ਏਸ਼ੀਆਈ ਖੇਡਾਂ : ਨਿਸ਼ਾਨੇਬਾਜ਼ ਮਨੂ-ਅਭਿਸ਼ੇਕ ਕੁਆਲੀਫਿਕੇਸ਼ਨ ਤੋਂ ਖੁੰਝੇ

Sunday, Aug 19, 2018 - 01:41 PM (IST)

ਜਕਾਰਤਾ— ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਅਤੇ ਭਾਰਤੀ ਤਮਗੇ ਦੀ ਉਮੀਦਵਾਰ ਮਨੂ ਭਾਕਰ ਅਤੇ ਅਭਿਸ਼ੇਕ ਵਰਮਾ ਦੀ 18ਵੀਆਂ ਏਸ਼ੀਆਈ ਖੇਡਾਂ 'ਚ ਐਤਵਾਰ ਨੂੰ ਨਿਸ਼ਾਨੇਬਾਜ਼ੀ ਮੁਕਾਬਲੇ ਦੇ ਪਹਿਲੇ ਹੀ ਦਿਨ ਖ਼ਰਾਬ ਸ਼ੁਰੂਆਤ ਰਹੀ ਅਤੇ ਉਨ੍ਹਾਂ ਦੀ ਜੋੜੀ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਦੇ ਫਾਈਨਲ ਦੇ ਲਈ ਕੁਆਲੀਫਾਈ ਕਰਨ ਤੋਂ ਖੁੰਝ ਗਈ।
PunjabKesari
ਮਨੂ ਅਤੇ ਅਭਿਸ਼ੇਕ ਨੇ ਕੁੱਲ 759 ਦਾ ਸਕੋਰ ਕੀਤਾ। ਮਨੂ ਨੇ 94, 93, 97, 94 ਦੇ ਸਕੋਰ ਕੀਤੇ ਅਤੇ 378 ਅੰਕ ਜੁਟਾਏ ਜਦਕਿ ਅਭਿਸ਼ੇਕ ਨੇ 95, 94, 95 97 ਦੇ ਸਕੋਰ ਕੀਤੇ। ਦੋਹਾਂ ਨੇ ਟੀਮ ਕੁਆਲੀਫਿਕੇਸ਼ਨ 'ਚ ਕੁੱਲ 189, 187, 192, 191 ਦੇ ਸਕੋਰ ਕੀਤੇ ਪਰ ਕੁਆਲੀਫਿਕੇਸ਼ਨ ਕਰਨ ਤੋਂ ਖੁੰਝੇ ਗਏ।
PunjabKesari
ਭਾਰਤੀ ਜੋੜੀ ਕੁਆਲੀਫਿਕੇਸ਼ਨ 'ਚ ਛੇਵੇਂ ਸਥਾਨ 'ਤੇ ਰਹਿ ਕੇ ਕੁਆਲੀਫਾਈ ਕਰਨ ਤੋਂ ਖੁੰਝ ਗਈ ਜਦਕਿ ਚੋਟੀ ਦੀਆਂ ਪੰਜ ਜੋੜੀਆਂ ਨੇ ਫਾਈਨਲ 'ਚ ਕੁਆਲੀਫਾਈ ਕੀਤਾ ਜਦਕਿ ਕੁਆਲੀਫਿਕੇਸ਼ਨ 'ਚ ਚੀਨ ਨੇ ਏਸ਼ੀਆਈ ਖੇਡਾਂ ਦਾ ਰਿਕਾਰਡ 769 ਸਕੋਰ ਬਣਾ ਕੇ ਗਰੁੱਪ 'ਚ ਟਾਪ ਕੀਤਾ।


Related News