Asian Games : ਭਾਰਤ ਦੀ ਦੂਤੀ ਚੰਦ ਨੇ 100 ਮੀਟਰ ਦੌਡ਼ 'ਚ ਜਿੱਤਿਆ ਚਾਂਦੀ ਤਮਗਾ

Sunday, Aug 26, 2018 - 08:09 PM (IST)

Asian Games : ਭਾਰਤ ਦੀ ਦੂਤੀ ਚੰਦ ਨੇ 100 ਮੀਟਰ ਦੌਡ਼ 'ਚ ਜਿੱਤਿਆ ਚਾਂਦੀ ਤਮਗਾ

ਜਕਾਰਤਾ : 18ਵੀਅਾਂ ਏਸ਼ੀਆਈ ਖੇਡਾਂ 'ਚ ਦੂਤੀ ਚੰਦ ਨੇ 100 ਮੀਟਰ ਦੌਡ਼ ਵਿਚ ਭਾਰਤ ਲਈ ਚਾਂਦੀ ਤਮਗਾ ਜਿੱਤਿਆ ਹੈ। ਫਰਾਟਾ ਦੌੜਾਕ ਦੂਤੀ ਚੰਦ ਨੇ 11.32 ਸਕਿੰਟ ਦਾ ਆਪਣਾ ਸਰਵਸ਼੍ਰੇਸ਼ਠ ਸਮਾਂ ਕੱਢਦੇ ਹੋਏ ਚਾਂਦੀ ਤਮਗਾ ਜਿੱਤਿਆ। ਬਹਿਰੀਨ ਦੀ ਏਡਿਡਿਯੋਂਗ ਓਡਿਯੋਂਗ ਨੇ 11.30 ਸਕਿੰਟ 'ਚ ਸੋਨ ਤਮਗਾ ਅਤੇ ਚੀਨ ਦੀ ਯੋਂਗਲੀ ਨੇ 11.33 ਸਕਿੰਟ 'ਚ ਕਾਂਸੀ ਤਮਗਾ ਜਿੱਤਿਆ। ਮੁਕਾਬਲਾ ਖਤਮ ਹੋਣ ਦੇ ਬਾਅਦ ਜੇਤੂਆਂ ਲਈ ਫੋਟੋ ਫਿਨਿਸ਼ ਦਾ ਸਹਾਰਾ ਲਿਆ ਗਿਆ ਜਿਸ 'ਚ ਦੂਤੀ ਦਾ ਨਾਂ ਦੂਜੇ ਸਥਾਨ 'ਤੇ ਆਉਂਦੇ ਹੀ ਭਾਰਤੀ ਐਥਲੀਟ ਨੇ ਤਿਰੰਗਾ ਆਪਣੇ ਮੋਢਿਆਂ 'ਤੇ ਚੁੱਕ ਲਿਆ। ਭਾਰਤ ਕੋਲ ਹੁਣ ਇਨ੍ਹਾਂ ਖੇਡਾਂ ਵਿਚ ਕੁਲ 36 ਤਮਗੇ ਹੋ ਗਏ ਹਨ। ਜਿਸ ਵਿਚ 7 ਸੋਨ, 10 ਚਾਂਦੀ ਅਤੇ 19 ਕਾਂਸੀ ਤਮਗੇ ਹੋ ਗਏ ਹਨ।


Related News