ਭਾਰਤ ਵਲੋਂ ਸਭ ਤੋਂ ਤੇਜ਼ 1500 ਦੌੜਾਂ ਦਾ ਅੰਕੜਾ ਛੂਹਣ ਵਾਲੇ ਬੱਲੇਬਾਜ਼ ਬਣੇ ਸ਼ੁਭਮਨ ਗਿੱਲ

Tuesday, Sep 05, 2023 - 05:14 PM (IST)

ਸਪੋਰਟਸ ਡੈਸਕ- ਭਾਰਤੀ ਟੀਮ ਨੇ ਏਸ਼ੀਆ ਕੱਪ 2023 ਦੇ ਆਪਣੇ ਦੂਜੇ ਗਰੁੱਪ ਮੈਚ ਵਿੱਚ ਨੇਪਾਲ ਨੂੰ 10 ਵਿਕਟਾਂ ਨਾਲ ਹਰਾ ਕੇ ਸੁਪਰ-4 ਵਿੱਚ ਕੁਆਲੀਫਾਈ ਕਰ ਲਿਆ ਹੈ। ਮੀਂਹ ਦਾ ਖਲਲ ਪੈਣ ਕਾਰਨ ਭਾਰਤ ਨੂੰ 23 ਓਵਰਾਂ ਵਿੱਚ 145 ਦੌੜਾਂ ਦਾ ਟੀਚਾ ਮਿਲਿਆ। ਇਸ ਤੋਂ ਬਾਅਦ ਸ਼ੁਭਮਨ ਗਿੱਲ ਨੇ ਕਪਤਾਨ ਰੋਹਿਤ ਸ਼ਰਮਾ ਦੇ ਨਾਲ ਮਿਲ ਕੇ ਆਕਰਮਕ ਅੰਦਾਜ਼ 'ਚ ਬੱਲੇਬਾਜ਼ੀ ਕਰਦੇ ਹੋਏ ਟੀਮ ਨੂੰ ਆਸਾਨ ਜਿੱਤ ਦਿਵਾਈ। ਇਸ ਮੈਚ 'ਚ ਗਿੱਲ ਦੇ ਬੱਲੇ ਤੋਂ 67 ਦੌੜਾਂ ਦੀ ਅਜੇਤੂ ਪਾਰੀ ਦੇਖਣ ਨੂੰ ਮਿਲੀ। ਇਸ ਕਾਰਨ ਉਹ ਆਪਣੇ ਵਨਡੇ ਕਰੀਅਰ 'ਚ 1500 ਦੌੜਾਂ ਦਾ ਅੰਕੜਾ ਪਾਰ ਕਰਨ 'ਚ ਕਾਮਯਾਬ ਹੋ ਪਾਏ।

ਇਹ ਵੀ ਪੜ੍ਹੋ- ਮੈਰੀਕਾਮ ਨੇ ਕਾਮ ਪਿੰਡ 'ਚ ਸੁਰੱਖਿਆ ਲਈ ਅਮਿਤ ਸ਼ਾਹ ਨੂੰ ਲਿਖਿਆ ਪੱਤਰ
ਹੁਣ ਤੱਕ ਸ਼ੁਭਮਨ ਗਿੱਲ ਨੇ ਅੰਤਰਰਾਸ਼ਟਰੀ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਕਾਰਨ ਉਹ ਹੁਣ ਭਾਰਤ ਵੱਲੋਂ ਵਨਡੇ ਵਿੱਚ ਸਭ ਤੋਂ ਤੇਜ਼ 1500 ਦੌੜਾਂ ਦਾ ਅੰਕੜਾ ਪੂਰਾ ਕਰਨ ਵਾਲਾ ਖਿਡਾਰੀ ਬਣ ਗਿਆ ਹੈ। ਗਿੱਲ ਨੇ ਇਹ ਕਾਰਨਾਮਾ ਸਿਰਫ਼ 29 ਪਾਰੀਆਂ ਵਿੱਚ ਪੂਰਾ ਕੀਤਾ। ਇਸ ਤੋਂ ਪਹਿਲਾਂ ਇਹ ਰਿਕਾਰਡ ਸ਼੍ਰੇਅਸ ਅਈਅਰ ਦੇ ਨਾਂ ਸੀ ਜਿਸ ਨੇ 34 ਵਨਡੇ ਪਾਰੀਆਂ 'ਚ 1500 ਦੌੜਾਂ ਪੂਰੀਆਂ ਕੀਤੀਆਂ ਸਨ।

ਇਹ ਵੀ ਪੜ੍ਹੋ : ODI World Cup India : ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ, ਜਾਣੋ ਕਿਸ-ਕਿਸ ਨੂੰ ਮਿਲੀ ਜਗ੍ਹਾ
ਸ਼ੁਭਮਨ ਗਿੱਲ ਦਾ ਵਨਡੇ ਫਾਰਮੈਟ ਵਿੱਚ ਬੱਲੇ ਨਾਲ ਹੁਣ ਤੱਕ ਬਹੁਤ ਵਧੀਆ ਰਿਕਾਰਡ ਰਿਹਾ ਹੈ। ਗਿੱਲ ਨੇ 29 ਮੈਚਾਂ ਵਿੱਚ 63.08 ਦੀ ਔਸਤ ਨਾਲ 1514 ਦੌੜਾਂ ਬਣਾਈਆਂ ਹਨ। ਇਸ 'ਚ 4 ਸੈਂਕੜੇ ਵਾਲੀ ਪਾਰੀ ਦੇ ਨਾਲ 7 ਅਰਧ ਸੈਂਕੜੇ ਵਾਲੀਆਂ ਪਾਰੀਆਂ ਸ਼ਾਮਲ ਹਨ। ਇਸ ਦੌਰਾਨ ਗਿੱਲ ਇਕ ਵਾਰ ਦੋਹਰਾ ਸੈਂਕੜਾ ਲਗਾਉਣ 'ਚ ਸਫ਼ਲ ਰਿਹਾ ਜੋ ਇਸ ਸਾਲ ਦੀ ਸ਼ੁਰੂਆਤ 'ਚ ਆਇਆ ਸੀ।

ਇਹ ਵੀ ਪੜ੍ਹੋ- ਨਹੀਂ ਰਹੇ ਤੇਜ਼ ਗੇਂਦਬਾਜ਼ ਹੀਥ ਸਟ੍ਰੀਕ, ਪਤਨੀ ਨੇ ਭਾਵੁਕ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ
ਪਾਕਿਸਤਾਨ ਦੇ ਖ਼ਿਲਾਫ਼ ਮੈਚ 'ਚ ਸਭ ਦੀਆਂ ਨਜ਼ਰਾਂ ਗਿੱਲ 'ਤੇ ਰਹਿਣਗੀਆਂ
ਏਸ਼ੀਆ ਕੱਪ 2023 'ਚ ਪਾਕਿਸਤਾਨ ਖ਼ਿਲਾਫ਼ ਮੈਚ 'ਚ ਸ਼ੁਭਮਨ ਗਿੱਲ ਬਿਲਕੁਲ ਵੀ ਆਤਮਵਿਸ਼ਵਾਸ ਨਾਲ ਭਰੇ ਨਜ਼ਰ ਨਹੀਂ ਆਏ। ਹੁਣ ਸੁਪਰ-4 'ਚ ਪਹੁੰਚਣ ਤੋਂ ਬਾਅਦ ਭਾਰਤੀ ਟੀਮ 10 ਸਤੰਬਰ ਨੂੰ ਮੁੜ ਪਾਕਿਸਤਾਨ ਨਾਲ ਖੇਡੇਗੀ। ਅਜਿਹੇ 'ਚ ਇਕ ਵਾਰ ਫਿਰ ਸਾਰਿਆਂ ਦੀਆਂ ਨਜ਼ਰਾਂ ਸ਼ੁਭਮਨ ਗਿੱਲ 'ਤੇ ਰਹਿਣ ਵਾਲੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਸਾਲ 2023 ਵਿੱਚ ਹੁਣ ਤੱਕ ਗਿੱਲ ਨੇ 68.92 ਦੀ ਔਸਤ ਨਾਲ 827 ਦੌੜਾਂ ਬਣਾਈਆਂ ਹਨ, ਜਿਸ ਵਿੱਚ 3 ਸੈਂਕੜੇ ਵੀ ਸ਼ਾਮਲ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor

Related News