ਕੋਰੋਨਾ ਵਾਇਰਸ ਦੇ ਕਾਰਣ ਏਸ਼ੀਆਈ 20 ਕਿਲੋਮੀਟਰ ਪੈਦਲ ਚਾਲ ਚੈਂਪੀਅਨਸ਼ਿਪ ਰੱਦ

03/02/2020 7:09:56 PM

ਨਵੀਂ ਦਿੱਲੀ : ਜਾਪਾਨ ਵਿਚ 15 ਮਾਰਚ ਨੂੰ ਪ੍ਰਸਤਾਵਿਤ ਏਸ਼ੀਆਈ ਪੈਦਲ ਚਾਲ ਚੈਂਪੀਅਨਸ਼ਿਪ ਨੂੰ ਦੁਨੀਆ ਭਰ  ਵਿਚ ਨੋਵੇਲ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਰੱਦ ਕਰ ਦਿੱਤਾ ਗਿਆ। ਇਸ ਪ੍ਰਤੀਯੋਗਿਤਾ ਵਿਚ 13 ਭਾਰਤੀ ਖਿਡਾਰੀਆਂ ਨੂੰ ਹਿੱਸਾ ਲੈਣਾ ਸੀ।
ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਭਾਵਨਾ ਜਾਟ ਨੂੰ ਨੋਮੀ ਸ਼ਹਿਰ ਵਿਚ ਹੋਣ ਵਾਲੀ ਇਸ ਪ੍ਰਤੀਯੋਗਿਤਾ ਵਿਚ ਭਾਰਤੀ ਚੁਣੌਤੀ ਦੀ ਅਗਵਾਈ ਕਰਨੀ ਸੀ। ਏਸ਼ੀਆਈ ਐਥਲੈਟਿਕਸ ਮਹਾਸੰਘ (ਏ. ਏ. ਏ.) ਨੇ ਜਾਪਾਨ ਦੇ ਮਹਾਸੰਘ ਦੀ ਬੇਨਤੀ 'ਤੇ ਇਸ ਨੂੰ ਰੱਦ ਕਰਨ ਦਾ ਫੈਸਲਾ ਕੀਤਾ।

ਏ. ਏ. ਏ. ਦੇ ਪ੍ਰਧਾਨ ਦਹਿਲਾਨ ਅਲ ਅਹਿਮਦ ਨੇ ਕਿਹਾ, ''ਏ. ਏ. ਏ. ਪਰੀਸ਼ਦ ਨਾਲ ਵਿਚਾਰ ਵਟਾਂਦਰਾ ਅਤੇ ਗੱਲਬਾਤ ਤੋਂ ਬਾਅਦ ਮੈਂ ਪੁਸ਼ਟੀ ਕਰਦਾ ਹਾਂ ਕਿ ਏਸ਼ੀਆਈ 20 ਕਿ. ਮੀ ਪੈਦਲ ਚਾਲ ਚੈਂਪੀਅਨਸ਼ਿਪ ਰੱਦ ਕਰ ਦਿੱਤੀ ਗਈ ਹੈ।''  ਖਤਰਨਾਕ ਕੋਰੋਨਾ ਵਾਇਰਸ ਕਾਰਨ ਇਸ ਤੋਂ ਪਹਿਲਾਂ ਵੀ ਕਈ ਖੇਡ ਪ੍ਰਤੀਯੋਗਿਤਾਵਾਂ ਰੱਦ, ਮੁਅੱਤਲ ਜਾਂ ਨਿਰਪੱਖ ਜਗ੍ਹਾ 'ਤੇ ਕਰਾ ਦਿੱਤੀ ਗਈ ਹੈ। ਇਸ ਵਾਇਰਸ ਕਾਰਨ ਹੁਣ ਤਕ ਦੁਨੀਆ ਭਰ ਵਿਚ 3000 ਤੋਂ ਵੱਧ ਲੌਕਾਂ ਦੀ ਜਾਨ ਚਲੀ ਗਈ ਹੈ ਅਤੇ 86000 ਤੋਂ ਵੱਧ ਲੋਕ ਪ੍ਰਭਾਵਿਤ ਹਨ।


Related News