ਆਥੀਆ ਸ਼ੈੱਟੀ ਨਾਲ ਕ੍ਰਿਕਟਰ KL ਰਾਹੁਲ ਦੇ ਅਫੇਅਰ ਦੀਆਂ ਖ਼ਬਰਾਂ 'ਤੇ ਲੱਗੀ ਮੋਹਰ, ਤਸਵੀਰਾਂ ਸਾਂਝੀਆਂ ਕਰ ਕੀਤਾ ਖ਼ੁਲਾਸਾ

Saturday, Nov 06, 2021 - 12:40 PM (IST)

ਆਥੀਆ ਸ਼ੈੱਟੀ ਨਾਲ ਕ੍ਰਿਕਟਰ KL ਰਾਹੁਲ ਦੇ ਅਫੇਅਰ ਦੀਆਂ ਖ਼ਬਰਾਂ 'ਤੇ ਲੱਗੀ ਮੋਹਰ, ਤਸਵੀਰਾਂ ਸਾਂਝੀਆਂ ਕਰ ਕੀਤਾ ਖ਼ੁਲਾਸਾ

ਮੁੰਬਈ (ਭਾਸ਼ਾ) : ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਦੀ ਧੀ ਅਤੇ ਅਦਾਕਾਰਾ ਆਥੀਆ ਸ਼ੈੱਟੀ ਨੇ 5 ਨਵੰਬਰ ਨੂੰ ਆਪਣਾ 29ਵਾਂ ਜਨਮਦਿਨ ਮਨਾਇਆ। ਇਸ ਮੌਕੇ ਕ੍ਰਿਕਟਰ ਕੇ.ਐਲ. ਰਾਹੁਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਤਸਵੀਰਾਂ ਸਾਝੀਆਂ ਕਰਕੇ ਆਥੀਆ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਦੋਵਾਂ ਦੇ ਅਫੇਅਰ ਦੀਆਂ ਆ ਰਹੀਆਂ ਖ਼ਬਰਾਂ ਦਰਮਿਆਨ ਆਪਣੇ ਰਿਸ਼ਤੇ ’ਤੇ ਪੱਕੀ ਮੌਹਰ ਲਗਾ ਦਿੱਤੀ ਹੈ।

ਇਹ ਵੀ ਪੜ੍ਹੋ : ਵਿਰਾਟ ਦੇ ਜਨਮਦਿਨ ਮੌਕੇ ਅਨੁਸ਼ਕਾ ਨੇ ਸਾਂਝੀ ਕੀਤੀ ਰੋਮਾਂਟਿਕ ਤਸਵੀਰ, ਕਿਹਾ-ਇਸ ਫੋਟੋ ਲਈ ਕਿਸੇ ਫਿਲਟਰ ਦੀ ਲੋੜ ਨਹੀਂ

PunjabKesari

ਰਾਹੁਲ ਨੇ ਆਥੀਆ ਨਾਲ ਪੋਜ਼ ਦਿੰਦੇ ਹੋਏ 2 ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਕ ਤਸਵੀਰ ਵਿਚ ਦੋਵੇਂ ਜੀਭਾਂ ਬਾਹਰ ਕੱਢ ਕੇ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ ਅਤੇ ਦੂਜੀ ਤਸਵੀਰ ਵਿਚ ਉਹ ਕੈਮਰੇ ਵੱਲ ਦੇਖ ਕੇ ਹੱਸ ਰਹੇ ਹਨ। ਰਾਹੁਲ ਨੇ ਤਸਵੀਰਾਂ ਨੂੰ ਕੈਪਸ਼ਨ ਦਿੱਤੀ, ‘ਹੈਪੀ ਬਰਥਡੇ ਮਾਈ (ਲਵ ਇਮੋਜੀ) @athiyashetty,।

ਇਹ ਵੀ ਪੜ੍ਹੋ : ਖੇਡ ਮੰਤਰਾਲਾ ਵੱਲੋਂ ਰਾਸ਼ਟਰੀ ਪੁਰਸਕਾਰਾਂ ਨੂੰ ਮਨਜ਼ੂਰੀ, ਪੰਜਾਬ ਦੇ ਇਸ ਗੱਭਰੂ ਨੂੰ ਮਿਲੇਗਾ 'ਖੇਲ ਰਤਨ'

PunjabKesari

ਦੱਸ ਦੇਈਏ ਕਿ ਆਥੀਆ ਅਤੇ ਰਾਹੁਲ ਦੇ ਅਫੇਅਰ ਦੀਆਂ ਕਈ ਖ਼ਬਰਾਂ ਸਾਹਮਣੇ ਆਈਆਂ ਸਨ ਪਰ ਦੋਵਾਂ ਨੇ ਕਦੇ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਨਹੀਂ ਕੀਤੀ ਪਰ ਹੁਣ ਇਨ੍ਹਾਂ ਤਸਵੀਰਾਂ ਨਾਲ ਦੋਵਾਂ ਨੇ ਆਪਣੇ ਪਿਆਰ ਦਾ ਐਲਾਨ ਕਰ ਦਿੱਤਾ ਹੈ। ਆਥੀਆ ਸ਼ੈੱਟੀ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਆਥੀਆ ਆਖ਼ਰੀ ਵਾਰ ਪਰਦੇ ’ਤੇ ਨਵਾਜ਼ੁਦੀਨ ਸਿੱਦੀਕੀ ਨਾਲ ‘ਮੋਤੀਚੂਰ ਚਕਨਾਚੂਰ’ ਵਿਚ ਨਜ਼ਰ ਆਈ ਸੀ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News