ਏਸ਼ੀਆਈ ਖੇਡਾਂ 2023 : ਭਾਰਤੀ ਮਹਿਲਾ ਹਾਕੀ ਟੀਮ ਦਾ ਧਮਾਕੇਦਾਰ ਪ੍ਰਦਰਸ਼ਨ, ਸਿੰਗਾਪੁਰ ਨੂੰ 13-0 ਨਾਲ ਹਰਾਇਆ

Wednesday, Sep 27, 2023 - 03:49 PM (IST)

ਸਪੋਰਟਸ ਡੈਸਕ- ਭਾਰਤੀ ਮਹਿਲਾ ਹਾਕੀ ਟੀਮ ਨੇ ਏਸ਼ੀਆਈ ਖੇਡਾਂ 'ਚ ਅੱਜ ਆਪਣੇ ਪਹਿਲੇ ਮੈਚ 'ਚ ਸ਼ਾਨਦਾਰ ਜਿੱਤ ਨਾਲ ਸ਼ੁਰੂਆਤ ਕੀਤੀ ਹੈ। ਸਵਿਤਾ ਪੂਨੀਆ ਦੀ ਅਗਵਾਈ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਨੇ ਆਪਣੇ ਪਹਿਲੇ ਮੈਚ ਵਿੱਚ ਸਿੰਗਾਪੁਰ ਨੂੰ 13-0 ਨਾਲ ਹਰਾਇਆ ਹੈ। ਭਾਰਤ ਲਈ ਸੰਗੀਤਾ ਕੁਮਾਰੀ ਨੇ 3 ਗੋਲ ਕੀਤੇ। ਇਸ ਤਰ੍ਹਾਂ ਭਾਰਤੀ ਮਹਿਲਾ ਹਾਕੀ ਟੀਮ ਨੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਭਾਰਤੀ ਟੀਮ ਨੂੰ ਮਲੇਸ਼ੀਆ, ਦੱਖਣੀ ਕੋਰੀਆ, ਹਾਂਗਕਾਂਗ ਤੇ ਸਿੰਗਾਪੁਰ ਦੇ ਨਾਲ ਪੂਲ-ਏ ਵਿੱਚ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ : ਸਿਫਤ ਕੌਰ ਨੇ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ 'ਚ ਵਿਸ਼ਵ ਰਿਕਾਰਡ ਦੇ ਨਾਲ ਜਿੱਤਿਆ ਵਿਅਕਤੀਗਤ ਸੋਨ ਤਮਗਾ

ਇਸ ਪੂਲ ਦੇ ਪਹਿਲੇ ਮੈਚ ਵਿੱਚ ਮਲੇਸ਼ੀਆ ਨੇ ਹਾਂਗਕਾਂਗ ਨੂੰ 8-0 ਨਾਲ ਹਰਾਇਆ ਸੀ। ਜਦਕਿ ਦੂਜੇ ਮੈਚ ਵਿੱਚ ਦੱਖਣੀ ਕੋਰੀਆ ਨੇ ਸਿੰਗਾਪੁਰ ਨੂੰ 4-0 ਨਾਲ ਹਰਾਇਆ। ਹੁਣ ਭਾਰਤੀ ਟੀਮ ਨੇ ਸਿੰਗਾਪੁਰ ਨੂੰ 13-0 ਦੇ ਵੱਡੇ ਫਰਕ ਨਾਲ ਹਰਾਇਆ ਹੈ। ਇਸ ਤਰ੍ਹਾਂ ਸਿੰਗਾਪੁਰ ਦੀ ਟੀਮ ਨੂੰ ਲਗਾਤਾਰ ਦੂਜੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦਰਅਸਲ ਭਾਰਤੀ ਮਹਿਲਾ ਹਾਕੀ ਟੀਮ ਨੂੰ ਜਿੱਤ ਦੀ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਭਾਰਤੀ ਪ੍ਰਸ਼ੰਸਕਾਂ ਨੂੰ ਆਸ ਹੈ ਕਿ ਸਵਿਤਾ ਪੂਨੀਆ ਦੀ ਅਗਵਾਈ ਹੇਠ ਭਾਰਤੀ ਮਹਿਲਾ ਹਾਕੀ ਟੀਮ ਯਕੀਨੀ ਤੌਰ 'ਤੇ ਸੋਨ ਤਮਗਾ ਜਿੱਤਣ 'ਚ ਸਫਲ ਰਹੇਗੀ।

ਇਹ ਵੀ ਪੜ੍ਹੋ : ਯੁਜਵੇਂਦਰ ਚਾਹਲ ਨੇ ਪਤਨੀ ਦੇ ਜਨਮਦਿਨ 'ਤੇ ਸਾਂਝੀ ਕੀਤੀ ਦਿਲ ਨੂੰ ਛੂਹਣ ਵਾਲੀ ਪੋਸਟ (ਵੀਡੀਓ)

ਭਾਰਤੀ ਟੀਮ ਲਈ ਸੰਗੀਤਾ ਨੇ ਤਿੰਨ ਗੋਲ (23ਵੇਂ, 53ਵੇਂ, 47ਵੇਂ ਮਿੰਟ) ਕੀਤੇ ਜਦਕਿ ਨਵਨੀਤ ਕੌਰ ਨੇ 14ਵੇਂ ਮਿੰਟ ਵਿੱਚ ਲਗਾਤਾਰ ਦੋ ਗੋਲ ਕੀਤੇ। ਦੀਪਿਕਾ (11ਵਾਂ), ਸੁਸ਼ੀਲਾ ਚਾਨੂ (8ਵਾਂ), ਉਦਿਤਾ (6ਵਾਂ), ਨੇਹਾ (19ਵਾਂ), ਦੀਪ ਗ੍ਰੇਸ ਇਕਾ (17ਵਾਂ), ਸਲੀਮਾ ਟੇਟੇ (35ਵਾਂ), ਵੰਦਨਾ ਕਟਾਰੀਆ (56ਵਾਂ), ਮੋਨਿਕਾ (52ਵਾਂ) ਨੇ ਗੋਲ ਕੀਤੇ। ਹੁਣ ਇਸ ਤੋਂ ਬਾਅਦ ਭਾਰਤੀ ਹਾਕੀ ਟੀਮ ਨੂੰ ਪੂਲ ਮੈਚ ਵਿੱਚ ਮਲੇਸ਼ੀਆ, ਦੱਖਣੀ ਕੋਰੀਆ ਤੇ ਹਾਂਗਕਾਂਗ ਦਾ ਸਾਹਮਣਾ ਕਰਨਾ ਪਵੇਗਾ। ਦੱਸ ਦੇਈਏ ਕਿ ਅੱਜ ਸੁਨੀਲ ਛੇਤਰੀ ਦੀ ਅਗਵਾਈ ਵਿੱਚ ਭਾਰਤੀ ਪੁਰਸ਼ ਟੀਮ ਸਾਊਦੀ ਅਰਬ ਖਿਲਾਫ ਮੈਦਾਨ ਵਿੱਚ ਉਤਰੇਗੀ। ਆਖਰੀ-16 ਦੌਰ 'ਚ ਭਾਰਤ ਦਾ ਇਹ ਪਹਿਲਾ ਮੈਚ ਹੋਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


 


Tarsem Singh

Content Editor

Related News