ਏਸ਼ੀਆਈ ਖੇਡਾਂ : ਚੀਨ ਦੇ ਸੁਨ ਨੇ ਜਿੱਤਿਆ ਪਹਿਲਾ ਸੋਨ ਤਮਗਾ

Sunday, Aug 19, 2018 - 11:28 AM (IST)

ਏਸ਼ੀਆਈ ਖੇਡਾਂ : ਚੀਨ ਦੇ ਸੁਨ ਨੇ ਜਿੱਤਿਆ ਪਹਿਲਾ ਸੋਨ ਤਮਗਾ

ਜਕਾਰਤਾ— ਚੀਨ ਦੇ ਵੁਸ਼ੂ ਖਿਡਾਰੀ ਸੁਨ ਪੇਈਯੁਆਨ ਨੇ ਅੱਜ ਇੱਥੇ 18ਵੀਆਂ ਏਸ਼ੀਆਈ ਖੇਡਾਂ ਦਾ ਪਹਿਲਾ ਸੋਨ ਤਮਗਾ ਜਿੱਤਿਆ। ਸੁਨ ਨੇ ਚੀਨ ਦੇ ਮਾਰਸ਼ਲ ਆਰਟ ਦੇ ਪੁਰਸ਼ ਚਾਂਗਕੁਆਨ ਵਰਗ ਦਾ ਸੋਨ ਤਮਗਾ 9.75 ਅੰਕ ਦੇ ਨਾਲ ਜਿੱਤਿਆ।
PunjabKesari
ਸੁਨ ਨੇ ਮੇਜ਼ਬਾਨ ਇੰਡੋਨੇਸ਼ੀਆ ਦੇ ਐਡਗਰ ਜੇਵੀਅਰ ਮਾਰਵੇਲੀ ਨੂੰ ਦੂਜੇ ਸਥਾਨ 'ਤੇ ਪਛਾੜ ਦਿੱਤਾ। ਚੀਨ ਨੇ 2014 'ਚ ਇੰਚੀਓਨ ਏਸ਼ੀਆਈ ਖੇਡਾਂ 'ਚ 151 ਸੋਨ ਤਮਗੇ ਜਿੱਤੇ ਸਨ ਜੋ ਮੇਜ਼ਬਾਨ ਦੱਖਣੀ ਕੋਰੀਆ ਤੋਂ ਲਗਭਗ ਦੁਗਣੇ ਸਨ।


Related News