ਮਹਿਲਾ ਕਬੱਡੀ ਲੀਗ ਲਈ ਚੋਣ ਟ੍ਰਾਇਲਾਂ ਤੋਂ ਬਾਅਦ ਹੋਵੇਗੀ ਖਿਡਾਰੀਆਂ ਦੀ ਨਿਲਾਮੀ : ਆਯੋਜਕ
Wednesday, Oct 16, 2024 - 11:34 AM (IST)
ਨਵੀਂ ਦਿੱਲੀ, (ਭਾਸ਼ਾ)– ਮਹਿਲਾ ਕਬੱਡੀ ਲੀਗ (ਡਬਲਯੂ. ਕੇ. ਐੱਲ.) ਦੇ ਉਦਘਾਟਨੀ ਸੈਸ਼ਨ ਲਈ ਖਿਡਾਰੀਆਂ ਨੂੰ ਨਿਲਾਮੀ ਤੋਂ ਪਹਿਲਾਂ ਰਾਸ਼ਟਰ ਪੱਧਰੀ ਚੋਣ ਟ੍ਰਾਇਲਾਂ ਵਿਚੋਂ ਲੰਘਣਾ ਪਵੇਗਾ। ਇਸ ਲੀਗ ਦੇ ਆਯੋਜਕਾਂ ਨੇ ਬਿਨਾਂ ਕੋਈ ਮਿਤੀ ਦੱਸੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਇੱਥੇ ਜਾਰੀ ਬਿਆਨ ਅਨੁਸਾਰ ਇਸ ਲੀਗ ਵਿਚ ਬੈਂਗਲੁਰੂ ਹਾਕਸ, ਦਿੱਲੀ ਦੁਰਗਾਸ, ਗੁਜਰਾਤ ਲਾਈਨਜ਼, ਹਰਿਆਣਾ ਹਸਲਰਜ਼, ਗ੍ਰੇਟ ਮਰਾਠਾ, ਰਾਜਸਥਾਨ ਰੇਡਰਜ਼, ਤੇਲਗੂ ਵਾਰੀਅਰਜ਼ ਤੇ ਯੂ. ਪੀ. ਗੰਗਾ ਸਟ੍ਰਾਈਕਰਜ਼ ਸਮੇਤ ਕਈ ਟੀਮਾਂ ਸ਼ਾਮਲ ਹੋਣਗੀਆਂ।
ਡਬਲਯੂ. ਕੇ. ਐੱਲ. ਦਾ ਆਯੋਜਨ ਰਾਊਂਡ-ਰੌਬਿਨ ਸਵਰੂਪ ਵਿਚ ਹੋਵੇਗਾ, ਜਿਸਦੇ ਮੁਕਾਬਲੇ ਆਪਣੇ ਘਰ ਦੇ ਸਾਰੇ ਵਿਰੋਧੀ ਟੀਮਾਂ ਦੇ ਘਰ ਵਿਚ ਵੀ ਖੇਡੇ ਜਾਣਗੇ। ਇਸ ਵਿਚ ਕੌਮਾਂਤਰੀ ਖਿਡਾਰੀਆਂ ਦੀ ਹਿੱਸੇਦਾਰੀ ਦੀ ਵੀ ਯੋਜਨਾ ਹੈ।