ਅਟਵਾਲ ਨੇ ਜਿੱਤਿਆ ਕੁਆਲੀਫਾਇਰ, ਲਾਹਿੜੀ ਦੇ ਨਾਲ ਮੁੱਖ ਡਰਾਅ ''ਚ ਪਹੁੰਚੇ
Thursday, Jul 04, 2019 - 12:52 AM (IST)

ਬਲੇਨ (ਅਮਰੀਕਾ)— ਭਾਰਤੀ ਗੋਲਫਰ ਅਰਜੁਨ ਅਟਵਾਲ ਇੱਥੇ ਮੰਡੇ ਕੁਆਲੀਫਾਇਰ ਜਿੱਤਣ ਦੇ ਨਾਲ ਪੀ. ਜੀ. ਏ. 3ਐੱਮ ਓਪਨ ਦੇ ਮੁੱਖ ਡਰਾਅ 'ਚ ਹਮਵਤਨ ਅਨਿਰਬਨ ਲਾਹਿੜੀ ਦੇ ਨਾਲ ਸ਼ਾਮਿਲ ਹੋ ਗਏ।
ਪਿਛਲੀ ਵਾਰ ਅਟਵਾਲ ਨੇ ਮੰਡੇ ਕੁਆਲੀਫਾਇਰ 2010 'ਚ ਜਿੱਤਿਆ ਸੀ ਤੇ ਇਸ ਤੋਂ ਬਾਅਦ ਉਨ੍ਹਾਂ ਨੇ ਵਿੰਧਾਮ ਚੈਂਪੀਅਨਸ਼ਿਪ ਆਪਣੇ ਨਾਂ ਕੀਤੀ ਸੀ। ਇਹ ਭਾਰਤੀ ਵਲੋਂ ਜਿੱਤਿਆ ਗਿਆ ਇਕਮਾਤਰ ਪੀ. ਜੀ. ਏ. ਟੂਰ ਖਿਤਾਬ ਹੈ। ਉਸ ਸਮੇਂ ਉਹ ਮੰਡੇ ਕੁਆਲੀਫਾਇਰ ਜਿੱਤ ਕੇ 24 ਸਾਲ 'ਚ ਪੀ. ਜੀ. ਏ. ਟੂਰ ਟੂਰਨਾਮੈਂਟ ਜਿੱਤਣ ਵਾਲਾ ਪਹਿਲਾ ਗੋਲਫਰ ਬਣੇ ਸੀ।