ਆਸਟਰੇਲੀਆ ਨੇ ਤੇਜ਼ ਗੇਂਦਬਾਜ਼ ਪੈਟਿਨਸਨ ''ਤੇ ਇਕ ਮੈਚ ਦੀ ਲੱਗੀ ਪਾਬੰਦੀ

Sunday, Nov 17, 2019 - 12:06 PM (IST)

ਆਸਟਰੇਲੀਆ ਨੇ ਤੇਜ਼ ਗੇਂਦਬਾਜ਼ ਪੈਟਿਨਸਨ ''ਤੇ ਇਕ ਮੈਚ ਦੀ ਲੱਗੀ ਪਾਬੰਦੀ

ਸਿਡਨੀ : ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਜੇਮਸ ਪੈਟਿਨਸਨ ਨੂੰ ਖਿਡਾਰੀ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨ 'ਤੇ ਇਕ ਮੈਚ ਲਈ ਪਾਬੰਦੀ ਲਗਾਈ ਗਈ ਹੈ, ਜਿਸ ਕਾਰਣ ਉਹ ਪਾਕਿਸਤਾਨ ਖਿਲਾਫ ਇਸ ਹਫਤੇ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਮੈਚ ਵਿਚ ਨਹੀਂ ਖੇਡ ਸਕੇਗਾ। ਇਸ ਤੇਜ਼ ਗੇਂਦਬਾਜ਼ ਨੂੰ ਪਿਛਲੇ ਹਫਤੇ ਵਿਕਟੋਰੀਆ ਦੇ ਕਵੀਂਸਲੈਂਡ ਖਿਲਾਫ ਸ਼ੈਫੀਲਡ ਸ਼ੀਲਡ ਮੈਚ ਦੌਰਾਨ ਕ੍ਰਿਕਟ ਆਸਟਰੇਲੀਆ ਦੀ ਖੇਡ ਜ਼ਾਬਤਾ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ। ਇਹ ਸਾਫ ਨਹੀਂ ਹੋ ਸਕਿਆ ਕਿ ਪੈਟਿਨਸਨ ਨੇ ਕੀ ਕਿਹਾ ਪਰ ਕ੍ਰਿਕਟ ਆਸਟਰੇਲੀਆ ਨੇ ਇਸ ਨੂੰ ਫੀਲਡਿੰਗ ਦੌਰਾਨ ਇਕ ਖਿਡਾਰੀ ਲਈ ਅਪਮਾਨਜਨ ਸ਼ਬਦਾਂ ਦੀ ਵਰਤੋਂ ਕਰਨਾ ਦੱਸਿਆ। ਪਿਛਲੇ 18 ਮਹੀਨੇ ਵਿਚ ਇਹ ਤੀਜਾ ਮੌਕਾ ਹੈ ਕਿ ਪੈਟਿਨਸਨ ਨੇ ਖੇਡ ਜ਼ਾਬਤਾ ਦੀ ਉਲੰਘਣਾ ਕੀਤੀ ਜਿਸ ਕਾਰਣ ਉਸ ਨੂੰ ਇਕ ਮੈਚ ਲਈ ਮੁਅੱਤਲ ਕੀਤਾ ਗਿਆ।

PunjabKesari

ਕ੍ਰਿਕਟ ਆਸਟਰੇਲੀਆ ਦੇ ਚੋਟੀ ਅਧਿਕਾਰੀ ਸੀਨ ਕੌਰੋਲ ਨੇ ਕਿਹਾ, ''ਇਹ ਸਾਡਾ ਫਰਜ ਹੈ ਕਿ ਅਸੀਂ ਵਰਤਾਅ ਦੇ ਉੱਚ ਮਾਪਦੰਡਾਂ ਨੂੰ ਬਣਾਏ ਰੱਖੀਏ ਅਤੇ ਇਸ ਮਾਮਲੇ ਵਿਚ ਕੀਤੀ ਗਈ ਕਾਰਵਾਈ ਤੋਂ ਇਹ ਪਤਾ ਚਲਦਾ ਹੈ।'' ਪੈਟਿਨਸਨ 'ਤੇ ਪਾਬੰਦੀ ਲਗਾਉਣ ਨਾਲ ਮਿਸ਼ੇਲ ਸਟਾਰਕ ਦਾ ਬ੍ਰਿਸਬੇਨ ਵਿਚ ਵੀਰਵਾਰ ਤੋਂ ਸ਼ੁਰੂ ਹੋਣ ਵਾਲੇ ਪਹਿਲਾ ਟੈਸਟ ਮੈਚ ਖੇਡਣ ਦਾ ਰਸਤਾ ਵੀ ਸਾਫ ਹੋ ਗਿਆ ਹੈ।


Related News