ਭਾਰਤ ਦੌਰੇ ਲਈ ਮਜ਼ਬੂਤ ਤੇ ਪ੍ਰਪੱਕ ਟੀਮ ਤਿਆਰ ਕਰੇਗਾ ਆਸਟਰੇਲੀਆ : ਲੈਂਗਰ
Saturday, Nov 16, 2019 - 01:57 AM (IST)

ਮੈਲਬੋਰਨ— ਆਸਟਰੇਲੀਆ ਦੇ ਕੋਚ ਜਸਟਿਨ ਲੈਂਗਰ ਨੇ ਕਿਹਾ ਕਿ 2022 ਵਿਚ ਭਾਰਤ ਦੌਰੇ 'ਤੇ ਖੇਡੀ ਜਾਣ ਵਾਲੀ ਟੈਸਟ ਲੜੀ ਲਈ ਆਸਟਰੇਲੀਆ ਮਜ਼ਬੂਤ ਤੇ ਪ੍ਰਪੱਕ ਟੀਮ ਤਿਆਰ ਕਰ ਰਿਹਾ ਹੈ। ਪਿਛਲੇ ਸਾਲ ਗੇਂਦ ਨਾਲ ਛੇੜਛਾੜ ਵਿਵਾਦ ਤੋਂ ਬਾਅਦ ਮਈ 'ਚ ਟੀਮ ਦੇ ਕੋਚ ਬਣੇ ਲੈਂਗਰ ਨੇ ਖੇਡ ਦੇ ਸਭ ਤੋਂ ਲੰਮੇ ਸਵਰੂਪ 'ਚ ਘਰੇਲੂ ਹਾਲਾਤਾਂ 'ਚ ਭਾਰਤੀ ਦਬਦਬੇ ਨੂੰ ਕਰੀਬ ਨਾਲ ਦੇਖਿਆ ਹੈ ਤੇ ਮੇਰਾ ਸੁਪਨਾ ਇਸ ਤਰ੍ਹਾਂ ਦੀ ਟੀਮ ਨੂੰ ਤਿਆਰ ਕਰਨ ਦਾ ਹੈ ਜੋ ਵਿਸ਼ਵ ਰੈਂਕਿੰਗ 'ਚ ਚੋਟੀ 'ਤੇ ਕਬਜ਼ਾ ਭਾਰਤ ਨੂੰ ਚੁਣੌਤੀ ਦੇ ਸਕੇ। ਕੋਹਲੀ ਦੀ ਟੀਮ ਨੇ ਪਿਛਲੇ ਮਹੀਨੇ ਦੱਖਣੀ ਅਫਰੀਕਾ ਨੂੰ ਟੈਸਟ ਸੀਰੀਜ਼ 'ਚ ਹਰਾ ਕੇ ਘਰੇਲੂ ਧਰਤੀ 'ਤੇ 11ਵੀਂ ਸੀਰੀਜ਼ ਆਪਣੇ ਨਾਂ ਕੀਤੀ ਸੀ।
ਉਸ ਨੇ ਕਿਹਾ, ''ਭਾਰਤ ਵਿਚ ਜਿੱਤਣਾ ਹਮੇਸ਼ਾ ਮੁਸ਼ਕਿਲ ਰਹਿੰਦਾ ਹੈ। ਸਾਨੂੰ ਉਮੀਦ ਹੈ ਕਿ ਅਸੀਂ ਅਜਿਹਾ ਕਰ ਸਕਦੇ ਹਾਂ। ਇਸ ਦੇ ਲਈ ਪ੍ਰਪੱਕ ਹੋਣ ਲਈ ਸਾਡੇ ਕੋਲ ਅਜੇ ਦੋ ਸਾਲ ਦਾ ਸਮਾਂ ਹੈ। ਮੈਂ ਮਜ਼ਬੂਤੀ ਨਾਲ ਉਸ ਲੜੀ ਲਈ ਤਿਆਰ ਹੋਣਾ ਚਾਹੁੰਦਾ ਹਾਂ।'' ਲੈਂਗਰ ਜਦੋਂ ਟੀਮ ਦੇ ਕੋਚ ਬਣੇ ਤਾਂ ਉਸ ਨੇ ਕਿਹਾ ਕਿ ਉਸਦਾ ਟੀਚਾ ਭਾਰਤ ਨੂੰ ਭਾਰਤ 'ਚ ਹਰਾਉਣਾ ਹੈ। ਉਸ ਨੇ ਕਿਹਾ ਕਿ 3-4 ਸਾਲ 'ਚ ਇਕ ਵਾਰ ਭਾਰਤ ਦਾ ਦੌਰਾ (ਟੈਸਟ ਸੀਰੀਜ਼ ਦੇ ਲਈ) ਕਰਦੇ ਹਨ। ਮੇਰੇ ਲਈ ਇੰਨ੍ਹਾ ਸਮਾਂ ਬਹੁਤ ਹੈ।