ਆਸਟਰੇਲੀਆ ਓਪਨ : ਬੋਪੰਨਾ ਮਿਕਸਡ ਡਬਲਜ਼ ਦੇ ਕੁਆਰਟਰਫਾਈਨਲ ''ਚ ਪਹੁੰਚੇ

Sunday, Jan 26, 2020 - 07:42 PM (IST)

ਆਸਟਰੇਲੀਆ ਓਪਨ : ਬੋਪੰਨਾ ਮਿਕਸਡ ਡਬਲਜ਼ ਦੇ ਕੁਆਰਟਰਫਾਈਨਲ ''ਚ ਪਹੁੰਚੇ

ਮੈਲਬੋਰਨ— ਭਾਰਤ ਦੇ ਚੋਟੀ ਡਬਲਜ਼ ਖਿਡਾਰੀ ਰੋਹਨ ਬੋਪੰਨਾ ਨੇ ਯੂਕ੍ਰੇਨ ਦੀ ਨਾਦਿਆ ਕਿਚੇਨੋਕ ਦੇ ਨਾਲ ਆਸਟਰੇਲੀਆ ਓਪਨ ਟੈਨਿਸ ਟੂਰਨਾਮੈਂਟ ਦੇ ਮਿਕਸਡ ਡਬਲਜ਼ ਦੇ ਕੁਆਰਟਰਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਬੋਪੰਨਾ ਤੇ ਕਿਚੇਨੋਕ ਦੀ ਜੋੜੀ ਨੇ ਐਤਵਾਰ ਨੂੰ ਦੂਜੇ ਰਾਊਂਡ ਦੇ ਮੁਕਾਬਲੇ 'ਚ ਅਮਰੀਕਾ ਦੀ ਨਿਕੋਲ ਮੇਲਿਚਾਰ ਤੇ ਬ੍ਰਾਜ਼ੀਲ ਦੇ ਬਰੂਨੋ ਸੋਰੇਸ ਦੀ ਜੋੜੀ ਨੂੰ ਇਕ ਘੰਟੇ 10 ਮਿੰਟ 'ਚ 6-4, 7-6 ਨਾਲ ਹਰਾਇਆ।
ਬੋਪੰਨਾ ਤੇ ਕਿਚੇਨੋਕ ਨੂੰ ਪਹਿਲਾ ਸੈੱਟ 6-4 ਨਾਲ ਜਿੱਤਣ ਤੋਂ ਬਾਅਦ ਦੂਜੇ ਸੈੱਟ 'ਚ ਸੰਘਰਸ਼ ਕਰਨਾ ਪਿਆ ਪਰ ਉਸ ਨੇ ਇਸ ਸੈੱਟ ਦਾ ਟਾਈ ਬ੍ਰੇਕ 7-4 ਨਾਲ ਜਿੱਤ ਕੇ ਆਖਰੀ ਅੱਠ 'ਚ ਸਥਾਨ ਬਣਾ ਲਿਆ। ਇਸ ਵਿਚਾਲੇ ਲੀਜੇਂਡ ਖਿਡਾਰੀ ਲੀਏਂਡਰ ਪੇਸ ਲਾਤਵਿਆ ਦੀ ਜੇਲੇਨਾ ਓਸਤਾਪੇਂਕੋ ਦੇ ਨਾਲ ਦੂਜੇ ਦੌਰ 'ਚ ਪਹੁੰਚ ਗਏ। ਵਾਈਲਡ ਕਾਰਡ ਜੋੜੀ ਪੇਸ ਤੇ ਓਸਤਾਪੇਂਕੋ ਨੇ ਪਹਿਲੇ ਰਾਊਂਡ 'ਚ ਆਸਟਰੇਲੀਆ ਦੀ ਵਾਈਲਡ ਕਾਰਡ ਜੋੜੀ ਸਟਾਰਮ ਸੈਂਡਰਸ ਤੇ ਮਾਰਕ ਪੋਲਮੈਂਸ ਨੂੰ 6-7, 6-3, 10-6 ਨਾਲ ਹਰਾਇਆ।


author

Gurdeep Singh

Content Editor

Related News