Asian Champions Trophy : ਰੋਮਾਂਚਕ ਮੁਕਾਬਲੇ 'ਚ ਭਾਰਤ ਨੇ ਪਾਕਿ ਨੂੰ ਚਟਾਈ ਧੂੜ, ਜਿੱਤਿਆ ਕਾਂਸੀ ਤਮਗ਼ਾ

Wednesday, Dec 22, 2021 - 06:53 PM (IST)

Asian Champions Trophy : ਰੋਮਾਂਚਕ ਮੁਕਾਬਲੇ 'ਚ ਭਾਰਤ ਨੇ ਪਾਕਿ ਨੂੰ ਚਟਾਈ ਧੂੜ, ਜਿੱਤਿਆ ਕਾਂਸੀ ਤਮਗ਼ਾ

ਸਪੋਰਟਸ ਡੈਸਕ- ਭਾਰਤ ਤੇ ਪਾਕਿਸਤਾਨ ਦਰਮਿਆਨ ਏਸ਼ੀਆਈ ਚੈਂਪੀਅਨਸ ਟਰਾਫੀ 'ਚ ਬੇਹੱਦ ਰੋਮਾਂਚਕ ਮੁਕਾਬਲਾ ਖੇਡਿਆ ਗਿਆ। ਸੈਮੀਫ਼ਾਈਨਲ 'ਚ ਮੰਗਲਵਾਰ ਨੂੰ ਹਾਰ ਦੇ ਬਾਅਦ ਦੋਵੇਂ ਟੀਮਾਂ ਤੀਜੇ ਸਥਾਨ ਨੂੰ ਪ੍ਰਾਪਤ ਕਰਨ ਲਈ ਮੈਦਾਨ 'ਚ ਉਤਰੀਆਂ ਸਨ। ਮੈਚ ਫੁਲ ਟਾਈਮ ਤਕ 2-2 ਦੀ ਬਰਾਬਰੀ 'ਤੇ ਰਿਹਾ। ਐਕਸਟਰਾ ਟਾਈਮ 'ਚ ਬਾਜ਼ੀ ਆਪਣੇ ਨਾਂ ਕਰਦੇ ਹੋਏ ਓਲੰਪਿਕ ਕਾਂਸੀ ਤਮਗ਼ਾ ਜੇਤੂ ਭਾਰਤੀ ਟੀਮ ਨੇ ਪਾਕਿਸਤਾਨ ਦੇ ਖ਼ਿਲਾਫ਼ ਜਿੱਤ ਹਾਸਲ ਕਰਕੇ ਕਾਂਸੀ ਤਮਗ਼ਾ ਹਾਸਲ ਕੀਤਾ।

ਇਹ ਵੀ ਪੜ੍ਹੋ : ਦੱ. ਅਫ਼ਰੀਕਾ ਦੌਰੇ 'ਤੇ ਟੀਮ ਇੰਡੀਆ ਦੇ ਇਨ੍ਹਾਂ ਤਿੰਨ ਖਿਡਾਰੀਆਂ ਦੇ ਪ੍ਰਦਰਸ਼ਨ 'ਤੇ ਰਹੇਗੀ ਸਾਰਿਆਂ ਦੀਆਂ ਨਜ਼ਰਾਂ

ਐਕਸਟਰਾ ਟਾਈਮ 'ਚ ਹੋਇਆ ਫ਼ੈਸਲਾ
ਆਖ਼ਰੀ 15 ਮਿੰਟ 'ਚ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਦਰਮਿਆਨ ਰੋਮਾਂਚਕ ਮੁਕਾਬਲੇ ਦੇਖਣ ਨੂੰ ਮਿਲਿਆ। ਵਰੁਣ ਨੇ ਐਕਸਟਰਾ ਟਾਈਮ ਦੇ ਸ਼ੁਰੂ ਹੁੰਦੇ ਹੀ ਗੋਲ ਕਰਕੇ ਟੀਮ ਨੂੰ 3-2 ਨਾਲ ਅੱਗੇ ਕਰ  ਦਿੱਤਾ। ਇਸ ਤੋਂ ਬਾਅਦ ਆਕਾਸ਼ਦੀਪ ਨੇ ਲਲਿਤ ਦੇ ਪਾਸ 'ਤੇ ਪਾਕਿਸਤਾਨੀ ਗੋਲਕੀਪਰ ਨੂੰ ਚਕਮਾ ਦੇ ਕੇ ਗੋਲ ਫਰਕ 4-2 ਕਰ ਦਿੱਤਾ। ਇਸ ਤੋਂ ਠੀਕ ਬਾਅਦ ਪਾਕਿਸਤਾਨ ਵਲੋਂ ਇਕ ਗੋਲ ਕੀਤਾ ਗਿਆ।

ਭਾਰਤ ਤੇ ਪਾਕਿਸਤਾਨ ਦਰਮਿਆਨ ਬੁੱਧਵਾਰ ਨੂੰ ਤੀਜੇ ਸਥਾਨ ਦੇ ਲਈ ਮੁਕਾਬਲਾ ਖੇਡਿਆ ਗਿਆ। ਪਹਿਲੇ ਹਾਫ਼ 'ਚ ਹਮਲਾਵਰ ਖੇਡ ਦਿਖਾਉਂਦੇ ਹੋਏ ਭਾਰਤ ਨੇ ਸ਼ੁਰੂਆਤੀ ਮਿੰਟਾਂ 'ਚ ਪਹਿਲਾ ਗੋਲ ਕਰਕੇ ਬੜ੍ਹਤ ਹਾਸਲ ਕਰ ਲਈ। ਸ਼ਾਨਦਾਰ ਫ਼ਾਰਮ 'ਚ ਚਲ ਰਹੇ ਹਰਮਨਪ੍ਰੀਤ ਸਿੰਘ ਨੇ ਟੂਰਨਾਮੈਂਟ 'ਚ ਅਠਵਾਂ ਗੋਲ ਦਾਗਦੇ ਹੋਏ ਭਾਰਤ ਨੂੰ ਪਾਕਿਸਤਾਨ 'ਤੇ ਬੜ੍ਹਤ ਦਿਵਾ ਦਿੱਤੀ। ਪਾਕਿਸਤਾਨ ਵਲੋਂ ਅਰਫਾਜ਼ ਨੇ ਗੋਲ ਕਰਦੇ ਹੋਏ ਟੀਮ ਨੂੰ ਬਰਾਬਰੀ ਦਿਵਾਈ। ਪਹਿਲੇ ਕੁਆਰਟਰ ਦਾ ਮੈਚ 1-1 ਦੀ ਬਰਾਬਰੀ 'ਤੇ ਖ਼ਤਮ ਹੋਇਆ।

ਇਹ ਵੀ ਪੜ੍ਹੋ : ਯਾਸਿਰ ਸ਼ਾਹ ਨੇ ਪਾਕਿਸਤਾਨ ਕ੍ਰਿਕਟ ਨੂੰ ਕੀਤਾ ਬਦਨਾਮ : ਰਮੀਜ਼ ਰਾਜਾ

ਦੂਜੇ ਹਾਫ਼ 'ਚ ਭਾਰਤੀ ਟੀਮ ਨੇ ਖੇਡ ਨੂੰ ਜਾਰੀ ਰਖਦੇ ਹੋਏ ਪਾਕਿਸਤਾਨੀ ਗੋਲ ਪੋਸਟ 'ਤੇ ਹਮਲਾ ਜਾਰੀ ਰੱਖਿਆ। ਭਾਰਤ ਨੂੰ ਪੈਨਲਟੀ ਕਾਰਨਰ ਵੀ ਮਿਲੇ ਪਰ ਟੀਮ ਇਸ ਦਾ ਲਾਹਾ ਨਾ ਲੈ ਸਕੀ। ਇੱਥੇ ਕਾਮਯਾਬੀ ਪਾਕਿਸਤਾਨ ਦੀ ਟੀਮ ਨੂੰ ਮਿਲੀ ਜਦੋਂ 33ਵੇਂ ਮਿੰਟ 'ਚ ਅਬਦੁਲ ਰਾਣਾ ਨੇ ਇਹ ਗੋਲ ਕਰਕੇ ਟੀਮ ਨੂੰ ਅੱਗੇ ਕੀਤਾ। ਤੀਜੇ ਕੁਆਰਟਰ ਦਾ ਖੇਡ ਖ਼ਤਮ ਹੋਣ ਤੋ ਠੀਕ ਪਹਿਲਾਂ ਸੁਮਿਤ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਗੋਲ ਪਾਕਿਸਤਾਨ ਦੀ ਨੈੱਟ 'ਚ ਪਾ ਦਿੱਤਾ। ਇਸ ਦੇ ਨਾਲ ਹੀ ਮੈਚ 'ਚ ਭਾਰਤ ਨੇ 2-2 ਦੀ ਬਰਾਬਰੀ ਹਾਸਲ ਕਰ ਲਈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News