ਏਸ਼ੀਅਨ ਪਾਵਰ ਲਿਫਟਿੰਗ ਰਾਅ ਡੈੱਡਲਿਫਟ ਚੈਂਪੀਅਨਸ਼ਿਪ : ਪ੍ਰਤਾਪ ਸਿੰਘ ਨੇ ਜਿੱਤਿਆ ਗੋਲਡ

Friday, Jan 26, 2024 - 11:00 AM (IST)

ਏਸ਼ੀਅਨ ਪਾਵਰ ਲਿਫਟਿੰਗ ਰਾਅ ਡੈੱਡਲਿਫਟ ਚੈਂਪੀਅਨਸ਼ਿਪ : ਪ੍ਰਤਾਪ ਸਿੰਘ ਨੇ ਜਿੱਤਿਆ ਗੋਲਡ

ਪਟਿਆਲਾ- ਵਿਸ਼ਵ ਪਾਵਰ ਲਿਫਟਿੰਗ ਆਰਗੇਨਾਈਜ਼ੇਸ਼ਨ ਯੂ. ਐੱਸ. ਏ. ਅਤੇ ਪ੍ਰੋਫੈਸ਼ਨਲ ਪ੍ਰੋ ਰਾਅ ਆਰਗੇਨਾਈਜ਼ੇਸ਼ਨ ਯੂਰਪ ਵੱਲੋਂ 20 ਤੋਂ 21 ਜਨਵਰੀ 2024 ਨੂੰ ਸੱਭਿਆਚਾਰਕ ਵਿਭਾਗ ਆਡੀਟੋਰੀਅਮ ਵਿਧਾਨ ਸਭਾ ਕਾਲੋਨੀ, ਦੇਹਰਾਦੂਨ, ਉੱਤਰਾਖੰਡ ਵਿਖੇ ਏਸ਼ੀਅਨ ਪਾਵਰ ਲਿਫਟਿੰਗ ਰਾਅ ਬੈਂਚ ਪ੍ਰੈੱਸ ਅਤੇ ਡੈੱਡਲਿਫਟ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ। ਆਈਕੁਏਸਟ ਕੋਚਿੰਗ ਸੈਂਟਰ ਪਟਿਆਲਾ ਦੇ ਸੀਨੀਅਰ ਮੈਨੇਜਰ ਨੇ ਡੈੱਡਲਿਫਟ ਈਵੈਂਟ ’ਚ 215 ਕਿਲੋ ਭਾਰ ਚੁੱਕ ਕੇ 100 ਕਿਲੋ ਵਰਗ ’ਚ ਗੋਲਡ ਮੈਡਲ ਜਿੱਤ ਕੇ ਏਸ਼ੀਅਨ ਚੈਂਪੀਅਨ ਬਣ ਕੇ ਭਾਰਤ ਦੇਸ਼ ਦਾ ਨਾਂ ਰੌਸ਼ਨ ਕੀਤਾ। ਪਟਿਆਲਾ ਦਫਤਰ ਪਹੁੰਚਣ ’ਤੇ ਡਾਇਰੈਕਟਰ ਨਿਤਿਸ਼ ਗਰਗ, ਧੀਰਜ ਅਗਰਵਾਲ, ਰੋਹਿਤ ਬਿਸ਼ਨੋਈ ਅਤੇ ਸਮੂਹ ਸਟਾਫ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਤੋਂ ਪਹਿਲਾਂ ਵੀ ਪ੍ਰਤਾਪ ਸਿੰਘ ਵਰਲਡ ਪਾਵਰ ਲਿਫਟਿੰਗ ਚੈਂਪੀਅਨਸ਼ਿਪ 2022 ਅਤੇ ਇੰਟਰਨੈਸ਼ਨਲ ਚੈਂਪੀਅਨਸ਼ਿਪ 2023 ’ਚ ਗੋਲਡ ਮੈਡਲ ਜਿੱਤ ਚੁੱਕਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News