Asia Cup, IND vs PAK : ਮੈਚ ਤੋਂ ਪਹਿਲਾਂ ਮੌਸਮ ਨੂੰ ਲੈ ਕੇ ਸਾਹਮਣੇ ਆਈ ਚੰਗੀ ਖ਼ਬਰ
Sunday, Sep 10, 2023 - 11:45 AM (IST)
ਸਪੋਰਟਸ ਡੈਸਕ- ਕੋਲੰਬੋ ਤੋਂ ਕ੍ਰਿਕਟ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਆਈ ਹੈ, ਜਿੱਥੇ ਅੱਜ ਏਸ਼ੀਆ ਕੱਪ ਦੇ ਸੁਪਰ-4 ਗੇੜ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਜ਼ਬਰਦਸਤ ਮੈਚ ਖੇਡਿਆ ਜਾਣਾ ਹੈ। ਮੈਚ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਕੋਲੰਬੋ 'ਚ ਮੀਂਹ ਦੀ ਸੰਭਾਵਨਾ 80-90 ਫ਼ੀਸਦੀ ਸੀ ਪਰ ਹੁਣ ਕੋਲੰਬੋ ਵਿੱਚ ਸੂਰਜ ਨਿਕਲ ਚੁੱਕਾ ਹੈ ਅਤੇ ਬੱਦਲ ਵੀ ਦੂਰ ਹੋ ਗਏ ਹਨ। ਅਜਿਹੇ 'ਚ ਉਨ੍ਹਾਂ ਪ੍ਰਸ਼ੰਸਕਾਂ ਲਈ ਖੁਸ਼ੀ ਦੀ ਗੱਲ ਹੈ ਜੋ ਭਾਰਤ-ਪਾਕਿਸਤਾਨ ਮੈਚ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਖੇਡ ਪੱਤਰਕਾਰ 'ਵਿਮਲ ਕੁਮਾਰ' ਵੱਲੋਂ ਦਿੱਤੀ ਗਈ ਅਪਡੇਟ 'ਚ ਸੋਸ਼ਲ ਮੀਡੀਆ 'ਤੇ ਜੋ ਤਸਵੀਰ ਆਈ ਹੈ, ਉਸ 'ਚ ਆਸਮਾਨ ਸਾਫ਼ ਦਿਖਾਈ ਦੇ ਰਿਹਾ ਹੈ ਅਤੇ ਚੰਗੀ ਧੁੱਪ ਨਿਕਲ ਰਹੀ ਹੈ। ਅਸਮਾਨ ਵਿੱਚ ਬੱਦਲਾਂ ਦੀ ਅਣਹੋਂਦ ਮੈਚ ਹੋਣ ਲਈ ਇੱਕ ਬਹੁਤ ਵਧੀਆ ਸੰਕੇਤ ਹੈ। ਤਸਵੀਰ ਵਿੱਚ ਸਾਫ਼ ਮੌਸਮ ਸਾਫ਼ ਦੇਖਿਆ ਜਾ ਸਕਦਾ ਹੈ। ਸਾਫ਼ ਮੌਸਮ ਪ੍ਰਸ਼ੰਸਕਾਂ ਨੂੰ ਸ਼ਾਨਦਾਰ ਮੈਚ ਲਈ ਉਤਸ਼ਾਹ ਨਾਲ ਭਰ ਰਿਹਾ ਹੈ। ਦੋਵਾਂ ਵਿਚਾਲੇ ਜ਼ਬਰਦਸਤ ਟੱਕਰ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ 'ਚ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ- ਵਿਸ਼ਵ ਕੱਪ ਦੇ ਲਈ ਸਚਿਨ ਨੂੰ ਮਿਲਿਆ ਗੋਲਡਨ ਟਿਕਟ, BCCI ਨੇ ਜੈ ਸ਼ੰਕਰ ਨਾਲ ਸਾਂਝੀ ਕੀਤੀ ਤਸਵੀਰ
ਪਹਿਲਾਂ ਰੱਦ ਹੋ ਚੁੱਕਾ ਹੈ ਮਹਾਮੁਕਾਬਲਾ
ਏਸ਼ੀਆ ਕੱਪ 'ਚ ਭਾਰਤੀ ਟੀਮ ਨੇ ਆਪਣਾ ਪਹਿਲਾ ਮੈਚ 3 ਸਤੰਬਰ ਨੂੰ ਕੈਂਡੀ ਦੇ ਪੱਲੇਕੇਲੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਪਾਕਿਸਤਾਨ ਖ਼ਿਲਾਫ਼ ਖੇਡਿਆ, ਜਿੱਥੇ ਮੀਂਹ ਕਾਰਨ ਮੈਚ ਰੱਦ ਕਰਨਾ ਪਿਆ। ਉਸ ਮੈਚ 'ਚ ਬਾਰਿਸ਼ ਨੇ ਕਈ ਵਾਰ ਪਰੇਸ਼ਾਨ ਕੀਤਾ ਸੀ। ਅਖੀਰ ਮੈਚ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ। ਭਾਰਤ ਨੇ ਪਾਕਿਸਤਾਨ ਖ਼ਿਲਾਫ਼ ਉਸ ਮੈਚ 'ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਹਾਲਾਂਕਿ ਮੈਚ ਦੀ ਸਿਰਫ਼ ਇੱਕ ਪਾਰੀ ਹੀ ਪੂਰੀ ਹੋ ਸਕੀ ਅਤੇ ਦੂਜੀ ਪਾਰੀ ਤੋਂ ਪਹਿਲਾਂ ਹੀ ਬਾਰਿਸ਼ ਸ਼ੁਰੂ ਹੋ ਗਈ, ਜਿਸ ਕਾਰਨ ਮੈਚ ਰੱਦ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- Asia Cup 2023: ਪਾਕਿ ਖ਼ਿਲਾਫ਼ ਮੈਚ ਤੋਂ ਪਹਿਲਾਂ ਭਾਰਤੀ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ, ਬੁਮਰਾਹ ਦੀ ਟੀਮ 'ਚ ਹੋਈ ਵਾਪਸੀ
ਪਾਕਿਸਤਾਨ ਨੇ ਫਿਰ ਮੁਕਾਬਲੇ ਤੋਂ ਪਹਿਲੇ ਕੀਤਾ ਪਲੇਇੰਗ ਪਲੇਇੰਗ-11 ਦਾ ਐਲਾਨ
ਤੁਹਾਨੂੰ ਦੱਸ ਦੇਈਏ ਕਿ ਸੁਪਰ-4 'ਚ ਭਾਰਤ ਖ਼ਿਲਾਫ਼ ਹੋਣ ਵਾਲੇ ਮੈਚ ਤੋਂ ਪਹਿਲਾਂ ਪਾਕਿਸਤਾਨ ਨੇ ਇਕ ਵਾਰ ਫਿਰ ਪਲੇਇੰਗ 11 ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਗਰੁੱਪ ਗੇੜ ਵਿੱਚ ਵੀ ਪਾਕਿਸਤਾਨ ਨੇ ਭਾਰਤ ਖ਼ਿਲਾਫ਼ ਮੈਚ ਤੋਂ ਪਹਿਲਾਂ ਆਪਣੇ ਪਲੇਇੰਗ 11 ਦਾ ਐਲਾਨ ਕਰ ਦਿੱਤਾ ਸੀ।
ਪਾਕਿਸਤਾਨ ਵੱਲੋਂ ਜਾਰੀ ਪਲੇਇੰਗ 11 : ਬਾਬਰ ਆਜ਼ਮ (ਕਪਤਾਨ), ਸ਼ਾਦਾਬ ਖਾਨ (ਉਪ-ਕਪਤਾਨ), ਫਖਰ ਜ਼ਮਾਨ, ਇਮਾਮ ਉਲ ਹੱਕ, ਸਲਮਾਨ ਅਲੀ ਆਗਾ, ਇਫਤਿਖਾਰ ਅਹਿਮਦ, ਮੁਹੰਮਦ ਰਿਜ਼ਵਾਨ, ਫਹੀਮ ਅਸ਼ਰਫ, ਨਸੀਮ ਸ਼ਾਹ, ਸ਼ਾਹੀਨ ਸ਼ਾਹ ਅਫਰੀਦੀ, ਹਰਿਸ ਰਾਊਫ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8