AUS v ENG, 4th Test : ਇੰਗਲੈਂਡ ਵਿਰੁੱਧ ਜੇਤੂ ਮੁਹਿੰਮ ਜਾਰੀ ਰੱਖਣ ਉਤਰੇਗਾ ਆਸਟਰੇਲੀਆ
Wednesday, Jan 05, 2022 - 02:27 AM (IST)
ਸਿਡਨੀ- ਆਸਟਰੇਲੀਆ ਨੇ ਪਿਛਲੇ ਮੈਚ ਵਿਚ ਜਿੱਤ ਦੇ ਹੀਰੋ ਰਹੇ ਸਕਾਟ ਬੋਲੈਂਡ ਨੂੰ ਬੁੱਧਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੇ ਚੌਥੇ ਏਸ਼ੇਜ਼ ਟੈਸਟ ਕ੍ਰਿਕਟ ਮੈਚ ਲਈ ਟੀਮ ਵਿਚ ਬਰਕਰਾਰ ਰੱਖਿਆ ਹੈ, ਜਦਕਿ ਵੱਕਾਰ ਬਚਾਉਣ ਦੀ ਕਵਾਇਦ ਵਿਚ ਲੱਗੇ ਇੰਗਲੈਂਡ ਦੇ ਤਜਰਬੇਕਾਰ ਸਟੁਅਰਡ ਬਰਾਡ ਨੂੰ ਮੌਕਾ ਦਿੱਤਾ ਹੈ। ਬੋਲੈਂਡ ਨੇ ਮੈਲਬੋਰਨ ਵਿਚ ਖੇਡੇ ਗਏ ਤੀਜੇ ਮੈਚ ਵਿਚ ਟੈਸਟ ਕ੍ਰਿਕਟ 'ਚ ਡੈਬਿਊ ਕੀਤਾ। ਉਸ ਨੇ ਦੂਜੀ ਪਾਰੀ ਵਿਚ 7 ਦੌੜਾਂ 'ਤੇ 6 ਵਿਕਟਾਂ ਹਾਸਲ ਕੀਤੀਆਂ ਤੇ ਇੰਗਲੈਂਡ ਨੂੰ ਦੂਜੀ ਪਾਰੀ ਵਿਚ 68 ਦੌੜਾਂ 'ਤੇ ਢੇਰ ਕਰਨ ਵਿਚ ਅਹਿਮ ਭੂਮਿਕਾ ਨਿਭਾਈ, ਜਿਸ ਨਾਲ ਆਸਟਰੇਲੀਆ ਨੇ 2 ਮੈਤ ਬਾਕੀ ਰਹਿੰਦਿਆਂ ਹੀ 3-0 ਦੀ ਅਜੇਤੂ ਬੜ੍ਹਤ ਬਣਾ ਕੇ ਏਸ਼ੇਜ਼ ਆਪਣੇ ਨਾਂ ਕਰ ਲਈ ਹੈ।
ਇਹ ਖ਼ਬਰ ਪੜ੍ਹੋ- NZ v BAN : ਵਿਸ਼ਵ ਟੈਸਟ ਚੈਂਪੀਅਨ ਨਿਊਜ਼ੀਲੈਂਡ 'ਤੇ ਹਾਰ ਦਾ ਖਤਰਾ
ਤਜਰਬੇਕਾਰ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁਡ ਸੱਟ ਕਾਰਨ ਲਗਾਤਾਰ ਤੀਜੇ ਮੈਚ ਵਿਚ ਨਹੀਂ ਖੇਡ ਸਕੇਗਾ, ਜਿਸ ਨਾਲ ਬੋਲੈਂਡ ਦੀ ਆਖਰੀ-11 ਵਿਚ ਜਗ੍ਹਾ ਨੂੰ ਲੈ ਕੇ ਚੱਲ ਰਹੀ ਚਰਚਾ ਵੀ ਖਤਮ ਹੋ ਗਈ। ਆਸਟਰੇਲੀਆ ਨੇ ਸਿਡਨੀ ਕ੍ਰਿਕਟ ਗਰਾਊਂਡ 'ਤੇ ਹੋਣ ਵਾਲੇ ਮੈਚ ਲਈ ਟੀਮ ਵਿਚ ਇਕ ਬਦਲਾਅ ਕੀਤਾ ਹੈ। ਮੱਧਕ੍ਰਮ ਦਾ ਬੱਲੇਬਾਜ਼ ਟ੍ਰੈਵਿਸ ਹੈੱਡ ਕੋਵਿਡ-19 ਦਾ ਪਾਜ਼ੇਟਿਵ ਆਉਣ ਤੋਂ ਬਾਅਦ ਇਸ ਮੈਚ ਵਿਚ ਨਹੀਂ ਖੇਡ ਸਕੇਗਾ ਤੇ ਉਸਦੀ ਜਗ੍ਹਾ ਉਸਮਾਨ ਖਵਾਜ਼ਾ ਨੂੰ ਲਿਆ ਗਿਆ ਹੈ। ਖਵਾਜ਼ਾ ਨੇ 2019 ਤੋਂ ਬਾਅਦ ਟੀਮ ਵਿਚ ਵਾਪਸੀ ਕੀਤੀ ਹੈ।
ਇਹ ਖ਼ਬਰ ਪੜ੍ਹੋ- SA v IND : ਦੂਜੇ ਦਿਨ ਦੀ ਖੇਡ ਖਤਮ, ਭਾਰਤ ਦਾ ਸਕੋਰ 85/2
ਇੰਗਲੈਂਡ ਨਾਲ ਕੋਰੋਨਾ ਵਾਇਰਸ ਨਾਲ ਜੁੜੀ ਚਿੰਤਾ ਮੈਦਾਨ ਤੋਂ ਬਾਹਰ ਹੈ। ਉਸਦਾ ਮੁੱਖ ਕੋਚ ਕ੍ਰਿਸ ਸਿਲਵਰਵੁਡ ਤੇ ਸਹਿਯੋਗੀ ਸਟਾਫ ਦੇ ਕੁਝ ਮੈਂਬਰ ਮੈਲਬੋਰਨ ਵਿਚ ਇਕਾਂਤਵਾਸ 'ਚ ਹਨ ਤੇ ਸਿਡਨੀ ਮੈਚ ਦੌਰਾਨ ਹਾਜ਼ਰ ਨਹੀਂ ਰਹਿਣਗੇ। ਸਿਲਵਰਵੁਡ ਦੀ ਗੈਰ-ਹਾਜ਼ਰੀ ਵਿਚ ਜ਼ਿੰਮੇਵਾਰੀ ਸੰਭਾਲ ਰਹੇ ਸਹਾਇਕ ਕੋਚ ਗ੍ਰਾਹਮ ਥੋਰਮ ਨੇ 35 ਸਾਲਾ ਤੇਜ਼ ਗੇਂਦਬਾਜ਼ ਬ੍ਰਾਡ ਨੂੰ ਆਖਰੀ-11 ਵਿਚ ਸ਼ਾਮਲ ਕੀਤਾ ਹੈ। ਇਹ ਇੰਗਲੈਂਡ ਦੀ ਟੀਮ ਵਿਚ ਕੀਤਾ ਗਿਆ ਇਕਲੌਤਾ ਬਦਲਾਅ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।