Asian Games : ਅਨੂ, ਜੌਨਾ 400 ਮੀਟਰ ਰੁਕਾਵਟ ਦੌੜ ਦੇ ਫਾਈਨਲ 'ਚ
Sunday, Aug 26, 2018 - 03:11 PM (IST)

ਜਕਾਰਤਾ: ਏਸ਼ੀਆਈ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਅਨੂ ਰਾਘਵਨ ਨੇ ਅੱਜ ਮਹਿਲਾਵਾਂ ਦੀ 400 ਮੀਟਰ ਰੁਕਾਵਟ ਦੌੜ ਦੇ ਫਾਈਨਲ 'ਚ ਜਗ੍ਹਾ ਬਣਾ ਕੇ ਏਸ਼ੀਆਈ ਖੇਡਾਂ 'ਚ ਆਪਣੇ ਪਹਿਲੇ ਤਮਗੇ ਦੀ ਆਸ ਨੂੰ ਵਧਾ ਦਿੱਤਾ ਹੈ। ਕੇਰਲ ਦੀ 25 ਸਾਲਾਂ ਅਨੂ ਨੇ ਹੀਟ 2 'ਚ ਤੀਜਾ ਸਭ ਤੋਂ ਤੇਜ਼ ਸਮਾਂ ਕੱਢਿਆ ਅਤੇ ਕੁਲ 56.77 ਸਕਿੰਟ ਦੇ ਨਾਲ ਓਵਰਆਲ ਤੀਜੇ ਸਥਾਨ 'ਤੇ ਰਹੀ। ਭਾਰਤ ਦੀ ਹੀ ਜੌਨਾ ਮੁਰੂਮੁ (59.20 ਸਕਿੰਟ) ਵੀ ਫਾਈਨਲ 'ਚ ਜਗ੍ਹਾ ਬਣਾਉਣ 'ਚ ਸਫਲ ਰਹੀ ਹੈ। ਅਨੂ ਨੇ ਭੁਵਨੇਸ਼ਵਰ 'ਚ ਆਯੋਜਿਤ ਏਸ਼ੀਆਈ ਚੈਂਪੀਅਨਸ਼ਿਪ 'ਚ ਵੀ ਚਾਂਦੀ ਤਮਗਾ ਜਿੱਤਿਆ ਸੀ। ਬਿਹਰੀਨ ਦੀ ਦੀ ਓਲੁਵਾਕੇਮੀ ਅਦੇਕੋਯਾ ਨੇ 54.87 ਸਕਿੰਟ ਦੇ ਨਾਲ ਸਭ ਤੋਂ ਤੇਜ਼ ਸਮਾਂ ਕੱਢਿਆ। ਉਸ ਦੇ ਬਾਅਦ ਵੀਅਤਨਾਮ ਦੀ ਕੁਆਚ ਥੀ ਲੈਮ ਦੂਜੇ ਸਥਾਨ 'ਤੇ ਰਹੀ।