IPL ਦੌਰਾਨ ਫਾਸਟ ਫੂਡ, ਸ਼ਰਾਬ, ਤੰਬਾਕੂ ਦੀ ਐਡ ਨਹੀਂ ਕਰਨਗੇ ਆਸਟਰੇਲੀਆਈ ਕ੍ਰਿਕਟਰ
Tuesday, Feb 23, 2021 - 03:14 AM (IST)
ਨਵੀਂ ਦਿੱਲੀ– ਕ੍ਰਿਕਟ ਆਸਟਰੇਲੀਆ ਨਹੀਂ ਚਾਹੁੰਦਾ ਕਿ ਆਈ. ਪੀ. ਐੱਲ. ਦੇ ਅਗਲੇ ਸੈਸ਼ਨ ਦੌਰਾਨ ਉਸਦੇ ਖਿਡਾਰੀ ਜੁਆ, ਫਾਸਟ ਫੂਡ, ਸ਼ਰਾਬ ਤੇ ਤੰਬਾਕੂ ਬ੍ਰਾਂਡ ਦੇ ਪ੍ਰਚਾਰ ਲਈ ਐਡ ਕਰਨ। ਆਈ. ਪੀ. ਐੱਲ. ਦਾ 14ਵਾਂ ਸੈਸ਼ਨ ਅਪ੍ਰੈਲ ਦੇ ਦੂਜੇ ਹਫਤੇ ਤੋਂ ਸ਼ੁਰੂ ਹੋਵੇਗਾ, ਜਿਸ ਵਿਚ ਗਲੇਨ ਮੈਕਸਵੈੱਲ, ਝਾਏ ਰਿਚਰਡਸਨ ਸਮੇਤ ਕਈ ਆਸਟਰੇਲੀਆਈ ਕ੍ਰਿਕਟਰ ਹਿੱਸਾ ਲੈਣਗੇ। ਆਈ. ਪੀ. ਐੱਲ. ਟੀਮਾਂ ਨੂੰ ਹਾਲ ਹੀ ਵਿਚ ਭੇਜੇ ਗਏ ਵਿਚਾਰ ਵਿਚ ਬੀ. ਸੀ. ਸੀ. ਆਈ. ਨੇ ਕ੍ਰਿਕਟ ਆਸਟਰੇਲੀਆ ਦੇ ਹਵਾਲੇ ਨਾਲ ਕਿਹਾ,‘‘ਪੂਰੀ ਟੀਮ ਦੀ ਫੋਟੋ ਦਾ ਇਸਤੇਮਾਲ ਸਬੰਧਤ ਆਈ. ਪੀ. ਐੱਲ. ਟੀਮ ਦੇ ਸਪਾਂਸਰ ਭਾਰਤ ਵਿਚ ਪ੍ਰਿੰਟ ਮੀਡੀਆ ਵਿਚ ਪ੍ਰਾਚਰ ਲਈ ਕਰ ਸਕਦੇ ਹਨ।
ਅਜਿਹੀ ਕਿਸੇ ਤਸਵੀਰ ਦਾ ਇਸਤੇਮਾਲ ਅਲਕੋਹਲ, ਫਾਸਟ ਫੂਡ, ਫਾਸਟ ਫੂਡ ਰੈਸਟੋਰੈਂਟਾਂ, ਤੰਬਾਕੂ ਜਾਂ ਸੱਟੇਬਾਜ਼ੀ ਦਾ ਵਪਾਰ ਕਰਨ ਵਾਲੀ ਕਿਸੇ ਕੰਪਨੀ ਲਈ ਨਹੀਂ ਕੀਤਾ ਜਾਵੇਗਾ।’’ ਇਸ ਤੋਂ ਇਲਾਵਾ ਸੀ. ਏ. ਨੇ ਕਿਹਾ ਕਿ ਬਿੱਗ ਬੈਸ਼ ਲੀਗ ਟੀਮ ਜਾਂ ਪ੍ਰਦੇਸ਼ ਟੀਮ ਦੇ ਇਕ ਖਿਡਾਰੀ ਤੋਂ ਵੱਧ ਨੂੰ ਇਸ਼ਤਿਹਾਰ ਮੁਹਿੰਮ ਵਿਚ ਨਹੀਂ ਲਿਆ ਜਾ ਸਕਦਾ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।