ਏਸ਼ੀਅਨ ਖੇਡਾਂ ''ਚ ਜੋਸ਼ਨਾ ਅਤੇ ਦੀਪਿਕਾ ਨੂੰ ਅਗਵਾਈ, ਰਮਿਤ ਹੋਵੇਗਾ ਨਵਾਂ ਚਿਹਰਾ
Saturday, Jun 09, 2018 - 04:25 PM (IST)

ਚੇਨਈ : ਸਟਾਰ ਖਿਡਾਰੀ ਜੋਸ਼ਨਾ ਚਿਨੰਪਾ ਅਤੇ ਦੀਪਿਕਾ ਪੱਲੀਕਲ ਨੂੰ ਅਗਸਤ 'ਚ ਜਕਾਰਤਾ 'ਚ ਹੋਣ ਵਾਲੇ ਏਸ਼ੀਅਨ ਖੇਡਾਂ ਲਈ ਭਾਰਤੀ ਮਹਿਲਾ ਸਕੁਐਸ਼ ਟੀਮ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਜਦਕਿ ਪ੍ਰਤੀਭਾਸ਼ਾਲੀ ਖਿਡਾਰੀ ਰਮਿਤ ਟੰਡਨ ਨੂੰ ਭਾਰਤੀ ਪੁਰਸ਼ ਸਕੁਐਸ਼ ਟੀਮ 'ਚ ਨਵਾਂ ਚਿਹਰਾ ਹੋਣ ਦੇ ਬਾਵਜੂਦ ਜਗ੍ਹਾ ਦਿੱਤੀ ਗਈ ਹੈ। ਮਹਿਲਾ ਟੀਮ 'ਚ ਵੀ ਏਸ਼ੀਅਨ ਖੇਡਾਂ ਲਈ ਦੋ ਨਵੀਂਆਂ ਖਿਡਾਰਨਾ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ 'ਚ ਤਾਮਿਲਨਾਡੂ ਦੀ ਸੁਨਾਇਆ ਕੁਰੂਵਿਲਾ ਅਤੇ ਦਿੱਲੀ ਦੀ ਤਨਵੀ ਖੰਨਾ ਸ਼ਾਮਲ ਹੈ। ਏਸ਼ੀਅਨ ਖੇਡਾਂ ਬਾਅਦ ਸਤੰਬਰ 'ਚ ਚੀਨ ਦੇ ਡਾਲਿਅਨ 'ਚ ਮਹਿਲਾ ਵਿਸ਼ਵ ਟੀਮ ਚੈਂਪੀਅਨਸ਼ਿਪ ਦਾ ਵੀ ਆਯੋਜਨ ਹੈ, ਅਜਿਹੇ 'ਚ ਸਕੁਐਸ਼ ਐਂਡ ਰੈਕਟ ਫੈਡਰੇਸ਼ਨ ਆਫ ਇੰਡੀਆ ਨੇ ਇਸ ਚੁਣੀ ਗਈ ਟੀਮ ਨੂੰ ਵਿਸ਼ਵ ਚੈਂਪੀਅਨਸ਼ਿਪ 'ਚ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ। ਪੁਰਸ਼ ਟੀਮ 'ਚ ਤਜ਼ਰਬੇਕਾਰ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ 'ਚ ਦੇਸ਼ ਦੇ ਸਿਖਰ ਰੈਂਕ ਸੌਰਵ ਘੋਸ਼ਾਲ ਦੇ ਇਲਾਵਾ ਹਰਿੰਦਰ ਪਾਲ ਸੰਧੂ ਅਤੇ ਮਹੇਸ਼ ਮਨਗਾਂਵਕਰ ਵੀ ਹੈ। ਇਸਦੇ ਇਲਾਵਾ ਵਿਕਰਮ ਮਲਹੋਤਰਾ ਪੀ.ਐੱਸ.ਏ. ਰੈਂਕਿੰਗ ਦੇ ਹਿਸਾਬ ਨਾਲ ਸ਼ਾਮਲ ਕੀਤੇ ਗਏ ਹਨ। ਉਥੇ ਹੀ ਮਹਿਲਾ ਵਰਗ 'ਚ ਜੋਸ਼ਨਾ ਅਤੇ ਦੀਪਿਕਾ ਦੇਸ਼ ਦੀ ਸਿਖਰ ਅਤੇ ਸਰਸ਼੍ਰੇਸ਼ਠ ਸਕੁਐਸ਼ ਖਿਡਾਰੀ ਹੋਣ ਦੇ ਨਾਤੇ ਟੀਮ 'ਚ ਸ਼ਾਮਲ ਹਨ। ਐੱਸ.ਆਰ.ਐੱਫ.ਆਈ. ਨੇ ਏਸ਼ੀਅਨ ਖੇਡਾਂ ਲਈ ਆਪਣੀ ਨੀਤੀ ਦੇ ਹਿਸਾਬ ਨਾਲ ਉਨ੍ਹਾਂ ਖਿਡਾਰੀਆਂ ਨੂੰ ਮੌਕਾ ਦਿੱਤਾ ਹੈ ਜੋ ਪੇਸ਼ੇਵਰ ਸਰਕਿਟ 'ਚ ਲਗਾਤਾਰ ਚੰਗਾ ਖੇਡ ਰਹੇ ਹਨ। ਪੀ.ਐੱਸ.ਏ. ਰੈਂਕਿੰਗ ਦੇ ਹਿਸਾਬ ਨਾਲ ਸੌਰਵ ਅਤੇ ਹਰਿੰਦਰ ਦੋ ਸਿਖਰ ਰੈਂਕ ਹਨ ਜਿਨ੍ਹਾਂ ਨੂੰ ਦੋਵੇਂ ਸਿੰਗਲ ਅਤੇ ਟੀਮ ਮੁਕਾਬਲੇ 'ਚ ਜਗ੍ਹਾ ਦਿੱਤੀ ਗਈ ਹੈ ਜਦਕਿ ਰਮਿਤ ਅਤੇ ਮਹੇਸ਼ ਟੀਮ ਮੁਕਾਬਲੇ 'ਚ ਖੇਡਣਗੇ। ਮਹਿਲਾ ਵਰਗ 'ਚ ਦੋਵੇਂ ਸਿਖਰ ਸਿੰਗਲ ਖਿਡਾਰੀ ਜੋਸ਼ਨਾ ਅਤੇ ਦੀਪਿਕਾ ਨੂੰ ਵੀ ਸਿੰਗਲ ਅਤੇ ਟੀਮ ਮੁਕਾਬਲੇ ਦੋਵਾਂ 'ਚ ਉਤਾਰਿਆ ਗਿਆ ਹੈ। ਬਾਕੀ ਦੋ ਟੀਮ ਮੁਕਾਬਲਿਆਂ ਲਈ ਖਿਡਾਰੀਆਂ ਦੀ ਚੋਣ ਭਾਰੀਤ ਸਕੁਐਸ਼ ਅਕੈਡਮੀ 'ਚ ਟਰਾਇਲ ਦੇ ਬਾਅਦ ਕੀਤਾ ਜਾਵਗਾ। ਰਾਸ਼ਟਰੀ ਮੁਕਾਬਲੇ 'ਚ ਚਾਰ ਸਿਖਰ ਖਿਡਾਰੀਆਂ ਨੂੰ ਟਰਾਇਲ ਲਈ ਬੁਲਾਇਆ ਗਿਆ ਹੈ।