ਲੰਕਾ ਪ੍ਰੀਮੀਅਰ ਲੀਗ ''ਤੇ ਮੈਚ ਫਿਕਸਿੰਗ ਦੀ ਕੋਸ਼ਿਸ਼, ICC ਰੱਖੇਗੀ ਨਜ਼ਰ
Friday, Nov 27, 2020 - 12:59 AM (IST)
ਨਵੀਂ ਦਿੱਲੀ- ਲੰਕਾ ਪ੍ਰੀਮੀਅਰ ਲੀਗ ਸ਼ੁਰੂ ਹੋ ਗਈ ਹੈ ਪਰ ਮੈਚ ਫਿਕਸਿੰਗ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਇਸ ਬਾਰੇ 'ਚ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੂੰ ਜਾਣਕਾਰੀ ਦਿੱਤੀ ਗਈ ਹੈ ਤੇ ਉਹ ਅੱਗੇ ਇਸ ਮਾਮਲੇ 'ਚ ਜਾਂਚ ਕਰ ਰਹੀ ਹੈ। ਲੰਕਾ ਪ੍ਰੀਮੀਅਰ ਲੀਗ ਦਾ ਪਹਿਲਾ ਮੈਚ (26 ਨਵੰਬਰ) ਨੂੰ ਕੋਲੰਬੋ ਕਿੰਗਜ਼ ਤੇ ਕੈਂਡੀ ਟਸਕਰਸ ਦੇ ਵਿਚਾਲੇ ਖੇਡਿਆ ਗਿਆ।
ਰਿਪੋਰਟਾਂ ਦੇ ਅਨੁਸਾਰ ਸ਼੍ਰੀਲੰਕਾ ਦੇ ਇਕ ਸਾਬਕਾ ਖਿਡਾਰੀ ਨੇ ਲੰਕਾ ਪ੍ਰੀਮੀਅਰ ਲੀਗ 'ਚ ਹਿੱਸਾ ਲੈ ਰਹੇ ਇਕ ਖਿਡਾਰੀ ਨਾਲ ਗੱਲਬਾਤ ਕੀਤੀ ਸੀ ਤੇ ਮੈਚ ਫਿਕਸਿੰਗ ਕਰਨ ਦੇ ਲਈ ਉਕਸਾਇਆ ਗਿਆ ਸੀ ਪਰ ਉਹ ਆਈ. ਸੀ. ਸੀ. ਦੀ ਐਂਟੀ ਕ੍ਰਪਸ਼ਨ ਯੂਨਿਟ ਦੀਆਂ ਨਜ਼ਰਾਂ 'ਚ ਆ ਗਿਆ। ਸਾਬਕਾ ਕ੍ਰਿਕਟਰ ਨੇ ਖਿਡਾਰੀ ਨਾਲ ਗੱਲ ਕੀਤੀ ਸੀ ਉਹ ਪਹਿਲਾਂ ਵੀ ਇਕ ਬਾਰ ਫੜਿਆ ਜਾ ਚੁੱਕਿਆ ਹੈ ਪਰ ਉਸ 'ਤੇ ਲੱਗੇ ਦੋਸ਼ ਹਟਾ ਦਿੱਤੇ ਗਏ ਸਨ। ਇਸ 'ਤੇ ਲੰਕਾ ਪ੍ਰੀਮੀਅਰ ਲੀਗ ਦੇ ਪ੍ਰਬੰਧਨ ਨੇ ਕਿਹਾ ਕਿ ਇਸ ਲੀਗ ਦੇ ਸਾਰੇ ਮੈਚ ਬਿਨਾਂ ਦਰਸ਼ਕਾਂ ਦੇ ਹੀ ਖੇਡੇ ਜਾਣਗੇ ਪਰ ਆਈ. ਸੀ. ਸੀ. ਦੇ ਅਧਿਕਾਰੀ ਇਸ 'ਤੇ ਆਪਣੀ ਸਖਤ ਨਜ਼ਰ ਰੱਖਣਗੇ। ਇਨ੍ਹਾਂ ਟੀਮਾਂ ਦੇ ਵਿਚਾਲੇ 23 ਮੈਚ ਖੇਡੇ ਜਾਣਗੇ ਤੇ ਹਰ ਦਿਨ 2 ਮੈਚ ਹੋਣਗੇ। ਸੈਮੀਫਾਈਨਲ ਮੁਕਾਬਲਾ 13 ਤੇ 14 ਦਸੰਬਰ ਨੂੰ ਖੇਡਿਆ ਜਾਵੇਗਾ ਜਦਕਿ ਫਾਈਨਲ ਮੈਚ 16 ਦਸੰਬਰ ਨੂੰ ਹੋਵੇਗਾ।