ਪਤੀ KL Rahul ਨੇ ਖੇਡੀ ਸ਼ਾਨਦਾਰ ਪਾਰੀ, ਖੁਸ਼ੀ ''ਚ ਝੂਮੀ Athiya Shetty, ਕਿਹਾ- ''ਕਦੇ ਹਾਰ ਨਹੀਂ ਮੰਨਦਾ''

Sunday, Nov 24, 2024 - 05:17 PM (IST)

ਪਤੀ KL Rahul ਨੇ ਖੇਡੀ ਸ਼ਾਨਦਾਰ ਪਾਰੀ, ਖੁਸ਼ੀ ''ਚ ਝੂਮੀ Athiya Shetty, ਕਿਹਾ- ''ਕਦੇ ਹਾਰ ਨਹੀਂ ਮੰਨਦਾ''

ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਅਤੇ ਕ੍ਰਿਕਟ ਦਾ ਰਿਸ਼ਤਾ ਬਹੁਤ ਪੁਰਾਣਾ ਹੈ। ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਤੋਂ ਇਲਾਵਾ ਕੇ. ਐੱਲ. ਰਾਹੁਲ ਤੇ ਅਦਾਕਾਰਾ Athiya Shetty ਦੀ ਜੋੜੀ ਵੀ ਖੇਡਾਂ ਤੇ ਮਨੋਰੰਜਨ ਜਗਤ ਦੇ ਰਿਸ਼ਤੇ ਨੂੰ ਮਜ਼ਬੂਤ ​​ਕਰਦੀ ਹੈ। ਫਿਲਹਾਲ ਰਾਹੁਲ ਬਾਰਡਰ-ਗਾਵਸਕਰ ਟਰਾਫੀ 'ਚ ਟੀਮ ਇੰਡੀਆ ਦੇ ਓਪਨਿੰਗ ਬੱਲੇਬਾਜ਼ ਦੇ ਰੂਪ 'ਚ ਖੇਡ ਰਹੇ ਹਨ। ਉਨ੍ਹਾਂ ਨੇ ਇਸ 5 ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਦੀ ਦੂਜੀ ਪਾਰੀ 'ਚ ਸੰਘਰਸ਼ਪੂਰਨ ਅਰਧ ਸੈਂਕੜਾ ਪਾਰੀ ਖੇਡੀ ਹੈ, ਜਿਸ ਨੂੰ ਲੈ ਕੇ ਹੁਣ ਉਸ ਦੀ ਪਤਨੀ Athiya Shetty ਨੇ ਸੋਸ਼ਲ ਮੀਡੀਆ 'ਤੇ ਇਕ ਖ਼ਾਸ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ ਕੇ. ਐੱਲ. ਰਾਹੁਲ ਦੀ ਤਾਰੀਫ਼ 'ਚ ਗੀਤ ਪੜ੍ਹੇ ਹਨ।

ਪਰਥ ਦੇ ਮੈਦਾਨ 'ਤੇ ਕੇ. ਐੱਲ. ਰਾਹੁਲ ਨੇ ਦੂਸਰੀ ਪਾਰੀ 'ਚ ਸ਼ਾਨਦਾਰ ਪਾਰੀ ਖੇਡਦੇ ਹੋਏ 77 ਦੌੜਾਂ ਬਣਾਈਆਂ। ਹਾਲਾਂਕਿ ਉਹ ਆਪਣੀ ਇਸ ਇਨਿੰਗ ਨੂੰ ਸੈਂਕੜੇ 'ਚ ਤਬਦੀਲ ਕਰਨ 'ਚ ਖੁੰਝ ਗਿਆ ਪਰ ਜਿਸ ਤਰ੍ਹਾਂ ਨਾਲ ਉਸ ਨੇ ਯਸ਼ਸਵੀ ਜੈਸਵਾਲ ਦਾ ਸਾਥ ਨਿਭਾਇਆ ਤੇ ਪਹਿਲੀ ਵਿਕਟ ਲਈ 201 ਦੌੜਾਂ ਨਾਲ ਸ਼ਾਨਦਾਰ ਓਪਨਿੰਗ ਦੀ ਸਾਂਝੇਦਾਰੀ ਨਿਭਾਈ। ਕੇ. ਐੱਲ. ਰਾਹੁਲ ਦੀ ਪਾਰੀ ਨੂੰ ਲੈ ਕੇ ਪਤਨੀ Athiya Shetty ਨੇ ਆਪਣੇ ਆਫੀਸ਼ਲ ਇੰਸਟਾਗ੍ਰਾਮ ਹੈਂਡਲ 'ਤੇ ਇਕ ਲੇਟੈਸਟ ਕਹਾਣੀ ਸ਼ੇਅਰ ਕੀਤੀ ਹੈ। Athiya Shetty ਨੇ ਇਸ ਇੰਸਟਾ ਸਟੋਰੀ 'ਚ ਆਪਣੇ ਪਤੀ ਕੇ. ਐੱਲ. ਰਾਹੁਲ ਦੀ ਤਸਵੀਰ ਸ਼ਾਮਲ ਕੀਤੀ ਹੈ ਤੇ ਕੈਪਸ਼ਨ 'ਚ ਲਿਖਿਆ ਹੈ- ''ਉਹ ਜੋ ਕਦੇ ਹਾਰ ਨਹੀਂ ਮੰਨਦਾ ਤੇ ਉਹ ਜੋ ਕਦੇ ਪਿੱਛੇ ਨਹੀਂ ਹਟਦਾ। ਇਸ ਤਰ੍ਹਾਂ Athiya Shetty ਨੇ ਰਾਹੁਲ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਤਾਰੀਫ ਕੀਤੀ ਹੈ।''

ਇਹ ਵੀ ਪੜ੍ਹੋੋ- ਮਸ਼ਹੂਰ Influencer ਦਾ ਪ੍ਰਾਈ. ਵੇਟ ਵੀਡੀਓ ਲੀਕ, ਅਜਿਹੀ ਹਾਲਤ 'ਚ ਵੇਖ ਉਡੇ ਲੋਕਾਂ ਦੇ ਹੋਸ਼

PunjabKesari

ਦੱਸ ਦਈਏ ਹੈ ਕਿ ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਕੇ. ਐੱਲ. ਰਾਹੁਲ ਨੇ ਕ੍ਰਿਕਟ ਦੇ ਮੈਦਾਨ 'ਚ ਧਮਾਲ ਮਚਾਇਆ ਤੇ ਉਸ ਦੀ ਲੇਡੀ ਲਵ ਦੀ ਤਰ੍ਹਾਂ ਇਹ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਹੋਣ। ਇਸ ਤੋਂ ਪਹਿਲਾਂ ਵੀ ਕਈ ਵਾਰ Athiya Shetty ਅਜਿਹਾ ਕਾਰਨਾਮਾ ਕਰ ਚੁੱਕੀ ਹੈ। ਇੰਨਾ ਹੀ ਨਹੀਂ ਇਹ ਜੋੜਾ ਅਕਸਰ ਸੋਸ਼ਲ ਮੀਡੀਆ 'ਤੇ ਪਿਆਰ ਭਰੀਆਂ ਤਸਵੀਰਾਂ ਸ਼ੇਅਰ ਕਰਦਾ ਰਹਿੰਦਾ ਹੈ, ਜਿਸ ਨੂੰ ਪ੍ਰਸ਼ੰਸਕ ਵੀ ਕਾਫ਼ੀ ਪਸੰਦ ਕਰਦੇ ਹਨ ਤੇ ਉਹ ਪੋਸਟਾਂ ਵਾਇਰਲ ਹੋ ਜਾਂਦੀਆਂ ਹਨ। ਪਿਛਲੇ ਸਾਲ ਦੀ ਸ਼ੁਰੂਆਤ 'ਚ Athiya Shetty ਤੇ ਕੇ. ਐੱਲ. ਰਾਹੁਲ ਨੇ ਵਿਆਹ ਕਰਵਾਇਆ ਸੀ। ਕੁਝ ਸਮੇਂ 'ਚ ਇਹ ਕਪਲ 2 ਤੋਂ 3 ਹੋਣ ਵਾਲਾ ਹੈ ਕਿਉਂਕਿ ਜਲਦ ਹੀ Athiya Shetty ਆਪਣੇ ਪਹਿਲੇ ਬੱਚੇ ਨੂੰ ਜਨਮ ਦੇਵੇਗੀ। ਹਾਲ ਹੀ 'ਚ Athiya Shetty ਸ਼ੈੱਟੀ ਨੇ ਸੋਸ਼ਲ ਮੀਡੀਆ 'ਤੇ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਹੈ। 

PunjabKesari

ਦੱਸਣਯੋਗ ਹੈ ਕਿ Athiya Shetty ਹਿੰਦੀ ਸਿਨੇਮਾ ਦੇ ਦਿੱਗਜ ਅਦਾਕਾਰ ਸੁਨੀਲ ਸ਼ੈੱਟੀ ਦੀ ਧੀ ਹੈ ਤੇ ਉਸ ਨੇ ਸੂਰਜ ਪੰਚੋਲੀ ਦੀ ਫ਼ਿਲਮ 'ਹੀਰੋ' ਨਾਲ ਫ਼ਿਲਮ ਇੰਡਸਟਰੀ 'ਚ ਡੈਬਿਊ ਕੀਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

sunita

Content Editor

Related News