ਏਸ਼ੀਆਈ ਖੇਡਾਂ : ਕੇਨੋਇੰਗ ''ਚ ਪੁਰਸ਼ ਅਤੇ ਮਹਿਲਾ ਟੀਮਾਂ ਫਾਈਨਲ ''ਚ
Sunday, Aug 26, 2018 - 05:13 PM (IST)

ਜਕਾਰਤਾ : ਭਾਰਤ ਦੀ ਮਹਿਲਾ ਅਤੇ ਪੁਰਸ਼ ਟੀਮਾਂ ਨੇ 18ਵੇਂ ਏਸ਼ੀਆਈ ਖੇਡਾਂ 'ਚ ਐਤਵਾਰ ਨੂੰ ਕੇਨੋਇੰਗ ਦੀ ਟੀ.ਬੀ.ਆਰ. 500 ਮੀਟਰ ਮੁਕਾਬਲੇ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਸੈਮੀਫਾਈਨਲ ਦੇ ਦੂਜੇ ਚਰਣ 'ਚ ਭਾਰਤੀ ਮਹਿਲਾ ਟੀਮ ਨੇ 2 ਮਿੰਟ ਅਤੇ 33.987 ਸਕਿੰਟ ਦਾ ਸਮਾਂ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਜਦਕਿ ਭਾਰਤੀ ਟੀਮ ਪੁਰਸ਼ ਟੀਮ ਨੇ ਰੇਪਚੇਜ 'ਚ 2 ਮਿੰਟ 23.162 ਸਕਿੰਟ ਦਾ ਸਮਾਂ ਲੈ ਕੇ ਦੂਜਾ ਸਥਾਨ ਹਾਸਲ ਕੀਤਾ ਅਤੇ ਇਸ ਦੇ ਨਾਲ ਹੀ ਸੈਮੀਫਾਈਨਲ 'ਚ ਕਦਮ ਰੱਖਿਆ। ਸੈਮੀਫਾਈਨਲ 'ਚ ਇਸ ਤੋਂ ਬਾਅਦ ਪੁਰਸ਼ ਟੀਮ ਨੇ ਪਹਿਲੇ ਚਰਣ 'ਚ 2 ਮਿੰਟ 22.505 ਸਕਿੰਟ ਦਾ ਸਮਾਂ ਲੈ ਕੇ ਪੰਜਵਾਂ ਸਥਾਨ ਹਾਸਲ ਕੀਤਾ ਅਤੇ ਟੀਮ ਨੇ ਫਾਈਨਲ-ਬੀ 'ਚ ਜਗ੍ਹਾ ਬਣਾ ਲਈ।