ਭਾਰਤ ਤੇ ਇੰਗਲੈਂਡ ਨੇ 4-4 ਮੁਕਾਬਲਿਆਂ ਵਿਚੋਂ 2-2 ਜਿੱਤੇ ਸਨ ਤੇ ਤਿੰਨੇ ਟੀਮਾਂ ਦੇ ਇਕ ਬਰਾਬਰ 4-4 ਅੰਕ ਰਹੇ ਪਰ ਬਿਹਤਰ ਨੈੱਟ ਰਨ ਰੇਟ ਵਿਚ ਆਸਟਰੇਲੀਆ ਪਹਿਲੇ, ਭਾਰਤ ਦੂਜੇ ਤੇ ਇੰਗਲੈਂਡ ਤੀਜੇ ਸਥਾਨ 'ਤੇ ਰਿਹਾ। ਇਸ ਤਰ੍ਹਾਂ ਆਸਟਰੇਲੀਆ ਤੇ ਭਾਰਤ ਫਾਈਨਲ ਵਿਚ ਪਹੁੰਚ ਗਏ।

PunjabKesari

ਭਾਰਤੀ ਮਹਿਲਾ ਟੀਮ ਨੇ ਆਸਟਰੇਲੀਆ ਨੂੰ ਪਿਛਲੇ ਮੁਕਾਬਲੇ ਵਿਚ 7 ਵਿਕਟਾਂ ਨਾਲ ਹਰਾਇਆ ਸੀ ਤੇ ਫਾਈਨਲ ਵਿਚ ਜਾਣ ਦੀਆਂ ਉਮੀਦਾਂ ਬਰਕਰਾਰ ਰੱਖੀਆਂ ਸੀ ਤੇ ਆਸਟਰੇਲੀਆ ਦੀ ਇੰਗਲੈਂਡ 'ਤੇ ਜਿੱਤ ਨਾਲ ਭਾਰਤ ਨੇ ਫਾਈਨਲ ਵਿਚ ਜਗ੍ਹਾ ਬਣਾ ਲਈ ਤੇ ਇੰਗਲੈਂਡ ਇਸ ਟੂਰਨਾਮੈਂਟ ਵਿਚੋਂ ਬਾਹਰ ਹੋ ਗਿਆ। ਆਸਟਰੇਲੀਆ ਤੇ ਭਾਰਤ ਵਿਚਾਲੇ 12 ਫਰਵਰੀ ਨੂੰ ਖਿਤਾਬੀ ਮੁਕਾਬਲਾ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਆਸਟਰੇਲੀਆ ਨੇ ਇੰਗਲੈਂਡ ਵਿਰੁੱਧ ਬੇਥ ਮੂਨੀ (50) ਦੇ ਅਰਧ ਸੈਂਕੜੇ ਦੀ ਮਦਦ ਨਾਲ 20 ਓਵਰਾਂ ਵਿਚ 7 ਵਿਕਟਾਂ 'ਤੇ 132 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿਚ ਇੰਗਲੈਂਡ ਦੀ ਮਹਿਲਾ ਟੀਮ 20 ਓਵਰਾਂ ਵਿਚ 7 ਵਿਕਟਾਂ 'ਤੇ 116 ਦੌੜਾਂ ਹੀ ਬਣਾ ਸਕੀ।


Related News