ਭਾਰਤ ਦੇ ਪੈਰਾ ਬੈਡਮਿੰਟਨ ਖਿਡਾਰੀਆਂ ਨੇ ਵਿਦੇਸ਼ ''ਚ ਪਾਈ ਧੁੰਮ, ਏਸ਼ੀਆਈ ਯੂਥ ਪੈਰਾ ਖੇਡਾਂ ’ਚ ਜਿੱਤੇ 16 ਤਮਗੇ

Tuesday, Dec 07, 2021 - 02:03 PM (IST)

ਭਾਰਤ ਦੇ ਪੈਰਾ ਬੈਡਮਿੰਟਨ ਖਿਡਾਰੀਆਂ ਨੇ ਵਿਦੇਸ਼ ''ਚ ਪਾਈ ਧੁੰਮ, ਏਸ਼ੀਆਈ ਯੂਥ ਪੈਰਾ ਖੇਡਾਂ ’ਚ ਜਿੱਤੇ 16 ਤਮਗੇ

ਨਵੀਂ ਦਿੱਲੀ (ਭਾਸ਼ਾ) : ਟੋਕੀਓ ਪੈਰਾਲੰਪੀਅਨ ਪਲਕ ਕੋਹਲੀ, ਸੰਜਨਾ ਕੁਮਾਰੀ ਅਤੇ ਹਾਰਦਿਕ ਮੱਕੜ ਨੇ 3-3 ਤਮਗੇ ਜਿੱਤੇ, ਜਿਸ ਨਾਲ ਭਾਰਤੀ ਬੈਡਮਿੰਟਨ ਦਲ ਨੇ ਸੋਮਵਾਰ ਨੂੰ ਬਹਿਰੀਨ ਵਿਚ ਏਸ਼ੀਆਈ ਯੂਥ ਪੈਰਾ ਖੇਡਾਂ ਵਿਚ ਆਪਣੇ ਅਭਿਆਨ ਦਾ ਅੰਤ 16 ਤਮਗਿਆਂ ਨਾਲ ਕੀਤਾ। ਭਾਰਤੀ ਪੈਰਾ ਖਿਡਾਰੀਆਂ ਨੇ ਬਹਿਰੀਨ ਦੇ ਸ਼ਹਿਰ ਰੀਫਾ ਵਿਚ 4 ਸੋਨ, 7 ਚਾਂਦੀ ਅਤੇ 5 ਕਾਂਸੀ ਤਮਗੇ ਜਿੱਤੇ। ਨਿੱਤਿਆ ਸ਼੍ਰੀ ਅਤੇ ਸੰਜਨਾ ਨੇ ਕ੍ਰਮਵਾਰ SH6 ਅਤੇ SL3 ਕਲਾਸੀਫਿਕੇਸ਼ਨ ਵਿਚ ਮਹਿਲਾ ਸਿੰਗਲ ਸੋਨ ਤਮਗਾ ਜਿੱਤਿਆ, ਜਦੋਂ ਕਿ ਪਲਕ ਅਤੇ ਸੰਜਨਾ ਨੇ ਮਹਿਲਾ ਡਬਲਜ਼ (SL3-SU5) ਵਿਚ ਸੋਨ ਤਮਗਾ ਆਪਣੇ ਨਾਮ ਕੀਤਾ। ਨੇਹਲ ਗੁਪਤਾ ਅਤੇ ਅਭਿਜੀਤ ਸਖੁਜਾ ਨੇ ਪੁਰਸ਼ ਡਬਲਜ਼ (SL3-SL4) ਵਿਚ ਸਿਖ਼ਰ ਸਥਾਨ ਹਾਸਲ ਕੀਤਾ।

ਇਹ ਵੀ ਪੜ੍ਹੋ : ਰਵੀਚੰਦਰਨ ਅਸ਼ਵਿਨ ਨੇ ਹਾਸਲ ਕੀਤੀ ਇਕ ਹੋਰ ਉਪਲੱਬਧੀ, ਕੁੰਬਲੇ ਦੇ ਕਲੱਬ ’ਚ ਹੋਏ ਸ਼ਾਮਲ

ਨਿੱਤਿਆ ਸ਼੍ਰੀ ਅਤੇ ਆਦਿਤਿਆ ਕੁਲਕਰਨੀ ਨੇ ਮਿਕਸਡ ਡਬਲਜ਼ SH6, ਜੋਤੀ ਨੇ ਮਹਿਲਾ ਸਿੰਗਲਜ਼ SL4, ਨਵੀਨ ਐਸ ਨੇ ਪੁਰਸ਼ ਸਿੰਗਲਜ਼ SL4, ਹਾਰਦਿਕ ਮੱਕੜ ਨੇ ਪੁਰਸ਼ ਸਿੰਗਲਜ਼ SU5, ਕਰਨ ਪਨੀਰ ਅਤੇ ਰੂਥਿਕ ਰਘੁਪਤੀ ਨੇ ਪੁਰਸ਼ ਡਬਲਜ਼ SU5,ਹਾਰਦਿਕ ਅਤੇ ਸੰਜਨਾ ਨੇ ਮਿਕਸਡ ਡਲਬਜ਼ SL3-SU5 ਅਤੇ ਜੋਤੀ ਨੇ ਮਹਿਲਾ ਡਬਲਜ਼ SL3- SU5 ਵਿਚ ਚਾਂਦੀ ਦੇ ਤਮਗੇ ਜਿੱਤੇ। 

ਇਹ ਵੀ ਪੜ੍ਹੋ : ਤਾਲਿਬਾਨ ਰਾਜ ’ਚ ਅਫ਼ਗਾਨਿਸਤਾਨ ਬੇਹਾਲ, ਭੁੱਖ ਨਾਲ ਜਾ ਸਕਦੀ ਹੈ 10 ਲੱਖ ਬੱਚਿਆਂ ਦੀ ਜਾਨ

ਕਾਂਸੀ ਤਮਗਾ ਜੇਤੂਆਂ ਵਿਚ ਪਲਕ ਕੋਹਲੀ (ਮਹਿਲਾ ਸਿੰਗਲਜ਼ SU5), ਪਲਕ ਅਤੇ ਨੇਹਲ (ਮਿਕਸਡ ਡਬਲਜ਼ SL3- SU5), ਨਵੀਨ ਐਸ ਅਤੇ ਹਾਰਦਿਕ ਮੱਕੜ (ਪੁਰਸ਼ ਡਬਲਜ਼ SU5), ਆਦਿਤਿਆ ਕੁਲਕਰਨੀ (ਪੁਰਸ਼ ਸਿੰਗਲਜ਼ SH6) ਅਤੇ ਸੰਥਿਆ (ਮਹਿਲਾ ਸਿੰਗਲਜ਼ SL3- SU5) ਸ਼ਾਮਲ ਰਹੇ। ਇਸ ਚੋਟੀ ਦੇ ਮਹਾਂਦੀਪੀ ਨੌਜਵਾਨ ਮੁਕਾਬਲੇ ਵਿਚ ਲੱਗਭਗ 30 ਦੇਸ਼ਾਂ ਦੇ 700 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


author

cherry

Content Editor

Related News