Aus vs Ind: ਜਡੇਜਾ ਭਾਰਤੀ ਟੀਮ ਨਾਲ ਜੁੜੇ, ਇੰਝ ਮਨਾਇਆ ਜਸ਼ਨ (ਵੀਡੀਓ)

Tuesday, Dec 15, 2020 - 08:28 PM (IST)

Aus vs Ind: ਜਡੇਜਾ ਭਾਰਤੀ ਟੀਮ ਨਾਲ ਜੁੜੇ, ਇੰਝ ਮਨਾਇਆ ਜਸ਼ਨ (ਵੀਡੀਓ)

ਨਵੀਂ ਦਿੱਲੀ- ਐਡੀਲੇਡ 'ਚ ਵੀਰਵਾਰ ਤੋਂ ਆਸਟਰੇਲੀਆ ਵਿਰੁੱਧ ਖੇਡੇ ਜਾਣ ਵਾਲੇ ਪਹਿਲੇ ਟੈਸਟ ਤੋਂ ਪਹਿਲਾਂ ਭਾਰਤੀ ਟੀਮ ਦੇ ਲਈ ਵਧੀਆ ਖਬਰ ਹੈ। ਟੀ-20 ਸੀਰੀਜ਼ ਦੌਰਾਨ ਜ਼ਖਮੀ ਹੋਏ ਆਲਰਾਊਂਡਰ ਰਵਿੰਦਰ ਜਡੇਜਾ ਪੂਰੀ ਤਰ੍ਹਾਂ ਨਾਲ ਠੀਕ ਹੋ ਕੇ ਟੀਮ ਨਾਲ ਜੁੜ ਗਏ ਹਨ। ਪਹਿਲੇ ਟੀ-20 'ਚ ਬੱਲੇਬਾਜ਼ੀ ਦੌਰਾਨ ਜਡੇਜਾ ਦੇ ਹੈਲਮੇਟ 'ਤੇ ਗੇਂਦ ਲੱਗ ਗਈ ਸੀ ਤੇ ਉਹ ਕਨਕਸ਼ਨ ਨਿਯਮ ਨਾਲ ਸੀਰੀਜ਼ ਤੋਂ ਬਾਹਰ ਹੋ ਗਏ ਸਨ ਕਿਉਂਕਿ ਉਸ ਨੂੰ 10 ਦਿਨ ਦੇ ਲਈ ਪੁਨਰਵਾਸ ਪ੍ਰਕਿਰਿਆ 'ਚੋਂ ਲੰਘਣਾ ਪਿਆ ਸੀ। ਇਸ ਕਾਰਨ ਜਡੇਜਾ 2 ਟੀ-20 ਮੁਕਾਬਲੇ ਨਹੀਂ ਖੇਡ ਸਕੇ ਸਨ। ਉਸਦੀ ਜਗ੍ਹਾ ਸ਼ਾਰਦੁਲ ਠਾਕੁਰ ਨੂੰ ਟੀਮ 'ਚ ਲਿਆ ਗਿਆ ਸੀ।


ਅੱਜ ਮੰਗਲਵਾਰ ਨੂੰ ਉਨ੍ਹਾਂ ਨੇ ਐਡੀਲੇਡ ਓਵਲ ਦੇ ਡ੍ਰੈਸਿੰਗ ਰੂਮ 'ਚ ਕੁਲਦੀਪ ਯਾਦਵ ਤੇ ਕੋਚ ਭਰਤ ਅਰੁਣ ਦੇ ਨਾਲ ਕੇਕ ਕੱਟਿਆ। ਕੁਲਦੀਪ 26 ਸਾਲਾ ਦੇ ਹੋ ਗਏ ਹਨ ਤਾਂ ਭਰਤ ਅਰੁਣ ਦਾ ਇਹ 58ਵਾਂ ਜਨਮਦਿਨ ਸੀ। ਇਨ੍ਹਾਂ ਤਿੰਨਾਂ ਖਿਡਾਰੀਆਂ ਨੇ ਅਲੱਗ-ਅਲੱਗ ਬਾਕੀ ਖਿਡਾਰੀਆਂ ਤੇ ਸਪੋਰਟ ਸਟਾਫ ਦੇ ਨਾਲ ਕੇਕ ਕੱਟਿਆ ਤੇ ਪੂਰੇ ਜੋਰ-ਸ਼ੋਰ ਨਾਲ ਜਨਮਦਿਨ ਦੀ ਸ਼ੁੱਭਕਾਮਨਾਵਾਂ ਦਿੱਤੀਆਂ। ਬੀ. ਸੀ. ਸੀ. ਆਈ. ਨੇ ਆਪਣੇ ਟਵਿੱਟਰ ਅਕਾਊਂਟ 'ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ- ਵੱਡੇ ਜਸ਼ਨ ਦੇ ਲਈ ਕਈ ਜਨਮਦਿਨ ਦਾ ਬੁਲਾਵਾ। ਜਡੇਜਾ ਇਕ ਬਾਰ ਫਿਰ ਤੋਂ ਭਾਰਤੀ ਟੀਮ ਦੇ ਨਾਲ ਹਨ। ਉਨ੍ਹਾਂ ਨੇ ਕੁਲਦੀਪ ਯਾਦਵ ਤੇ ਗੇਂਦਬਾਜ਼ੀ ਕੋਚ ਬੀ. ਅਰੁਣ ਦੇ ਨਾਲ ਕੇਕ ਕੱਟਿਆ।

PunjabKesari


ਨੋਟ- Aus vs Ind: ਜਡੇਜਾ ਭਾਰਤੀ ਟੀਮ ਨਾਲ ਜੁੜੇ, ਇੰਝ ਮਨਾਇਆ ਜਸ਼ਨ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


author

Gurdeep Singh

Content Editor

Related News