ਏਸ਼ੀਆਈ ਚੈਂਪੀਅਨਸ਼ਿਪ : ਪਹਿਲਵਾਨ ਅਨੁਜ ਕੁਮਾਰ ਕੋਚਿੰਗ ਕੈਂਪ ਲਈ ਚੁਣਿਆ ਗਿਆ

Thursday, Apr 06, 2023 - 02:35 PM (IST)

ਏਸ਼ੀਆਈ ਚੈਂਪੀਅਨਸ਼ਿਪ : ਪਹਿਲਵਾਨ ਅਨੁਜ ਕੁਮਾਰ ਕੋਚਿੰਗ ਕੈਂਪ ਲਈ ਚੁਣਿਆ ਗਿਆ

ਨਵੀਂ ਦਿੱਲੀ– 5 ਪਹਿਲਵਾਨਾਂ ਨੂੰ ਟ੍ਰਾਇਲਾਂ ’ਚ ਹਿੱਸਾ ਲੈਣ ਦੀ ਮਨਜ਼ੂਰੀ ਦੇਣ ਦੇ ਦਿੱਲੀ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਪਹਿਲਵਾਨ ਅਨੁਜ ਕੁਮਾਰ ਨੂੰ ਆਗਾਮੀ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਲਈ ਕੋਚਿੰਗ ਕੈਂਪ ’ਚ ਚੁਣ ਲਿਆ ਗਿਆ ਹੈ। ਅਦਾਲਤ ਨੂੰ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਇਨ੍ਹਾਂ ਪਹਿਲਵਾਨਾਂ ਨੇ ਕਜ਼ਾਕਿਸਤਾਨ ’ਚ 9 ਤੋਂ 14 ਅਪ੍ਰੈਲ ਤਕ ਹੋਣ ਵਾਲੇ ਟੂਰਨਾਮੈਂਟ ਲਈ ਹੋਏ ਚੋਣ ਟ੍ਰਾਇਲਾਂ ’ਚ ਹਿੱਸਾ ਲਿਆ ਸੀ। 

ਕੇਂਦਰ ਸਰਕਾਰ ਦੇ ਵਕੀਲ ਨੇ 5 ਪਹਿਲਵਾਨਾਂ ਅਨੁਜ ਕੁਮਾਰ, ਚੰਦਰ ਮੋਹਨ, ਵਿਜੇ, ਅੰਕਿਤ ਤੇ ਸਚਿਨ ਮੋਰ ਦੀ ਪਟੀਸ਼ਨ ’ਤੇ ਇਹ ਬਿਆਨ ਜਸਟਿਸ ਪ੍ਰਤਿਭਾ ਐੱਮ. ਸਿੰਘ ਦੇ ਸਾਹਮਣੇ ਦਿੱਤਾ। ਭਾਰਤੀ ਕੁਸ਼ਤੀ ਸੰਘ ਨੇ ਪਿਛਲੇ ਮਹੀਨੇ ਟ੍ਰਾਇਲਾਂ ’ਚੋਂ ਇਨ੍ਹਾਂ ਨੂੰ ਬਾਹਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕੋਰਟ ਦੀ ਸ਼ਰਣ ਲਈ ਸੀ। 

ਕੇਂਦਰ ਸਰਕਾਰ ਦੇ ਵਕੀਲ ਮਨੀਸ਼ ਮੋਹਨ ਨੇ ਕਿਹਾ ਕਿ ਡਬਲਯੂ. ਐੱਫ. ਆਈ. ’ਤੇ ਜਿਣਸੀ ਸ਼ੋਸ਼ਣ ਤੇ ਮਨਮਾਨੀ ਦੇ ਦੋਸ਼ਾਂ ਦੇ ਮੱਦੇਨਜ਼ਰ ਖੇਡ ਮੰਤਰਾਲਾ ਨੇ ਨਿਗਰਾਨ ਕਮੇਟੀ ਦਾ ਗਠਨ ਕੀਤਾ ਹੈ, ਜਿਹੜੀ ਕੌਮਾਂਤਰੀ ਟੂਰਨਾਮੈਂਟਾਂ ਲਈ ਖਿਡਾਰੀਆਂ ਦੀ ਚੋਣ ਵੀ ਕਰ ਰਹੀ ਹੈ। ਕਮੇਟੀ ਨੇ ਚੋਣ ਦੇ ਮਾਪਦੰਡ ਤੈਅ ਕੀਤੇ ਹਨ, ਜਿਸਦੀ ਜਾਣਕਾਰੀ ਸਾਰਿਆਂ ਨੂੰ ਦਿੱਤੀ ਗਈ ਹੈ।


author

Tarsem Singh

Content Editor

Related News