ਏਸ਼ੀਆਈ ਖੇਡਾਂ : ਕਬੱਡੀ 'ਚ ਭਾਰਤੀ ਪੁਰਸ਼ਾਂ ਦੀ ਅਜੇਤੂ ਮੁਹਿੰਮ ਜਾਰੀ, ਥਾਈਲੈਂਡ ਨੂੰ 63-26 ਨਾਲ ਦਿੱਤੀ ਕਰਾਰੀ ਮਾਤ

Wednesday, Oct 04, 2023 - 12:24 PM (IST)

ਏਸ਼ੀਆਈ ਖੇਡਾਂ : ਕਬੱਡੀ 'ਚ ਭਾਰਤੀ ਪੁਰਸ਼ਾਂ ਦੀ ਅਜੇਤੂ ਮੁਹਿੰਮ ਜਾਰੀ, ਥਾਈਲੈਂਡ ਨੂੰ 63-26 ਨਾਲ ਦਿੱਤੀ ਕਰਾਰੀ ਮਾਤ

ਹਾਂਗਜ਼ੂ (ਭਾਸ਼ਾ)- ਸੱਤ ਵਾਰ ਦੇ ਚੈਂਪੀਅਨ ਭਾਰਤ ਨੇ ਬੁੱਧਵਾਰ ਨੂੰ ਇੱਥੇ ਏਸ਼ੀਆਈ ਖੇਡਾਂ ਦੇ ਪੁਰਸ਼ ਕਬੱਡੀ ਮੁਕਾਬਲੇ ਦੇ ਗਰੁੱਪ ਏ 'ਚ ਥਾਈਲੈਂਡ 'ਤੇ 63-26 ਨਾਲ ਆਸਾਨ ਜਿੱਤ ਦਰਜ ਕੀਤੀ। 2018 'ਚ ਜਕਾਰਤਾ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਦੀ ਨਜ਼ਰ ਇਕ ਵਾਰ ਫਿਰ ਏਸ਼ੀਆਈ ਖੇਡਾਂ ਦੇ ਸੋਨ ਤਗਮੇ 'ਤੇ ਹੈ। 

ਇਹ ਵੀ ਪੜ੍ਹੋ : ਇਕ ਵਾਰ ਫਿਰ ਸਚਿਨ ਦੇ ਹੱਥ 'ਚ ਹੋਵੇਗੀ ਵਿਸ਼ਵ ਕੱਪ ਦੀ ਟਰਾਫੀ, ICC ਦੇ ਇਸ ਫ਼ੈਸਲੇ ਨੇ ਕੀਤਾ ਭਾਰਤੀਆਂ ਨੂੰ ਖੁਸ਼

ਭਾਰਤੀ ਟੀਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਅੱਧੇ ਸਮੇਂ ਤੱਕ 37-9 ਦੀ ਬੜ੍ਹਤ ਬਣਾ ਲਈ। ਭਾਰਤ ਨੇ ਮੈਚ ਦੀ ਸ਼ੁਰੂਆਤ ਦੇ ਕੁਝ ਹੀ ਮਿੰਟਾਂ ਵਿੱਚ ਪਹਿਲੀ ਵਾਰ ਥਾਈਲੈਂਡ ਦੀ ਟੀਮ ਨੂੰ ‘ਆਲ ਆਊਟ’ ਕਰ ਦਿੱਤਾ। ਭਾਰਤ ਨੇ ਜਲਦੀ ਹੀ ਦੂਜੀ ਵਾਰ ਵੀ ਥਾਈਲੈਂਡ ਦੀ ਟੀਮ ਨੂੰ 'ਆਲ ਆਊਟ' ਕੀਤਾ। ਥਾਈਲੈਂਡ ਦੇ ਪ੍ਰਮੋਤ ਸਿਸਿੰਗ ਆਖਰੀ ਖਿਡਾਰੀ ਸਨ ਅਤੇ ਜਦੋਂ ਉਹ ਰੇਡ ਲਈ ਗਏ ਤਾਂ ਭਾਰਤੀ ਟੀਮ ਤੀਜੀ ਵਾਰ 'ਆਲ ਆਊਟ' ਕੀਤਾ।

ਇਹ ਵੀ ਪੜ੍ਹੋ : PCB ਨੇ ਭਾਰਤ ਨਾਲ ਸਬੰਧ ਸੁਧਾਰਨ ਲਈ ਚੁੱਕਿਆ ਕਦਮ, ਜਿਨਾਹ-ਗਾਂਧੀ ਟਰਾਫੀ ਦਾ ਵਿਚਾਰ ਕੀਤਾ ਪੇਸ਼

ਭਾਰਤ ਨੇ ਦੂਜੇ ਹਾਫ 'ਚ ਚੌਥੀ ਵਾਰ ਥਾਈਲੈਂਡ ਨੂੰ 'ਆਲ ਆਊਟ' ਕੀਤਾ ਅਤੇ 53-17 ਦੀ ਬੜ੍ਹਤ ਬਣਾ ਲਈ। ਦੂਜੇ ਹਾਫ 'ਚ ਥਾਈਲੈਂਡ ਨੇ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ ਪਰ ਭਾਰਤ ਨੇ ਇਹ ਹਾਫ 26-17 ਨਾਲ ਜਿੱਤ ਕੇ ਮੈਚ ਜਿੱਤ ਲਿਆ। ਭਾਰਤੀ ਪੁਰਸ਼ ਟੀਮ ਨੇ ਮੰਗਲਵਾਰ ਨੂੰ ਆਪਣੇ ਪਹਿਲੇ ਮੈਚ ਵਿੱਚ ਬੰਗਲਾਦੇਸ਼ ਨੂੰ 55-18 ਨਾਲ ਹਰਾਇਆ ਸੀ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
 


author

Tarsem Singh

Content Editor

Related News