ਸਚਿਨ ਦੇ ਨਾਲ ਸਲਾਮੀ ਬੱਲੇਬਾਜ਼ੀ ਕਰ ਚੁੱਕੇ ਆਸਟਰੇਲੀਆਈ ਦਿੱਗਜ ਨੇ ਲਿਆ ਸੰਨਿਆਸ

Wednesday, May 16, 2018 - 06:52 PM (IST)

ਸਚਿਨ ਦੇ ਨਾਲ ਸਲਾਮੀ ਬੱਲੇਬਾਜ਼ੀ ਕਰ ਚੁੱਕੇ ਆਸਟਰੇਲੀਆਈ ਦਿੱਗਜ ਨੇ ਲਿਆ ਸੰਨਿਆਸ

ਜਲੰਧਰ : ਟੀ-20 ਲੀਗ ਦੇ ਮਸ਼ਹੂਰ ਖਿਡਾਰੀ ਐਡੇਨ ਬਲਿਜਾਰਡ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦੀ ਘੋਸ਼ਣਾ ਕੀਤੀ ਹੈ। ਆਸਟਰੇਲੀਆ ਟੀਮ 'ਚ ਖੇਡ ਚੁੱਕੇ ਖੱਬੇ ਹੱਥ ਦੇ ਬੱਲੇਬਾਜ਼ ਬਲਿਜਾਰਡ ਆਈ.ਪੀ.ਐੱਲ. 'ਚ ਮੁੰਬਈ ਟੀਮ ਦਾ ਹਿੱਸਾ ਵੀ ਰਹਿ ਚੁੱਕੇ ਹਨ। ਉਨ੍ਹਾਂ ਸਚਿਨ ਤੇਂਦੁਲਕਰ ਦੇ ਨਾਲ ਕਈ ਵਾਰ ਟੀਮ ਲਈ ਸਲਾਮੀ ਬੱਲੇਬਾਜ਼ੀ ਕੀਤੀ ਸੀ। ਟੀ-20 'ਚ ਬਲਿਜਾਰਡ ਨੂੰ ਲੰਬੇ-ਲੰਬੇ ਛੱਕੇ ਮਾਰਨ ਲਈ ਜਾਣਿਆ ਜਾਂਦਾ ਹੈ। ਬਿਗ ਬੈਸ਼ ਲੀਗ 2008 ਦੇ ਫਾਈਨਲ 'ਚ ਉਨ੍ਹਾਂ 130 ਮੀਟਰ ਲੰਬਾ ਛੱਕਾ ਲਗਾਇਆ ਸੀ ਜੋ ਅੱਜ ਵੀ ਰਿਕਾਰਡ ਹੈ।

33 ਸਾਲਾਂ ਬਲਿਜਾਰਡ ਨੇ ਆਪਣੇ ਸੰਨਿਆਸ ਦੇ ਫੈਸਲੇ 'ਤੇ ਕਿਹਾ, ਇਹ ਸਹੀ ਸਮਾਂ ਹੈ ਉਸਦੇ ਕ੍ਰਿਕਟ ਤੋਂ ਅਲੱਗ ਹੋਣ ਲਈ। ਬਲਿਜਾਰਡ ਨੇ ਕਿਹਾ ਕਿ ਹੁਣ ਉਹ ਆਪਣੀ ਪਤਨੀ ਦੇ ਨਾਲ ਬਿਜ਼ਨੇਸ 'ਚ ਮਦਦ ਕਰਨਾ ਚਾਹੁੰਦੇ ਹਨ। ਉਹ ਐੱਮ.ਬੀ.ਏ. 'ਚ ਦਾਖਲਾ ਲੈ ਚੁੱਕੇ ਹਨ। ਉਹ ਨਹੀਂ ਚਾਹੁੰਦੇ ਕਿ ਕ੍ਰਿਕਟ ਦੇ ਕਾਰਨ ਉਨ੍ਹਾਂ ਦੀ ਪੜ੍ਹਾਈ ਖਰਾਬ ਹੋਵੇ ਜਿਸ ਕਾਰਨ ਉਹ ਕ੍ਰਿਕਟ ਤੋਂ ਸੰਨਿਆਸ ਲੈ ਰਹੇ ਹਨ।

ਦੱਸ ਦਈਏ ਕਿ ਟੀ-20 ਕ੍ਰਿਕਟ 'ਚ ਸਭ ਤੋਂ ਧਾਕੜ ਬੱਲੇਬਾਜ਼ਾਂ 'ਚ ਸ਼ਾਮਲ ਬਲਿਜਾਰਡ ਆਸਟਰੇਲੀਆ ਦੀ ਬਿਗ ਬੈਸ਼ ਲੀਗ ਦੀ ਪੰਜ ਖਿਤਾਬ ਜਿੱਤਣ ਵਾਲੀ ਟੀਮ 'ਚ ਸ਼ਾਮਲ ਰਹੇ ਹਨ। ਬਲਿਜਾਰਡ ਨੇ 98 ਟੀ-20 ਮੈਚਾਂ 'ਚ 132.57 ਦੀ ਸਟ੍ਰਾਈਕ ਰੇਟ ਨਾਲ 2043 ਦੌੜਾਂ ਬਣਾਈਆਂ ਹਨ।


Related News