Asian Games : ਸਾਇਨਾ ਨੇ ਫਿਤ੍ਰਾਨੀ ਨੂੰ ਹਰਾ ਕੇ ਕੁਆਰਟਰ-ਫਾਈਨਲ 'ਚ ਕੀਤਾ ਪ੍ਰਵੇਸ਼
Saturday, Aug 25, 2018 - 02:17 PM (IST)

ਜਕਾਰਤਾ : ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਸਾਇਨਾ ਨੇਹਵਾਲ ਨੇ ਸ਼ਨਿਵਾਰ ਨੂੰ ਆਪਣੀ ਜੇਤੂ ਲੈਅ ਜਾਰੀ ਰੱਖਦੇ ਹੋਏ 18ਵੇਂ ਏਸ਼ੀਆਈ ਖੇਡਾਂ 'ਚ ਬੈਡਮਿੰਟਨ ਮੁਕਾਬਲੇ ਦੇ ਮਹਿਲਾ ਸਿੰਗਲ ਕੁਆਰਟਰ-ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਵਿਸ਼ਵ 'ਚ 10ਵੀਂ ਰੈਂਕਿੰਗ ਸਟਾਰ ਸ਼ਟਲਰ ਸਾਇਨਾ ਨੇ ਮੇਜ਼ਬਾਨ ਇੰਡੋਨੇਸ਼ੀਆ ਦੀ ਫਿਤ੍ਰਾਨੀ ਨੂੰ 2-0 ਨਾਲ ਹਰਾਇਆ। ਭਾਰਤੀ ਖਿਡਾਰਨ ਨੇ ਫਿਤ੍ਰਾਨੀ ਨੂੰ 31 ਮਿੰਟ ਚਲੇ ਲਗਾਤਾਰ ਸੈੱਟਾਂ 'ਚ 21-6, 21-14 ਨਾਲ ਹਰਾਇਆ। ਸਾਇਨਾ ਨੇ ਇੰਡੋਨੇਸ਼ੀਆ ਖਿਡਾਰਨ ਖਿਲਾਫ ਪਹਿਲੇ ਸੈੱਟ 'ਚ ਇਕ ਅੰਕ ਅਤੇ ਦੂਜੇ ਸੈੱਟ 'ਚ ਇਕ ਮੈਚ ਅੰਕ ਜਿੱਤਿਆ। ਉਸ ਨੇ ਸਰਵਿਸ 'ਤੇ ਕੁਲ 26 ਅੰਕ ਬਟੋਰੇ। ਭਾਰਤ ਨੂੰ ਏਸ਼ੀਆਈ ਖੇਡਾਂ ਦੇ ਮਹਿਲਾ ਸਿੰਗਲ 'ਚ ਆਪਣੇ ਪਹਿਲੇ ਸੋਨ ਤਮਗੇ ਦੀ ਭਾਲ ਹੈ ਜਿਸਦੀ ਓਲੰਪਿਕ ਤਮਗਾ ਜੇਤੂਆਂ ਸਾਇਨਾ ਅਤੇ ਪੀ. ਵੀ. ਸਿੰਧੂ ਤੋਂ ਉਮੀਦ ਹੈ। ਦਿਨ ਦੇ ਹੋਰ ਰਾਊਂਡ-16 ਮੈਚ 'ਚ ਸਿੰਧੂ ਇੰਡੋਨੇਸ਼ੀਆ ਦੀ ਮਰਿਸਕਾ ਗ੍ਰੇਗੋਰਿਆ ਤੁਨਜੁੰਗ ਖਿਲਾਫ ਉਤਰੇਗੀ।