ਏਸ਼ੀਆਈ ਖੇਡਾਂ : ਵੁਸ਼ੁ 'ਚ ਭਾਰਤੀ ਖਿਡਾਰੀਅਾਂ ਨੇ ਜਿੱਤੇ 4 ਕਾਂਸ਼ੀ ਤਮਗੇ

Wednesday, Aug 22, 2018 - 07:11 PM (IST)

ਜਕਾਰਤਾ : ਭਾਰਤ ਦੀ ਰੋਸ਼ੀਬੀਨਾ ਦੇਵੀ ਨੇ ਏਸ਼ੀਆਈ ਖੇਡਾਂ 2018 'ਚ ਮਹਿਲਾ ਵੁਸ਼ੁ ਦੇ 60 ਕਿ.ਗ੍ਰਾ ਭਾਰ ਵਰਗ ਅਤੇ ਸੰਤੋਸ਼ ਕੁਮਾਰ ਨੇ 56 ਕਿ.ਗ੍ਰਾ ਪੁਰਸ਼ 'ਚ ਭਾਰਤ ਨੂੰ ਕਾਂਸੀ ਤਮਗਾ ਦਿਵਾਇਆ ਹੈ। ਹੁਣ ਭਾਰਤ ਦੇ ਕੋਲ 4 ਸੋਨ ਤਮਗੇ, 3 ਚਾਂਦੀ ਅਤੇ 8 ਕਾਂਸੀ ਤਮਗੇ ਹੋ ਗਏ ਹਨ। ਇਸ ਤੋਂ ਇਲਾਵਾ ਇਸੇ ਈਵੈਂਟ 'ਚ ਭਾਰਤ ਦੇ ਭਾਨੂ ਪ੍ਰਤਾਪ ਨੇ 60 ਕਿ.ਗ੍ਰਾ ਅਤੇ ਨਰਿੰਦਰ ਗਰੇਵਾਲ ਨੇ 65 ਕਿ.ਗ੍ਰਾ ਭਾਰ ਵਰਗ 'ਚ ਕਾਂਸੀ ਤਮਗਾ ਜਿੱਤਿਆ ਹੈ। ਭਾਰਤ ਦੇ ਕੋਲ ਹੁਣ ਕੁੱਲ 15 ਤਮਗੇ ਹੋ ਗਏ ਹਨ।

ਇਸ ਤੋਂ ਇਲਾਵਾ ਏਸ਼ੀਅਨ ਖੇਡਾਂ ਦੇ ਚੌਥੇ ਦਿਨ ਭਾਰਤ ਦੀ ਰਹੀ ਸਰਨੋਬਤ ਨੇ ਸ਼ੂਟਿੰਗ 'ਚ 25 ਮੀਟਰ ਪਿਸਟਲ ਈਵੈਂਟ 'ਚ ਸੋਨ ਤਮਗਾ ਜਿੱਤਿਆ। ਉਥੇ 25 ਮੀਟਰ ਪਿਸਟਲ ਈਵੈਂਟ ਦੇ ਲਈ ਫਾਈਨਲ 'ਚ ਪਹੁੰਚੀ ਭਾਰਤ ਦੀ ਮੰਨੂ ਭਾਕਰ ਪੰਜਵੇਂ ਸਥਾਨ 'ਤੇ ਰਹੀ। ਭਾਰਤੀ ਹਾਕੀ ਟੀਮ ਦਾ ਪ੍ਰਦਰਸ਼ਨ ਵੀ ਸ਼ਾਨਦਾਰ ਰਿਹਾ ਅਤੇ ਹਾਂਗਕਾਂਗ 'ਤੇ ਇਤਿਹਾਸਕ 26-0 ਨਾਲ ਜਿੱਤ ਕਰ ਕੇ ਆਪਣੇ ਇਰਾਦੇ ਜ਼ਾਹਿਰ ਕਰ ਦਿੱਤੇ।


Related News