ਆਸਟਰੇਲੀਆ ਦੇ ਇਸ ਖਿਡਾਰੀ ਦੇ ਮੋਢੇ ਦੀ ਹੋਵੇਗੀ ਸਰਜਰੀ
Tuesday, Jul 25, 2017 - 01:20 AM (IST)

ਸਿਡਨੀ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) 'ਚ ਮੋਢੇ ਨੂੰ ਜ਼ਖਮੀ ਕਰਵਾ ਬੈਠੇ ਆਸਟਰੇਲੀਆਈ ਬੱਲੇਬਾਜ਼ ਕ੍ਰਿਸ ਲਿਨ ਹੁਣ ਮੋਢੇ ਦੀ ਸਰਜਰੀ ਕਰਵਾਏਗਾ। ਹਾਲਾਂਕਿ ਉਸ ਨੇ ਇਸ ਸਾਲ ਦੇ ਆਖੀਰ 'ਚ ਬਿਗ ਬੈਸ਼ ਲੀਗ ਸੈਸ਼ਨ ਤੱਕ ਵਾਪਸੀ ਦੀ ਉਮੀਦ ਜਿਤਾਈ ਹੈ।
ਕਵੀਂਸਲੈਂਡ ਦੇ ਖਿਡਾਰੀ ਲਿਨ ਇਸ ਸਾਲ ਆਈ. ਪੀ. ਐੱਲ. ਦੌਰਾਨ ਆਪਣੇ ਮੋਢੇ 'ਤੇ ਲਗਵਾ ਬੈਠਾ ਸੀ। ਉਸ ਦੇ 2 ਸਾਲ 'ਚ ਤੀਜੀ ਵਾਰ ਮੋਢੇ 'ਤੇ ਸੱਟ ਲੱਗੀ ਹੈ ਅਤੇ 4 ਅਗਸਤ ਤੋਂ ਸ਼ੁਰੂ ਹੋਣ ਵਾਲੀ ਕੈਰੇਬਿਆਈ ਪ੍ਰੀਮੀਅਰ ਲੀਗ 'ਚ ਵੀ ਹਿੱਸਾ ਨਹੀਂ ਲੈ ਸਕੇਗਾ। 27 ਸਾਲਾਂ ਬੱਲੇਬਾਜ਼ ਨੇ ਕਿਹਾ ਕਿ ਮੈਂ ਹਰੇਕ ਟੂਰਨਾਮੈਂਟ 'ਚ ਬੱਲੇਬਾਜ਼ੀ ਕਰ ਰਿਹਾ ਹਾਂ ਪਰ ਟ੍ਰੇਨਿੰਗ ਦੌਰਾਨ ਮੈਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ ਅਤੇ ਮੈਨੂੰ ਲੱਗਾ ਕਿ ਹੁਣ ਸਮਾਂ ਆ ਗਿਆ ਹੈ ਕਿ ਇਸ ਦਾ ਇਲਾਜ਼ ਕਰਵਾ ਲਿਆ ਜਾਵੇ।
ਉਸ ਨੇ ਕਿਹਾ ਕਿ ਮੈਨੂੰ ਟ੍ਰੇਨਿੰਗ ਤੋਂ ਬਾਅਦ ਲਗਾਤਾਰ ਮੋਢੇ ਤੋਂ ਕਾਫੀ ਪਰੇਸ਼ਾਨੀ ਹੋ ਰਹੀ ਹੈ। ਮੈਨੂੰ ਯਕੀਨ ਹੈ ਕਿ ਬਿਗ ਬੈਸ਼ ਲੀਗ ਤੱਕ ਮੈਂ ਵਾਪਸੀ ਕਰ ਲਵਾਂਗਾ। ਮੈਂ ਕੈਰੇਬਿਆਈ ਲੀਗ 'ਚ ਵੀ ਖੇਡਣ ਸੀ ਪਰ ਮੈਨੂੰ ਆਪਣੇ ਟੀ-20 ਕਰਾਰ ਨੂੰ ਦਾਅ 'ਤੇ ਲਗਾਉਣਾ ਹੋਵੇਗਾ। ਪਰ ਸ਼ਰੀਰਕ ਅਤੇ ਮਾਨਸਿਕ ਰੂਪ ਤੋਂ ਮੈਨੂੰ ਇਸ ਦੇ ਲਈ ਕਾਫੀ ਕੁਝ ਕਰਨਾ ਹੋਵੇਗਾ। ਲਿਨ ਦਾ ਕ੍ਰਿਕਟ ਆਸਟਰੇਲੀਆ ਅਤੇ ਖਿਡਾਰੀਆਂ ਦੇ ਵਿਚਾਲੇ ਭੁਗਤਾਨ ਵਿਵਾਦ ਦੇ ਕਾਰਨ ਇਸ ਸਾਲ ਆਖੀਰ 'ਚ ਭਾਰਤ ਖਿਲਾਫ ਵਨ ਡੇ ਸੀਰੀਜ਼ 'ਚ ਵੀ ਖੇਡਣਾ ਸ਼ੱਕੀ ਹੈ।