ਭਾਰਤ ਤੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਪਾਕਿ ਟੀਮ ਨੂੰ ਲੱਗਾ ਦੂਜਾ ਝਟਕਾ, ਦੋ ਦਿੱਗਜ ਬਾਹਰ

09/12/2023 1:27:34 PM

ਨਵੀਂ ਦਿੱਲੀ—ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਰਿਸ ਰਊਫ ਅਤੇ ਨਸੀਮ ਸ਼ਾਹ ਏਸ਼ੀਆ ਕੱਪ 2023 ਦੇ ਬਾਕੀ ਬਚੇ ਮੈਚਾਂ 'ਚ ਖੇਡਣਗੇ ਜਾਂ ਨਹੀਂ ਇਸ 'ਤੇ ਸ਼ੱਕ ਹੈ। ਇਹ ਦੋਵੇਂ ਖਿਡਾਰੀ ਭਾਰਤ ਖ਼ਿਲਾਫ਼ ਸੁਪਰ ਫੋਰ ਮੈਚ ਦੌਰਾਨ ਜ਼ਖਮੀ ਹੋ ਗਏ ਸਨ। ਪਾਕਿਸਤਾਨੀ ਟੀਮ ਪ੍ਰਬੰਧਨ ਨੇ ਕਿਹਾ ਕਿ ਸ਼ਾਹਨਵਾਜ਼ ਦਹਾਨੀ ਅਤੇ ਜ਼ਮਾਨ ਖਾਨ ਨੂੰ ਸਾਵਧਾਨੀ ਦੇ ਤੌਰ 'ਤੇ ਰਊਫ ਅਤੇ ਨਸੀਮ ਦੇ ਬੈਕਅੱਪ ਦੇ ਤੌਰ 'ਤੇ ਟੀਮ 'ਚ ਸ਼ਾਮਲ ਕੀਤਾ ਗਿਆ ਹੈ।
ਪਾਕਿਸਤਾਨੀ ਟੀਮ ਨੇ ਪ੍ਰਗਟਾਈ ਚਿੰਤਾ
ਪਾਕਿਸਤਾਨ ਟੀਮ ਦੇ ਬਿਆਨ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ ਨੇ ਸ਼ਾਹਨਵਾਜ਼ ਦਹਾਨੀ ਅਤੇ ਜ਼ਮਾਨ ਖਾਨ ਨੂੰ ਬੈਕਅੱਪ ਵਜੋਂ ਟੀਮ 'ਚ ਸ਼ਾਮਲ ਕੀਤਾ ਹੈ। ਇਹ ਫ਼ੈਸਲਾ ਭਾਰਤ ਖ਼ਿਲਾਫ਼ ਮੈਚ 'ਚ ਹਰਿਸ ਰਊਫ ਅਤੇ ਨਸੀਮ ਸ਼ਾਹ ਦੇ ਜ਼ਖਮੀ ਹੋਣ ਕਾਰਨ ਲਿਆ ਗਿਆ।

ਇਹ ਵੀ ਪੜ੍ਹੋ-19 ਸਾਲ ਦੀ ਕੋਕੋ ਗੌਫ ਬਣੀ ਅਮਰੀਕੀ ਓਪਨ ਚੈਂਪੀਅਨ, ਜਿੱਤਿਆ ਪਹਿਲਾ ਗ੍ਰੈਂਡਸਲੈਮ ਖਿਤਾਬ
ਵਿਸ਼ਵ ਕੱਪ ਦੀਆਂ ਤਿਆਰੀਆਂ ਨੂੰ ਵੀ ਝਟਕਾ ਲੱਗਾ ਹੈ
ਟੀਮ ਪ੍ਰਬੰਧਨ ਨੇ ਕਿਹਾ ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਵਨਡੇ ਵਿਸ਼ਵ ਕੱਪ ਤੋਂ ਪਹਿਲਾਂ ਖਿਡਾਰੀਆਂ ਦੀ ਫਿਟਨੈੱਸ ਨੂੰ ਧਿਆਨ 'ਚ ਰੱਖਦੇ ਹੋਏ ਸਾਵਧਾਨੀ ਦੇ ਤੌਰ 'ਤੇ ਅਜਿਹਾ ਕੀਤਾ ਗਿਆ ਹੈ। ਰਊਫ ਨੇ ਐਤਵਾਰ ਨੂੰ ਪੰਜ ਓਵਰ ਸੁੱਟੇ ਸਨ ਪਰ ਜਦੋਂ ਸੋਮਵਾਰ ਨੂੰ ਰਿਜ਼ਰਵ ਡੇਅ 'ਤੇ ਖੇਡ ਸ਼ੁਰੂ ਹੋਈ ਤਾਂ ਉਹ ਮੈਦਾਨ 'ਤੇ ਨਹੀਂ ਉਤਰਿਆ। ਉਹ ਬਾਅਦ 'ਚ ਬੱਲੇਬਾਜ਼ੀ ਕਰਨ ਵੀ ਨਹੀਂ ਆਇਆ।

ਇਹ ਵੀ ਪੜ੍ਹੋ- ਕੋਲੰਬੋ 'ਚ ਵਿਰਾਟ ਕੋਹਲੀ ਦਾ ਲਗਾਤਾਰ ਚੌਥਾ ਸੈਂਕੜਾ, ਹਰ ਵਾਰ ਦਿਵਾਉਂਦੇ ਹਨ ਟੀਮ ਨੂੰ ਵੱਡੀ ਜਿੱਤ
ਨਸੀਮ ਨੇ 10 ਓਵਰਾਂ ਦਾ ਆਪਣਾ ਕੋਟਾ ਪੂਰਾ ਕੀਤਾ ਪਰ ਉਹ ਭਾਰਤੀ ਪਾਰੀ ਦੇ 49ਵੇਂ ਓਵਰ ਦੌਰਾਨ ਮੈਦਾਨ ਛੱਡ ਕੇ ਚਲੇ ਗਏ। ਉਨ੍ਹਾਂ ਦੇ ਹੱਥ 'ਤੇ ਸੱਟ ਲੱਗ ਗਈ ਸੀ ਅਤੇ ਉਹ ਬੱਲੇਬਾਜ਼ੀ ਲਈ ਵੀ ਨਹੀਂ ਉਤਰੇ। ਪਾਕਿਸਤਾਨ ਦੀ ਪਾਰੀ ਅੱਠ ਵਿਕਟਾਂ 'ਤੇ 128 ਦੌੜਾਂ 'ਤੇ ਸਮਾਪਤ ਹੋਈ ਅਤੇ ਇਸ ਤਰ੍ਹਾਂ ਭਾਰਤ ਨੇ ਰਿਕਾਰਡ 228 ਦੌੜਾਂ ਨਾਲ ਜਿੱਤ ਦਰਜ ਕੀਤੀ। ਪਾਕਿਸਤਾਨ ਨੇ ਆਪਣਾ ਅਗਲਾ ਮੈਚ ਵੀਰਵਾਰ ਨੂੰ ਸ਼੍ਰੀਲੰਕਾ ਖ਼ਿਲਾਫ਼ ਖੇਡਣਾ ਹੈ ਅਤੇ ਜੇਕਰ ਉਹ ਕੁਆਲੀਫਾਈ ਕਰ ਲੈਂਦਾ ਹੈ ਤਾਂ ਫਾਈਨਲ ਐਤਵਾਰ ਨੂੰ ਖੇਡਿਆ ਜਾਵੇਗਾ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor

Related News