ਅਟਵਾਲ ਦੀ ਖਰਾਬ ਸ਼ੁਰੂਆਤ, 85ਵੇਂ ਸਥਾਨ ''ਤੇ ਪਹੁੰਚੇ
Saturday, Jul 27, 2019 - 01:06 AM (IST)

ਰੇਨੋ (ਅਮਰੀਕਾ)— ਅਰਜੁਨ ਅਟਵਾਲ ਨੇ ਬਾਰਰਾਕੁਡਾ ਚੈਂਪੀਅਨਸ਼ਿਪ ਦੇ ਪਹਿਲੇ ਦੌਰ 'ਚ ਖਰਾਬ ਮੌਸਮ ਦੇ ਕਾਰਨ ਖੇਡ ਰੋਕੇ ਜਾਣ ਸਮੇਂ 85ਵੇਂ ਸਥਾਨ 'ਤੇ ਸੀ। ਸ਼ੁਰੂਆਤੀ ਦਿਨ ਅਟਵਾਲ ਨੇ ਦੋ ਬਰਡੀ ਤੇ ਤਿੰਨ ਬੋਗੀ ਕੀਤੀ। ਅਜੇ ਹਾਲਾਂਕਿ ਚਾਰ ਹੋਲ ਦਾ ਖੇਡ ਬਾਕੀ ਹੈ। ਡੇਨੀਅਲ ਚੋਪੜਾ ਇਕ ਬਰਡੀ, ਚਾਰ ਬੋਗੀ ਤੇ ਇਕ ਡਬਲ ਬੋਗੀ ਦੇ ਕਾਰਨ 126ਵੇਂ ਸਥਾਨ 'ਤੇ ਹੈ।