AUS vs ENG : ਹੇਜ਼ਲਵੁਡ ਦੇ ਪੰਜੇ ਨਾਲ ਇੰਗਲੈਂਡ 67 ਦੌੜਾਂ ''ਤੇ ਢੇਰ

Friday, Aug 23, 2019 - 10:18 PM (IST)

AUS vs ENG : ਹੇਜ਼ਲਵੁਡ ਦੇ ਪੰਜੇ ਨਾਲ ਇੰਗਲੈਂਡ 67 ਦੌੜਾਂ ''ਤੇ ਢੇਰ

ਲੀਡਸ— ਆਸਟਰੇਲੀਆ ਦੇ ਤੇਜ਼ ਗੇਂਦਬਾਜ਼ਾਂ ਜੋਸ਼ ਹੇਜ਼ਲਵੁਡ ਨੇ 5, ਪੈਟ ਕਮਿੰਸ ਨੇ 3 ਤੇ ਜੇਮਸ ਪੈਟਿੰਸਨ ਨੇ 2 ਵਿਕਟਾਂ ਲੈ ਕੇ ਇੰਗਲੈਂਡ ਨੂੰ ਤੀਜੇ ਏਸ਼ੇਜ਼ ਟੈਸਟ ਦੇ ਦੂਜੇ ਦਿਨ ਲੰਚ ਤੋਂ ਬਾਅਦ ਪਹਿਲੀ ਪਾਰੀ ਵਿਚ ਸਿਰਫ 67 ਦੌੜਾਂ 'ਤੇ ਢੇਰ ਕਰ ਦਿੱਤਾ। ਆਸਟਰੇਲੀਆ ਨੂੰ ਇਸ ਤਰ੍ਹਾਂ ਪਹਿਲੀ ਪਾਰੀ ਵਿਚ 112 ਦੌੜਾਂ ਦੀ ਮਹੱਤਵਪੂਰਨ ਬੜ੍ਹਤ ਮਿਲ ਗਈ।

PunjabKesari
ਇੰਗਲੈਂਡ ਦੀ ਆਸਟਰੇਲੀਆ ਨੂੰ ਪਹਿਲੀ ਪਾਰੀ ਵਿਚ 179 ਦੌੜਾਂ 'ਤੇ ਢੇਰ ਕਰਨ ਤੋਂ ਬਾਅਦ ਖੁਸ਼ੀ ਜ਼ਿਆਦਾ ਦੇਰ ਤਕ ਟਿਕ ਨਹੀਂ ਸਕੀ ਤੇ ਮੇਜ਼ਬਾਨ ਟੀਮ ਨੇ ਲੰਚ ਤੋਂ ਬਾਅਦ ਆਪਣੇ ਹਥਿਆਰ ਸੁੱਟ ਦਿੱਤੇ। ਇੰਗਲੈਂਡ ਨੇ ਲੰਚ ਤਕ ਆਪਣੀਆਂ 6 ਵਿਕਟਾਂ 24 ਓਵਰਾਂ ਵਿਚ 54 ਦੌੜਾਂ 'ਤੇ ਗੁਆ ਦਿੱਤੀਆਂ ਸਨ ਪਰ ਲੰਚ ਤੋਂ ਬਾਅਦ 13 ਦੌੜਾਂ ਜੋੜ ਕੇ ਮੇਜ਼ਬਾਨ ਦੀ ਪਾਰੀ 27.5 ਓਵਰਾਂ ਵਿਚ 67 ਦੌੜਾਂ 'ਤੇ ਸਿਮਟ ਗਈ। ਹੇਜ਼ਲਵੁਡ ਨੇ 30 ਦੌੜਾਂ 'ਤੇ 5 ਵਿਕਟਾਂ, ਕਮਿੰਸ ਨੇ 23 ਦੌੜਾਂ 'ਤੇ 3 ਵਿਕਟਾਂ ਤੇ ਪੈਟਿੰਸਨ ਨੇ 9 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ। 

PunjabKesari
ਇੰਗਲੈਂਡ ਵਲੋਂ ਜੋ ਡੈਨਲੀ ਨੇ ਸਭ ਤੋਂ ਵੱਧ 12 ਦੌੜਾਂ ਬਣਾਈਆਂ, ਜਿਸ ਦੇ ਲਈ ਉਸ ਨੇ 49 ਗੇਂਦਾਂ ਖੇਡੀਆਂ ਤੇ ਇਕ ਚੌਕਾ ਲਾਇਆ। ਹੋਰ ਕੋਈ ਵੀ ਬੱਲੇਬਾਜ਼ ਦਹਾਈ ਦੀ ਸੰਖਿਆ ਵਿਚ ਨਹੀਂ ਪਹੁੰਚ ਸਕਿਆ। ਪਿਛਲੇ ਮਹੀਨੇ ਪਹਿਲੀ ਵਾਰ ਵਿਸ਼ਵ ਕੱਪ ਜਿੱਤਣ ਵਾਲੀ ਇੰਗਲੈਂਡ ਦੀ ਟੀਮ ਨੇ ਅਜਿਹਾ ਸਮਰਪਣ ਕੀਤਾ, ਜਿਸ ਦੀ ਕਿਸੇ ਨੂੰ ਉਮੀਦ ਨਹੀਂ ਸੀ। ਇੰਗਲੈਂਡ ਦਾ 1948 ਤੋਂ ਬਾਅਦ ਪਿਛਲੇ 71 ਸਾਲਾਂ ਵਿਚ ਆਸਟਰੇਲੀਆ ਵਿਰੁੱਧ ਇਹ ਦੂਜਾ ਸਭ ਤੋਂ ਘੱਟ ਸਕੋਰ ਹੈ। ਆਸਟਰੇਲੀਆ ਦੀ ਪਹਿਲੀ ਪਾਰੀ ਕੱਲ 52.1 ਓਵਰਾਂ ਵਿਚ 179 ਦੌੜਾਂ 'ਤੇ ਖਤਮ ਹੋਈ, ਜਿਸ ਤੋਂ ਬਾਅਦ ਸਟੰਪਸ ਹੋ ਗਏ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ ਨੇ ਛੇ ਵਿਕਟਾਂ ਲੈ ਕੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ ਸੀ। 


author

Gurdeep Singh

Content Editor

Related News