Asian Games : ਮਹਿਲਾ ਕਬੱਡੀ ਟੀਮ ਨੇ ਭਾਰਤ ਲਈ ਜਿੱਤਿਆ 5ਵਾਂ ਚਾਂਦੀ ਤਮਗਾ

08/24/2018 2:23:11 PM

ਜਕਾਰਤਾ— ਏਸ਼ੀਆਈ ਖੇਡਾਂ 2018 'ਚ ਮਹਿਲਾ ਕਬੱਡੀ ਟੀਮ ਨੇ ਭਾਰਤ ਲਈ 5ਵਾਂ ਚਾਂਦੀ ਤਮਗਾ ਜਿੱਤਿਆ ਹੈ। ਇਰਾਨ ਅਤੇ ਭਾਰਤ ਵਿਚਾਲੇ ਹੋਏ ਇਸ ਫਾਈਨਲ ਮੁਕਾਬਲੇ ਵਿਚ ਭਾਰਤ ਨੂੰ 24-27 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਭਾਰਤ ਦੇ ਹੁਣ ਤੱਕ ਕੁਲ 24 ਤਮਗੇ ਹੋ ਗਏ ਹਨ। ਜਿਸ ਵਿਚ 6 ਸੋਨ, 5 ਚਾਂਦੀ ਅਤੇ 13 ਕਾਂਸ਼ੀ ਤਮਗੇ ਹੋ ਗਏ ਹਨ। ਇਸ ਦੇ ਨਾਲ ਹੀ ਇਰਾਨ ਦੀ ਟੀਮ ਨੇ ਏਸ਼ੀਆਈ ਖੇਡਾਂ ਦੇ ਫਾਈਨਲ ਵਿਚ ਭਾਰਤੀ ਟੀਮ ਨੂੰ ਹਰਾ ਕੇ ਪਹਿਲੀ ਵਾਰ ਸੋਨ ਤਮਗਾ ਜਿੱਤਿਆ ਹੈ।

 

ਇਸ ਤੋਂ ਪਹਿਲਾਂ ਗਵਾਂਗਝੂ 2010 ਅਤੇ ਇੰਚੀਓਨ 2014 ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਭਾਰਤੀ ਮਹਿਲਾ ਕਬੱਡੀ ਟੀਮ ਨੇ ਵੀਰਵਾਰ ਨੂੰ ਇੱਥੇ ਏਸ਼ੀਆਈ ਖੇਡਾਂ 2018 ਦੇ ਕਬੱਡੀ ਮੁਕਾਬਲੇ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਸੀ। ਭਾਰਤੀ ਮਹਿਲਾ ਟੀਮ ਨੇ ਸੈਮੀਫਾਈਨਲ ਮੁਕਾਬਲੇ 'ਚ ਚੀਨੀ ਤਾਈਪੇ ਦੀ ਟੀਮ ਨੂੰ 27-14 ਤੋਂ ਹਰਾਇਆ ਅਤੇ ਫਾਈਨਲ 'ਚ ਜਗ੍ਹਾ ਬਣਾ ਸੀ। ਦੋ ਵਾਰ ਦੀ ਚੈਂਪੀਅਨ ਭਾਰਤੀ ਟੀਮ ਨੇ ਲਗਾਤਾਰ ਤੀਜੀ ਵਾਰ ਏਸ਼ੀਆਈ ਖੇਡਾਂ ਦੇ ਫਾਈਨਲ 'ਚ ਪਹੁੰਚੀ ਹੈ ਅਤੇ ਤਾਈਪੇ ਦੀ ਟੀਮ ਦੀਆਂ ਖਿਡਾਰਨਾਂ ਹਾਰ ਤੋਂ ਕਾਫੀ ਨਿਰਾਸ਼ ਦਿੱਸੀਆਂ। ਮਹਿਲਾ ਟੀਮ ਨੇ ਗਵਾਂਗਝੂ 'ਚ ਥਾਈਲੈਂਡ ਨੂੰ 28-14 ਨਾਲ ਅਤੇ ਇੰਚੀਓਨ 'ਚ ਈਰਾਨ ਨੂੰ 32-21 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ ਸੀ।


Related News