ਪਿੱਚ ਆਲੋਚਕਾਂ ਨੂੰ ਅਸ਼ਵਿਨ ਦਾ ਕਰਾਰ ਜਵਾਬ, ਚੰਗੀ ਪਿੱਚ ਦੀ ਪਰਿਭਾਸ਼ਾ ਸਮਝਾਓ

03/01/2021 1:25:30 AM

ਅਹਿਮਦਾਬਾਦ– ਭਾਰਤ ਤੇ ਇੰਗਲੈਂਡ ਵਿਚਾਲੇ ਟੈਸਟ ਸੀਰੀਜ਼ ਦੇ ਤੀਜੇ ਮੈਚ ਦੇ ਦੋ ਦਿਨ ਵਿਚ ਹੀ ਖਤਮ ਹੋਣ ਤੋਂ ਬਾਅਦ ਪਿੱਚ ਦੀ ਆਲੋਚਨਾ ਕਰਨ ਵਾਲਿਆਂ ਨੂੰ ਧਾਕੜ ਆਫ ਸਪਿਨਰ ਆਰ. ਅਸ਼ਵਿਨ ਨੇ ਕਰਾਰਾ ਜਵਾਬ ਦਿੱਤਾ ਹੈ ਤੇ ਨਾਲ ਹੀ ਸਵਾਲ ਉਠਾਇਆ ਹੈ ਕਿ ਚੰਗੀ ਪਿੱਚ ਦੀ ਪਰਿਭਾਸ਼ਾ ਕੀ ਹੈ, ਇਹ ਸਮਝਾਓ।

ਇਹ ਖ਼ਬਰ ਪੜ੍ਹੋ- ਨੀਦਰਲੈਂਡ ’ਚ ਪਾਕਿ ਤੋਂ ਲੂਣ ਦੇ ਕੰਟੇਨਰ ਵਿਚ ਆਈ 1.5 ਟਨ ਹੈਰੋਇਨ ਜ਼ਬਤ

 

PunjabKesari
ਅਸ਼ਵਿਨ ਨੇ ਇੱਥੇ ਪੱਤਰਕਾਰ ਸੰਮੇਲਨ ਵਿਚ ਕਿਹਾ, ‘‘ਮੈਚ ਤੋਂ ਬਾਅਦ ਕਈ ਲੋਕਾਂ ਨੇ ਮੈਨੂੰ ਮੈਸੇਜ ਕਰਕੇ ਕਿਹਾ ਕਿ ਇਹ ਸਿਰਫ ਦੋ ਦਿਨ ਵਿਚ ਹੀ ਖਤਮ ਹੋ ਗਿਆ। ਮੈਂ ਉਨ੍ਹਾਂ ਲੋਕਾਂ ਨੂੰ ਸਵਾਲ ਕਰਨਾ ਚਾਹੁੰਦਾ ਹਾਂ ਕਿ ਗੁਲਾਬੀ ਗੇਂਦ ਨਾਲ ਖੇਡੇ ਗਏ ਉਨ੍ਹਾਂ ਸਾਰੇ ਤਿੰਨ ਟੈਸਟ ਮੈਚਾਂ ਦੇ ਬਾਰੇ ਵਿਚ ਉਹ ਕੀ ਕਹਿਣਗੇ, ਜਿਹੜੇ ਭਾਰਤ ਨੇ ਖੇਡੇ ਅਤੇ ਉਨ੍ਹਾਂ ਸਾਰਿਆਂ ਦਾ ਨਤੀਜਾ ਸਿਰਫ ਤਿੰਨ ਦਿਨ ਦੇ ਅੰਦਰ ਹੀ ਆ ਗਿਆ। ਅਜਿਹੇ ਲੋਕ ਸਿਰਫ ਪਿੱਚ ਨੂੰ ਲੈ ਕੇ ਆਪਣੇ ਵਿਚਾਰ ਪ੍ਰਗਟਾ ਦਿੰਦੇ ਹਨ। ਇਨ੍ਹਾਂ ਲੋਕਾਂ ਨੇ ਸੰਭਾਵਿਤ ਗੁਲਾਬੀ ਗੇਂਦ ਵਾਲੇ ਟੈਸਟ ਮੈਚ ਨਹੀਂ ਖੇਡੇ ਹਨ, ਇਸ ਲਈ ਇਨ੍ਹਾਂ ਨੂੰ ਅਜਿਹੇ ਟੈਸਟ ਮੈਚ ਦਾ ਅੰਦਾਜ਼ਾ ਨਹੀਂ ਹੈ।’’

ਇਹ ਖ਼ਬਰ ਪੜ੍ਹੋ- ਬਾਲਾਕੋਟ ਬਰਸੀ ’ਤੇ ਬੋਲੇ ਇਮਰਾਨ, ਭਾਰਤ ਨਾਲ ਗੱਲਬਾਤ ਨੂੰ ਹਾਂ ਤਿਆਰ


ਆਫ ਸਪਿਨਰ ਨੇ ਕਿਹਾ, ‘‘ਮੇਰੀ ਪੂਰੀ ਨਾਰਾਜ਼ਗੀ ਇਸ ਗੱਲ ਨੂੰ ਲੈ ਕੇ ਹੈ ਕਿ ਜਿਹੜੇ ਲੋਕ ਪਿੱਚ ਦੀ ਆਲੋਚਨਾ ਕਰ ਰਹੇ ਹਨ, ਅਜਿਹੇ ਲੋਕ ਉਸ ਸਮੇਂ ਪਿੱਚ ਨੂੰ ਲੈ ਕੇ ਚੁੱਪ ਰਹਿੰਦੇ ਹਨ ਜਦੋਂ ਅਸੀਂ ਮੈਚ ਹਾਰ ਜਾਂਦੇ ਹਾਂ। ਕਿਸੇ ਵੀ ਮੈਚ ਵਿਚ ਗੇਂਦਬਾਜ਼ ਬਿਹਤਰ ਗੇਂਦਬਾਜ਼ੀ ਕਰਕੇ ਮੈਚ ਨੂੰ ਜਿੱਤਣਾ ਚਾਹੁੰਦੇ ਹਨ ਜਦਕਿ ਬੱਲੇਬਾਜ਼ਾਂ ਨੂੰ ਦੌੜਾਂ ਬਣਾਉਣ ਲਈ ਸ਼ਾਨਦਾਰ ਤਰੀਕੇ ਨਾਲ ਬੱਲੇਬਾਜ਼ੀ ਕਰਕੇ ਮੈਚ ਦਾ ਪਾਸਾ ਆਪਣੇ ਵੱਲ ਮੋੜਨਾ ਹੁੰਦਾ ਹੈ। ਇਸ ਨੂੰ ਲੈ ਕੇ ਕੋਈ ਸਵਾਲ ਨਹੀਂ ਹੈ। ਬਿਹਤਰ ਪਿੱਚ ਕਿਵੇਂ ਬਣਾਈ ਜਾਂਦੀ ਹੈ, ਇਸ ਨੂੰ ਕੌਣ ਪਰਿਭਾਸ਼ਿਤ ਕਰ ਸਕਦਾ ਹੈ। ਮੈਚ ਦੇ ਪਹਿਲੇ ਦਿਨ ਗੇਂਦ ਸਵਿੰਗ ਕਰੇ, ਉਸ ਤੋਂ ਬਾਅਦ ਬਿਹਤਰ ਬੱਲੇਬਾਜ਼ੀ ਹੋਵੇ ਤੇ ਆਖਰੀ ਦਿਨਾਂ ਵਿਚ ਗੇਂਦ ਸਪਿਨ ਕਰੇ, ਇਨ੍ਹਾਂ ਨਿਯਾਮਾਂ ਨੂੰ ਕੌਣ ਬਣਾਉਂਦਾ ਹੈ, ਸਾਨੂੰ ਸਾਰਿਆਂ ਨੂੰ ਇਨ੍ਹਾਂ ਸਭ ਤੋਂ ਉੱਪਰ ਉਠਣਾ ਪਵੇਗਾ।

ਇਹ ਖ਼ਬਰ ਪੜ੍ਹੋ- ਕੋਰੋਨਾ ਜੰਗ ’ਚ ਭਾਰਤ ਦਾ ਅਗਲਾ ਕਦਮ, 5 ਕੈਰੇਬੀਅਨ ਦੇਸ਼ਾਂ ਨੂੰ ਭੇਜੀ ਵੈਕਸੀਨ ਦੀ ਖੁਰਾਕ


ਟੈਸਟ ਕ੍ਰਿਕਟ ਵਿਚ 400 ਵਿਕਟਾਂ ਲੈਣ ਵਾਲੇ ਅਸ਼ਵਿਨ ਨੇ ਕਿਹਾ,‘‘ਮੈਨੂੰ ਨਹੀਂ ਲੱਗਦਾ ਕਿ ਇੰਗਲੈਂਡ ਦੇ ਖਿਡਾਰੀਆਂ ਨੂੰ ਅਜਿਹੀਆਂ ਪਿੱਚਾਂ ਤੋਂ ਕੋਈ ਪ੍ਰੇਸ਼ਾਨੀ ਹੈ। ਉਹ ਬਿਹਤਰ ਕ੍ਰਿਕਟ ਖੇਡਣਾ ਚਾਹੁੰਦੇ ਹਨ ਪਰ ਕੁਝ ਅਜਿਹੇ ਲੋਕ ਹਨ, ਜਿਹੜੇ ਮੈਚ ਤੋਂ ਬਾਹਰ ਬੈਠ ਕੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਖਿਡਾਰੀ ਪਿੱਚ ਦੀ ਆਲੋਚਨਾ ਕਰਨ। ਅਸੀਂ ਆਪਣੇ ਕਿਸੇ ਵੀ ਵਿਦੇਸ਼ੀ ਦੌਰੇ ਵਿਚ ਪਿੱਚ ਨੂੰ ਲੈ ਕੇ ਕਦੇ ਕੁਝ ਨਹੀਂ ਕਿਹਾ।’’
ਅਸ਼ਵਿਨ ਨੇ ਪਿੱਚ ਦੀ ਆਲੋਚਨਾ ਕਰਨ ਵਾਲਿਆਂ ਤੋਂ ਸਵਾਲ ਕਰਦਿਆਂ ਕਿਹਾ,‘‘ਤੁਸੀਂ ਪਿੱਚ ਨੂੰ ਲੈ ਕੇ ਵਾਰ-ਵਾਰ ਸਾਡੇ ਤੋਂ ਹੀ ਕਿਉਂ ਸਵਾਲ ਕਰਦੇ ਹੋ। ਕੀ ਅਜਿਹਾ ਕਦੇ ਹੋਇਆ ਹੈ ਕਿ ਅਸੀਂ ਕਿਸੇ ਵਿਦੇਸ਼ੀ ਦੌਰ ’ਤੇ ਗਏ ਹੋਈਏ ਤੇ ਉਥੇ ਪਿੱਚ ਨੂੰ ਲੈ ਕੇ ਅਜਿਹਾ ਸਵਾਲ ਖੜ੍ਹਾ ਕੀਤਾ ਗਿਆ ਹੋਵੇ। ਸਾਡੇ ਦੇਸ਼ ਦੇ ਮੀਡੀਆ ਵਿਚ ਹਰ ਜਗ੍ਹਾ ਇਹ ਛਾਇਆ ਹੋਇਆ ਹੈ।’’
ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਵਿਚ ਖੇਡੇ ਗਏ ਤੀਜੇ ਟੈਸਟ ਮੈਚ ਵਿਚ ਇੰਗਲੈਂਡ ਦੀ ਟੀਮ ਆਪਣੀ ਪਹਿਲੀ ਪਾਰੀ ਵਿਚ 112 ਜਦਕਿ ਦੂਜੀ ਪਾਰੀ ਵਿਚ ਸਿਰਫ 81 ਦੌੜਾਂ ’ਤੇ ਆਲ ਆਊਟ ਹੋ ਗਈ ਸੀ। ਭਾਰਤ ਨੇ ਆਪਣੇ ਸਪਿਨ ਗੇਂਦਬਾਜ਼ ਅਕਸ਼ਰ ਪਟੇਲ ਤੇ ਅਸ਼ਵਿਨ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਇਹ ਮੈਚ 10 ਵਿਕਟਾਂ ਨਾਲ ਜਿੱਤਿਆ ਸੀ।

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


Gurdeep Singh

Content Editor

Related News