ਡੋਪਿੰਗ ਤੇ ਮੈਚ ਫਿਕਸਿੰਗ ਦੀ ਤਰ੍ਹਾਂ ਹੀ ਨਸਲਵਾਦ ਦੇ ਦੋਸ਼ੀ ਖਿਡਾਰੀਆਂ ਨੂੰ ਸਜਾ ਮਿਲੇ : ਹੋਲਡਰ

06/28/2020 3:32:38 PM

ਮਾਨਚੈਸਟਰ : ਵੈਸਟਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਨੇ ਨਸਲੀ ਟਿੱਪਣੀਆਂ ਕਰਨ ਵਾਲੇ ਦੋਸ਼ੀ ਖਿਡਾਰੀਆਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਤੇ ਕਿਹਾ ਕਿ ਉਨ੍ਹਾਂ ਨੂੰ ਡੋਪਿੰਗ ਤੇ ਮੈਚ ਫਿਕਸਿੰਗ ਕਰਨ ਵਾਲੇ ਦੋਸ਼ੀ ਖਿਡਾਰੀਆਂ ਦੀ ਤਰ੍ਹਾਂ ਹੀ ਸਜਾ ਮਿਲਣੀ ਚਾਹੀਦੀ ਹੈ। ਹੋਲਡਰ ਨੇ ਇਕ ਸਪੋਰਟਸ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੈਨੂੰ ਲਗਦਾ ਹੈ ਕਿ ਨਸਲਵਾਦ ਦੀ ਸਜਾ ਡੋਪਿੰਗ ਜਾਂ ਭ੍ਰਿਸ਼ਟਾਚਾਰ ਦੀ ਸਜਾ ਤੋਂ ਵੱਖ ਹੋਣੀ ਚਾਹੀਦੀ ਹੈ। 

PunjabKesari

ਉਸ ਨੇ ਕਿਹਾ ਕਿ ਸਾਡੀ ਖੇਡ ਵਿਚ ਕੁਝ ਮੁੱਦੇ ਹਨ ਤਾਂ ਸਾਨੂੰ ਉਨ੍ਹਾਂ ਨਾਲ ਬਰਾਬਰੀ ਨਾਲ ਨਜਿੱਠਣਾ ਚਾਹੀਦਾ ਹੈ। ਕੌਮਾਂਤਰੀ ਕ੍ਰਿਕਟ ਪਰੀਸ਼ਦ ਦੇ ਨਿਯਮਾਂ  ਮੁਤਾਬਕ ਇਕ ਖਿਡਾਰੀ ਨੂੰ ਮੈਦਾਨ 'ਤੇ ਨਸਲੀ ਟਿੱਪਣੀ ਕਰਨ ਲਈ ਉਮਰ ਭਰ ਦੀ ਪਾਬੰਦੀ ਲਾਈ ਜਾ ਸਕਦੀ ਹੈ, ਜੇਕਰ ਉਸ ਨੇ 3 ਵਾਰ ਨਸਲੀ ਰੋਕੂ ਜਾਬਤਾ ਦੀ ਉਲੰਘਣਾ ਕੀਤੀ ਹੋਵੇ। ਪਹਿਲੀ ਵਾਰ ਅਜਿਹਾ ਕਰਨ 'ਤੇ 4 ਤੋਂ 8 ਮੁਅੱਤਲੀ ਅੰਕ ਖਿਡਾਰੀ ਦੇ ਖਾਤੇ ਵਿਚ ਜੁੜ ਜਾਂਦੇ ਹਨ। 2 ਮੁਅੱਤਲੀ ਅੰਕ ਇਕ ਟੈਸਟ ਜਾਂ 2 ਵਨ ਡੇ ਕੌਮਾਂਤਰੀ ਜਾਂ 2 ਟੀ-20 ਮੈਚਾਂ ਦੇ ਬਰਾਬਰ ਹੁੰਦੇ ਹਨ। ਮੇਜ਼ਬਾਨ ਇੰਗਲੈਂਡ ਖ਼ਿਲਾਫ਼ 8 ਜੁਲਾਈ ਤੋਂ ਸ਼ੁਰੂ ਹੋਣ ਵਾਲੀ 3 ਟੈਸਟ ਮੈਚਾਂ ਦੀ ਸੀਰੀਜ਼ ਵਿਚ ਟੀਮ ਦੀ ਅਗਵਾਈ ਕਰਨ ਵਾਲੇ ਹੋਲਡਰ ਨੇ ਕਿਹਾ ਕਿ ਹਰੇਕ ਸੀਰੀਜ਼ ਤੋਂ ਪਹਿਲਾਂ ਖਿਡਾਰੀਆਂ ਨੂੰ ਨਸਲੀ ਰੋਕੂ ਚੀਜ਼ਾਂ ਬਾਰੇ ਦੱਸਣਾ ਸ਼ੁਰੂ ਕਰਨਾ ਚਾਹੀਦਾ ਹੈ। 


Ranjit

Content Editor

Related News