ਭਾਰਤੀ ਪੁਰਸ਼ ਤੀਰਅੰਦਾਜ਼ੀ ਟੀਮ ਦੀ ਜਿੱਤ ਨਾਲ ਦਮਦਾਰ ਸ਼ੁਰੂਆਤ, ਹੁਣ ਮੁਕਾਬਲਾ ਕੋਰੀਆ ਨਾਲ

Monday, Jul 26, 2021 - 09:02 AM (IST)

ਭਾਰਤੀ ਪੁਰਸ਼ ਤੀਰਅੰਦਾਜ਼ੀ ਟੀਮ ਦੀ ਜਿੱਤ ਨਾਲ ਦਮਦਾਰ ਸ਼ੁਰੂਆਤ, ਹੁਣ ਮੁਕਾਬਲਾ ਕੋਰੀਆ ਨਾਲ

ਟੋਕੀਓ– ਅਤਨੂ ਦਾਸ, ਪ੍ਰਵੀਣ ਜਾਧਵ ਤੇ ਤਰੁਣਦੀਪ ਰਾਏ ਦੀ ਭਾਰਤੀ ਪੁਰਸ਼ ਤੀਰਅੰਦਾਜ਼ੀ ਟੀਮ ਨੇ ਟੋਕੀਓ ਓਲੰਪਿਕ ’ਚ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਸੋਮਵਾਰ ਨੂੰ ਇੱਥੇ ਪਹਿਲੇ ਮੁਕਾਬਲੇ ’ਚ ਕਜ਼ਾਖ਼ਸਤਾਨ ਨੂੰ 6-2 ਨਾਲ ਹਰਾਇਆ ਪਰ ਹੁਣ ਉਨ੍ਹਾਂ ਦਾ ਸਾਹਮਣਾ ਖ਼ਿਤਾਬ ਦੇ ਮਜ਼ਬੂਤ ਦਾਅਵੇਦਾਰ ਦੱਖਣੀ ਕੋਰੀਆ ਨਾਲ ਹੋਵੇਗਾ। ਇਸ ਭਾਰਤੀ ਤਿਕੜੀ ਨੇ ਕਜ਼ਾਖ਼ਸਤਾਨ ਦੇ ਇਲਫ਼ਾਤ ਅਬਦੁਲਲਿਨ, ਡੇਨਿਸ ਗੈਨਕਿਨ ਤੇ ਸੈਂਜਾਰ ਮੁਸਾਵੇਯ ਨੂੰ 55-54, 52-51, 56-57, 55-54 ਨਾਲ ਹਰਾਇਆ।
ਇਹ ਵੀ ਪੜ੍ਹੋ :  ਓਲੰਪਿਕ ਡੈਬਿਊ ’ਚ ਤਲਵਾਰਬਾਜ਼ ਭਵਾਨੀ ਦੇਵੀ ਦੀ ਸ਼ਾਨਦਾਰ ਸ਼ੁਰੂਆਤ, ਨਾਦੀਆ ਅਜੀਜ਼ੀ ਨੂੰ 15-3 ਹਰਾਇਆ

ਭਾਰਤ ਵੱਲੋਂ ਅਤਨੂ ਦਾਸ ਨੇ ਚੰਗੀ ਖੇਡ ਦਿਖਾਈ ਤੇ ਪੰਜ ਵਾਰ 10 ਅੰਕ ਬਣਾਏ। ਯੁਮੋਨੇਸਿਮਾ ਪਾਰਕ ’ਤੇ ਭਾਰਤ ਲਈ ਇਹ ਮੁਕਾਬਲਾ ਆਸਾਨ ਨਹੀਂ ਸੀ ਕਿਉਂਕਿ ਗੈਨਕਿਨ ਨਿੱਜੀ ਦੌਰ ’ਚ ਨੌਵੇਂ ਸਥਾਨ ’ਤੇ ਰਹੇ ਸਨ ਤੇ ਉਨ੍ਹਾਂ ਦੀ ਅਗਵਾਈ ’ਚ ਕਜ਼ਾਖ਼ਸਤਾਨ ਹੈਰਾਨ ਕਰਨ ਵਾਲੇ ਨਤੀਜੇ ਦੇ ਸਕਦਾ ਹੈ। ਉਸ ਨੇ ਸ਼ੁਰੂਆਤ ਵੀ ਚੰਗੀ ਕੀਤੀ ਸੀ ਪਰ ਭਾਰਤੀਆਂ ਨੇ ਤੁਰੰਤ ਹੀ ਵਾਪਸੀ ਕਰਕੇ ਉਸ ’ਤੇ ਦਬਾਅ ਬਣਾ ਦਿੱਤਾ ਸੀ। ਕਜ਼ਾਖ਼ਸਤਾਨ ਦੇ ਖਿਡਾਰੀਆਂ ਨੇ 10, 9 ਤੇ 9 ਅੰਕ ਬਣਾ ਕੇ ਚੰਗੀ ਸ਼ੁਰੂਆਤੀ ਕੀਤੀ ਜਿਸ ਤੋਂ ਬਾਅਦ ਭਾਰਤ ਦੇ ਤਿੰਨੋ ਤੀਰਅੰਦਾਜ਼ਾਂ ਨੇ ਬਰਾਬਰ ਨੌ ਅੰਕ ਬਣਾਏ।
ਇਹ ਵੀ ਪੜ੍ਹੋ : Tokyo Olympic: ਮੀਰਾਬਾਈ ’ਤੇ ਹੋਵੇਗੀ ਪੈਸਿਆਂ ਦੀ ਬਰਸਾਤ, CM ਬਿਰੇਨ ਨੇ ਇਕ ਕਰੋੜ ਰੁਪਏ ਦੇਣ ਦਾ ਕੀਤਾ ਐਲਾਨ

ਭਾਰਤ ਵੱਲੋਂ ਪਹਿਲੇ ਸੈਟ ਦੇ ਦੂਜੇ ਪੜਾਅ ’ਚ 9, 10 ਤੇ 10 ਅੰਕ ਬਣੇ ਤੇ ਉਹ ਇਕ ਅੰਕ ਨਾਲ ਇਹ ਸੈੱਟ ਜਿੱਤਣ ’ਚ ਸਫ਼ਲ ਰਿਹਾ। ਦੂਜੇ ਸੈੱਟ ਦੇ ਪਹਿਲੇ ਪੜਾਅ ’ਚ ਕਜ਼ਾਖ਼ਸਤਾਨ ਦੇ ਤਿੰਨੋ ਤੀਰਅੰਦਾਜ਼ਾਂ ਨੇ ਬਰਾਬਰ ਅੰਕ ਬਣਾਏ ਜਦਕਿ ਭਾਰਤ ਨੇ 28 ਅੰਕ ਬਣਾ ਕੇ ਮਜ਼ਬੂਤ ਬੜ੍ਹਤ ਬਣਾ ਦਿੱਤੀ। ਜਾਧਵ ਨੇ ਅਗਲੇ ਪੜਾਅ ’ਚ ਸਿਰਫ਼ 7 ਅੰਕ ਬਣਾਏ ਪਰ ਇਸ ਦੇ ਬਾਵਜੂਦ ਭਾਰਤੀ ਟੀਮ ਦੂਜਾ ਸੈੱਟ ਜਿੱਤਣ ’ਤੇ ਸਫ਼ਲ ਰਹੀ। ਤੀਜਾ ਸੈਟ ਬੇਹੱਦ ਸਖ਼ਤ ਰਿਹਾ ਜਿਸ ’ਚ ਦੋਵਾਂ ਟੀਮਾਂ ਵੱਲੋਂ ਤਿੰਨ ਵਾਰ 10 ਅੰਕ ਬਣਾਏ ਗਏ। ਕਜ਼ਾਖ਼ਸਤਾਨ ਨੇ ਇਕ ਅੰਕ ਨਾਲ ਇਹ ਸੈੱਟ ਜਿੱਤ ਕੇ ਮੈਚ ਨੂੰ ਅੱਗੇ ਖਿੱਚ ਦਿੱਤਾ।ਉਸ ਨੇ ਚੌਥੇ ਸੈਟ ’ਚ ਵੀ ਸ਼ੁਰੂ ’ਚ ਬੜ੍ਹਤ ਬਣਾ ਲਈ ਪਰ ਭਾਰਤੀ ਟੀਮ ਇਕ ਅੰਕ ਨਾਲ ਇਹ ਸੈੱਟ ਤੇ ਮੈਚ ਆਪਣੇ ਨਾਂ ਕਰਨ ’ਚ ਸਫ਼ਲ ਰਹੀ।  

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News