Asia Cup: ਪਾਕਿਸਤਾਨ ਨੇ ਕੀਤੀ ਜੇਤੂ ਸ਼ੁਰੂਆਤ, ਨੇਪਾਲ ਨੂੰ 238 ਦੌੜਾਂ ਨਾਲ ਹਰਾਇਆ
Wednesday, Aug 30, 2023 - 10:33 PM (IST)
ਮੁਲਤਾਨ (ਯੂ. ਐੱਨ. ਆਈ.)– ਕਪਤਾਨ ਬਾਬਰ ਆਜ਼ਮ (151) ਤੇ ਇਫਤਿਖਾਰ ਅਹਿਮਦ (109 ਅਜੇਤੂ) ਦੇ ਧਮਾਕੇਦਾਰ ਸੈਂਕੜਿਆਂ ਦੀ ਬਦੌਲਤ ਪਾਕਿਸਤਾਨ ਨੇ ਏਸ਼ੀਆ ਕੱਪ-2023 ਦੇ ਉਦਘਾਟਨੀ ਮੈਚ ਵਿਚ ਬੁੱਧਵਾਰ ਨੂੰ ਨੇਪਾਲ ਨੂੰ 238 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਜੇਤੂ ਆਗਾਜ਼ ਕੀਤਾ। ਪਾਕਿਸਤਾਨ ਨੇ ਨੇਪਾਲ ਸਾਹਮਣੇ 343 ਦੌੜਾਂ ਦਾ ਵੱਡਾ ਟੀਚਾ ਰੱਖਿਆ, ਜਿਸ ਦੇ ਜਵਾਬ ਵਿਚ ਨੇਪਾਲ ਦੀ ਪੂਰੀ ਟੀਮ 23.4 ਓਵਰਾਂ ’ਚ 104 ਦੌੜਾਂ ’ਤੇ ਸਿਮਟ ਗਈ। ਬਾਬਰ ਨੇ ਆਪਣਾ 19ਵਾਂ ਵਨ ਡੇ ਸੈਂਕੜਾ ਲਾਉਂਦੇ ਹੋਏ 131 ਗੇਂਦਾਂ ’ਤੇ 14 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 151 ਦੌੜਾਂ ਬਣਾਈਆਂ, ਜਿਹੜਾ ਏਸ਼ੀਆ ਕੱਪ ’ਚ ਕਿਸੇ ਕਪਤਾਨ ਦਾ ਸਭ ਤੋਂ ਵੱਡਾ ਸਕੋਰ ਹੈ। ਬਾਬਰ ਇਸ ਦੇ ਨਾਲ ਹੀ ਸਭ ਤੋਂ ਘੱਟ ਪਾਰੀਆਂ (102) ਵਿਚ 19 ਵਨ ਡੇ ਸੈਂਕੜੇ ਲਾਉਣ ਵਾਲਾ ਬੱਲੇਬਾਜ਼ ਬਣ ਗਿਆ।
ਇਹ ਖ਼ਬਰ ਵੀ ਪੜ੍ਹੋ - 'ਆਪ' ਨੇ ਪੰਜਾਬ 'ਚ ਲੋਕ ਸਭਾ ਚੋਣਾਂ ਲਈ ਕੱਸੀ ਕਮਰ, ਹਲਕਾ ਤੇ ਜ਼ਿਲ੍ਹਾ ਇੰਚਾਰਜਾਂ ਦੀ ਕੀਤੀ ਨਿਯੁਕਤੀ, ਪੜ੍ਹੋ ਲਿਸਟ
ਬਾਬਰ ਦੇ ਸਾਥੀ ਇਫਤਿਖਾਰ ਨੇ 71 ਗੇਂਦਾਂ ’ਚ 11 ਚੌਕੇ ਤੇ 4 ਛੱਕੇ ਲਾ ਕੇ ਅਜੇਤੂ 109 ਦੌੜਾਂ ਬਣਾਈਆਂ ਤੇ ਦੋਵਾਂ ਨੇ 5ਵੀਂ ਵਿਕਟ ਲਈ 214 ਦੌੜਾਂ ਦੀ ਸਾਂਝੇਦਾਰੀ ਬਣਾ ਕੇ ਨੇਪਾਲ ਦੇ ਗੇਂਦਬਾਜ਼ਾਂ ਨੂੰ ਚਿੱਤ ਕਰ ਦਿੱਤਾ। ਨੇਪਾਲ ਵੱਲੋਂ ਸੋਮਪਾਲ ਕਾਮੀ ਨੇ ਸਭ ਤੋਂ ਵੱਧ 28 ਦੌੜਾਂ ਬਣਾਈਆਂ ਜਦਕਿ ਆਰਿਫ ਸ਼ੇਖ ਨੇ 26 ਦੌੜਾਂ ਦੀ ਪਾਰੀ ਖੇਡੀ। ਟੀਮ ਦੇ 8 ਬੱਲੇਬਾਜ਼ ਦਹਾਈ ਦਾ ਅੰਕੜਾ ਵੀ ਨਹੀਂ ਛੂ ਸਕੇ। ਪਾਕਿਸਤਾਨ ਲਈ ਸ਼ਾਦਾਬ ਖਾਨ ਨੇ ਸਭ ਤੋਂ ਵੱਧ 4 ਵਿਕਟਾਂ ਜਦਕਿ ਸ਼ਾਹੀਨ ਅਫਰੀਦੀ ਤੇ ਹੈਰਿਸ ਰਾਊਫ ਨੂੰ 2-2 ਵਿਕਟਾਂ ਮਿਲੀਆਂ। ਨਸੀਮ ਸ਼ਾਹ ਤੇ ਮੁਹੰਮਦ ਨਵਾਜ਼ ਨੂੰ ਇਕ-ਇਕ ਵਿਕਟ ਹਾਸਲ ਹੋਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਗਾਇਕ ਦੀ ਮਿਲੀਭੁਗਤ ਨਾਲ ਹੋ ਰਹੀ ਸੀ ਨਸ਼ਾ ਤਸਕਰੀ, NCB ਜਲਦ ਕੱਸੇਗੀ ਸ਼ਿਕੰਜਾ
ਇਹ ਵਨ ਡੇਅ ਕ੍ਰਿਕਟ ਵਿਚ ਪਾਕਿਸਤਾਨ ਦੀ ਤੀਜੀ ਸਭ ਤੋਂ ਵੱਡੀ ਜਿੱਤ ਹੈ ਜਦਕਿ ਏਸ਼ੀਆ ਕੱਪ ਦੇ ਇਤਿਹਾਸ ਵਿਚ ਦੂਜੀ ਸਭ ਤੋਂ ਵੱਡੀ ਜਿੱਤ ਹੈ। ਏਸ਼ੀਆ ਕੱਪ ਦੀ ਸਭ ਤੋਂ ਵੱਡੀ ਜਿੱਤ ਭਾਰਤ ਨੇ 2008 ਵਿਚ ਹਾਂਗਕਾਂਗ ’ਤੇ (256 ਦੌੜਾਂ) ਦਰਜ ਕੀਤੀ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8