ਏਲੇਕਸ ਕੈਰੀ ਨੂੰ ਏਸ਼ੇਜ਼ 'ਚ ਸ਼ਾਮਲ ਨਾ ਕਰਨ 'ਤੇ ਨਾਰਾਜ਼ ਹਨ ਸਾਬਕਾ ਆਸਟਰੇਲੀਆਈ ਦਿੱਗਜ਼
Saturday, Jul 27, 2019 - 05:17 PM (IST)

ਸਿਡਨੀ : ਏਸ਼ੇਜ ਸੀਰੀਜ਼ ਲਈ ਚੁਣੀ ਗਈ ਟੀਮ 'ਚ ਏਲੇਕਸ ਕੈਰੀ ਨੂੰ ਨਾ ਸ਼ਾਮਲ ਕਰਨ ਤੇਂ ਆਸਟਰੇਲੀਆ ਦੇ ਸਾਬਕਾ ਮਹਾਨ ਖਿਡਾਰੀ ਮਾਰਕ ਵਾੱ ਤੇ ਸ਼ੇਨ ਵਾਰਨ ਨੇ ਹੈਰਾਨੀ ਜਤਾਈ ਜਦ ਕਿ ਮਾਰਕ ਟੇਲਰ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਜੋ ਬਰੰਸ ਤੇ ਕੁਰਟਿਸ ਪੈਟਰਸਨ ਨੂੰ ਨਹੀਂ ਚੁੱਣਿਆ ਗਿਆ। ਆਸਟਰੇਲੀਆ ਨੇ ਇੰਗਲੈਂਡ ਦੇ ਖਿਲਾਫ ਪੰਜ ਟੈਸਟ ਸੀਰੀਜ਼ ਲਈ ਸ਼ੁੱਕਰਵਾਰ ਨੂੰ 17 ਮੈਂਮਬਰੀ ਟੀਮ ਦੀ ਚੋਣ ਕੀਤੀ। ਇਸ 'ਚ ਸਲਾਮੀ ਬੱਲੇਬਾਜ਼ ਕੈਮਰਨ ਬੈਨਕਰੋਫਟ ਨੂੰ ਸਟੀਵ ਸਮਿਥ ਤੇ ਡੇਵਿਡ ਵਾਰਨਰ ਦੇ ਨਾਲ ਟੀਮ 'ਚ ਸ਼ਾਮਲ ਕੀਤਾ ਗਿਆ ਹੈ।
ਕਰੀਬ ਦੋ ਸਾਲ ਤੱਕ ਟੈਸਟ ਨਾ ਖੇਡਣ ਦੇ ਬਾਵਜੂਦ ਮੈਥਿਊ ਵੇਡ ਨੂੰ ਹਾਲ 'ਚ ਬੱਲੇ ਨਾਲ ਚੰਗੀ ਫ਼ਾਰਮ ਦੇ ਬਦੌਲਤ ਚੁੱਣਿਆ ਗਿਆ ਹੈ। 128 ਟੈਸਟ ਦੇ ਦਿੱਗਜ ਮਾਰਕ ਵਾ ਨੇ ਟਵੀਟ ਕੀਤਾ, 'ਏਲੇਕਸ ਕੈਰੀ ਨਹੀਂ ਹੈ, ਇਹ ਮਜ਼ਾਕ ਤਾਂ ਨਹੀਂ। ਜਾਂ ਨੇ ਕਿਹਾ, 'ਏਲੇਕਸ ਕੈਰੀ ਟੀਮ 'ਚ ਨਹੀਂ ਹੈ, ਵਰਲਡ ਕੱਪ ਦੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਇਹ ਬਹੁਤ ਹੈਰਾਨੀ ਦੀ ਗੱਲ ਹੈ।
ਵਾਰਨ ਨੇ ਆਪਣੇ ਇੰਸਟਾਗਰਾਮ 'ਤੇ ਲਿੱਖਿਆ, 'ਕੈਰੀ ਆਸਟਰੇਲੀਆਈ ਟੀਮ 'ਚ ਸ਼ਾਮਲ ਨਹੀਂ ਹਨ, ਇਹ ਹੈਰਾਨੀ ਤੇ ਨਿਰਾਸ਼ਾ ਦੀ ਗੱਲ ਹੈ। ਸਾਬਕਾ ਆਸਟਰੇਲੀਆਈ ਕਪਤਾਨ ਟੇਲਰ ਨੇ ਕਿਹਾ, 'ਮੈਂ ਨਿਰਾਸ਼ ਹਾਂ ਕਿ ਕੁਰਟਿਸ ਪੈਟਰਸਨ ਟੀਮ 'ਚ ਜਗ੍ਹਾ ਨਹੀਂ ਬਣਾ ਸਕੇ। ਤੁਸੀਂ ਕੁਝ ਨਹੀਂ ਕਰ ਸਕਦੇ ਪਰ ਉਸ ਦੇ ਅਤੇ ਜੋ ਬਨਰਸ ਲਈ ਥੋੜ੍ਹਾ ਦੁੱਖ ਮਹਿਸੂਸ ਕਰ ਰਿਹਾ ਹਾਂ। ਉਨ੍ਹਾਂ ਨੇ ਕਿਹਾ, 'ਇਨ੍ਹਾਂ ਦੋਨਾਂ ਨੇ ਆਪਣੇ ਪਿਛਲੇ ਟੈਸਟ ਮੈਚਾਂ 'ਚ ਸੈਂਕੜੇ ਜੋੜੇ ਸਨ।