ਜੂਨੀਅਰ ਏਸ਼ੀਆ ਬੈਡਮਿੰਟਨ ਚੈਂਪੀਅਨਸ਼ਿਪ ''ਚ ਭਾਰਤੀ ਚੁਣੌਤੀ ਖਤਮ
Saturday, Jul 27, 2019 - 10:58 AM (IST)

ਨਵੀਂ ਦਿੱਲੀ— ਲੜਕਿਆਂ ਅਤੇ ਲੜਕੀਆਂ ਦੀ ਡਬਲਜ਼ ਟੀਮਾਂ ਦੇ ਹਾਰਨ ਦੇ ਨਾਲ ਹੀ ਭਾਰਤ ਦੀ ਚੀਨ ਦੇ ਸੁਓਊ 'ਚ ਚਲ ਰਹੇ ਏਸ਼ੀਆਈ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ 'ਚ ਚੁਣੌਤੀ ਵੀ ਖਤਮ ਹੋ ਗਈ। ਇਸ਼ਾਨ ਭਟਨਾਗਰ ਅਤੇ ਵਿਸ਼ਣੂ ਵਰਧਨ ਗੌੜ ਪੰਜਾਲਾ ਦੀ ਲੜਕਿਆਂ ਦੀ ਡਬਲਜ਼ ਜੋੜੀ ਨੂੰ ਸਿੰਗਾਪੁਰ ਦੀ ਗੈਰਦਰਜਾ ਪ੍ਰਾਪਤ ਜੋੜੀ ਜੀਆ ਹਾਓ ਹੋਵਿਨ ਵੋਂਗ ਅਤੇ ਚੁਆਨ ਸ਼ੇਨ ਆਰੋਨ ਯੋਂਗ ਨਾਲ 14-21, 19-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਲੜਕੀਆਂ ਦੇ ਡਬਲਜ਼ 'ਚ ਤਨੀਸ਼ਾ ਕ੍ਰੈਸਟੋ ਅਤੇ ਅਦਿਤੀ ਭੱਟ ਦੀ ਜੋੜੀ ਲੀ ਯੀ ਜਿੰਗ ਅਤੇ ਲੁਓ ਝੂ ਮਿਨ ਦੀ ਦੂਜਾ ਦਰਜਾ ਪ੍ਰਾਪਤ ਜੋੜੀ ਤੋਂ 7-21, 16-21 ਨਾਲ ਹਾਰ ਗਈ। ਪਿਛਲੇ ਸਾਲ ਲਕਸ਼ ਸੇਨ ਨੇ ਇਸ ਪ੍ਰਤੀਯੋਗਿਤਾ 'ਚ ਸਿੰਗਲ ਖਿਤਾਬ ਜਿੱਤਿਆ ਸੀ ਪਰ ਇਸ ਵਾਰ ਭਾਰਤੀ ਦਲ ਨੂੰ ਖਾਲੀ ਹੱਥ ਪਰਤਨਾ ਪਿਆ।