ਅਸਮ ਦੀ ਨੋਜਵਾਨ ਤੀਰਅੰਦਾਜ਼ ਸਿਖਲਾਈ ਦੇ ਦੌਰਾਨ ਜ਼ਖਮੀ
Friday, Jan 10, 2020 - 12:47 AM (IST)

ਗੁਹਾਟੀ— ਅਸਮ ਦੀ ਨੋਜਵਾਨ ਤੀਰਅੰਦਾਜ਼ ਸ਼ਿਵਾਂਗੀ ਗੋਹਾਈਨ ਡਿਬਰੂਗੜ 'ਚ ਅਭਿਆਸ ਸੈਸ਼ਨ ਦੌਰਾਨ ਜ਼ਖਮੀ ਹੋ ਗਈ ਤੇ ਉਸ ਨੂੰ ਇਲਾਜ ਦੇ ਲਈ ਤੁਰੰਤ ਹੀ ਹਵਾਈ ਜਹਾਜ਼ ਰਾਹੀਂ ਦਿੱਲੀ ਦੇ ਸਫਦਰਜੰਗ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਉਪਰੀ ਅਸਮ ਦੇ ਡਿਬਰੂਗੜ ਜ਼ਿਲੇ ਦੇ ਚਾਬੁਆ 'ਚ ਨਿਯਮਤ ਅਭਿਆਸ ਸੈਸ਼ਨ ਦੌਰਾਨ ਇਹ ਘਟਨਾ ਹੋਈ। ਗਲਤੀ ਦੇ ਇਕ ਤੀਰ ਉਸਦੇ ਮੋਢੇ ਦੇ ਆਰ ਪਾਰ ਹੋ ਗਿਆ। ਸ਼ਿਵਾਂਗੀ ਭਾਰਤੀ ਖੇਡ ਅਥਾਰਟੀ (ਸਾਈ) ਦੀ ਟ੍ਰੇਨਿੰਗ ਹੈ ਪਰ ਉਹ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੇ ਖੇਲੋ ਇੰਡੀਆ ਖੇਡਾਂ ਦਾ ਹਿੱਸਾ ਨਹੀਂ ਹੈ।