AUS vs BAN, CWC 23 : ਬੰਗਲਾਦੇਸ਼ ਨੇ ਆਸਟ੍ਰੇਲੀਆ ਨੂੰ ਦਿੱਤਾ 307 ਦੌੜਾਂ ਦਾ ਟੀਚਾ
Saturday, Nov 11, 2023 - 02:36 PM (IST)
ਸਪੋਰਟਸ ਡੈਸਕ- ਵਿਸ਼ਵ ਕੱਪ ਵਿੱਚ ਅੱਜ ਆਸਟਰੇਲੀਆ ਦਾ ਸਾਹਮਣਾ ਬੰਗਲਾਦੇਸ਼ ਨਾਲ ਹੈ। ਇਹ ਮੈਚ ਪੁਣੇ ਦੇ ਐੱਮਸੀਏ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 306 ਦੌੜਾਂ ਬਣਾਈਆਂ। ਟੀਮ ਲਈ ਹਿਰਦੋਏ ਤੌਹੀਦ ਨੇ 74 ਦੌੜਾਂ ਬਣਾਈਆਂ। ਆਸਟ੍ਰੇਲੀਆ ਲਈ ਐਡਮ ਜ਼ੈਂਪਾ ਅਤੇ ਸ਼ਾਨ ਐਬੋਟ ਨੇ 2-2 ਵਿਕਟਾਂ ਲਈਆਂ। ਆਸਟ੍ਰੇਲੀਆ ਦਾ ਸੈਮੀਫਾਈਨਲ ਖੇਡਣਾ ਤੈਅ ਹੈ, ਜਦਕਿ ਬੰਗਲਾਦੇਸ਼ ਇਸ ਦੌੜ ਤੋਂ ਬਾਹਰ ਹੋ ਚੁੱਕਾ ਹੈ। ਹਾਲਾਂਕਿ ਜੇਕਰ ਉਹ ਚੈਂਪੀਅਨਸ ਟਰਾਫੀ ਖੇਡਣਾ ਚਾਹੁੰਦਾ ਹੈ ਤਾਂ ਉਸ ਨੂੰ ਇਹ ਮੈਚ ਕਿਸੇ ਵੀ ਕੀਮਤ 'ਤੇ ਜਿੱਤਣਾ ਹੋਵੇਗਾ। ਆਸਟ੍ਰੇਲੀਆ ਨੇ ਗਲੇਨ ਮੈਕਸਵੈੱਲ ਦੇ ਦੋਹਰੇ ਸੈਂਕੜੇ ਦੇ ਦਮ 'ਤੇ ਪਿਛਲੇ ਮੈਚ 'ਚ ਅਫਗਾਨਿਸਤਾਨ ਖਿਲਾਫ ਪਰੇਸ਼ਾਨੀ ਤੋਂ ਬਚਿਆ ਸੀ। ਉਥੇ ਹੀ ਬੰਗਲਾਦੇਸ਼ ਦੀ ਟੀਮ ਨੇ ਲਗਾਤਾਰ ਛੇ ਹਾਰਾਂ ਦੇ ਬਾਅਦ ਪਿਛਲੇ ਮੈਚ ਵਿੱਚ ਸ਼੍ਰੀਲੰਕਾ ਨੂੰ ਹਰਾਇਆ ਸੀ। ਟੀਮ ਦੇ ਕਪਤਾਨ ਸ਼ਾਕਿਬ ਅਲ ਹਸਨ ਸੱਟ ਕਾਰਨ ਇਸ ਮੈਚ 'ਚ ਨਹੀਂ ਖੇਡਣਗੇ। ਉਨ੍ਹਾਂ ਦੀ ਉਂਗਲੀ ਟੁੱਟ ਗਈ ਹੈ। ਨਜ਼ਮੁਲ ਹੁਸੈਨ ਸ਼ਾਂਤੋ ਇਸ ਮੈਚ ਦੀ ਕਪਤਾਨੀ ਕਰਨਗੇ, ਜਿਸ ਕੋਲ ਆਸਟ੍ਰੇਲੀਆਈ ਬੱਲੇਬਾਜ਼ਾਂ ਨੂੰ ਰੋਕਣ ਦੀ ਚੁਣੌਤੀ ਹੋਵੇਗੀ।
ਪਲੇਇੰਗ 11
ਬੰਗਲਾਦੇਸ਼ : ਤਨਜ਼ੀਦ ਹਸਨ, ਲਿਟਨ ਦਾਸ, ਨਜਮੁਲ ਹੁਸੈਨ ਸ਼ਾਂਤੋ (ਕਪਤਾਨ), ਮਹਿਮੂਦੁੱਲਾ, ਮੁਸ਼ਫਿਕੁਰ ਰਹੀਮ (ਵਿਕਟਕੀਪਰ), ਤੌਹੀਦ ਹਿਰਦੌਏ, ਮੇਹਦੀ ਹਸਨ ਮਿਰਾਜ਼, ਮੇਹਦੀ ਹਸਨ, ਨਸੁਮ ਅਹਿਮਦ, ਤਸਕੀਨ ਅਹਿਮਦ, ਮੁਸਤਫਿਜ਼ੁਰ ਰਹਿਮਾਨ।
ਆਸਟ੍ਰੇਲੀਆ : ਡੇਵਿਡ ਵਾਰਨਰ, ਟ੍ਰੈਵਿਸ ਹੈੱਡ, ਮਿਸ਼ੇਲ ਮਾਰਸ਼, ਸਟੀਵਨ ਸਮਿਥ, ਮਾਰਨਸ ਲਾਬੁਸ਼ੇਨ, ਜੋਸ਼ ਇੰਗਲਿਸ (ਵਿਕਟਕੀਪਰ), ਮਾਰਕਸ ਸਟੋਇਨਿਸ, ਸੀਨ ਐਬਟ, ਪੈਟ ਕਮਿੰਸ (ਕਪਤਾਨ), ਐਡਮ ਜ਼ੈਂਪਾ, ਜੋਸ਼ ਹੇਜ਼ਲਵੁੱਡ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ